28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਾਬਾ ਬਕਾਲਾ ਸਾਹਿਬ ਵਿਖੇ ਲੋੜਵੰਦਾਂ ਨੂੰ ਸਿਲਾਈ ਮਸ਼ੀਨ ਵੰਡ ਸਮਾਰੋਹ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 06-04-2026
ਸਠਿਆਲਾ, 5 ਅਪ੍ਰੈਲ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਲੋੜਵੰਦਾਂ ਬੀਬੀਆਂ ਨੂੰ ਸਿਲਾਈ ਮਸ਼ੀਨਾਂ 7 ਅਪ੍ਰੈਲ ਨੂੰ ਦਿੱਤੀਆਂ ਜਾਣਗੀਆਂ | ਇਸ ਬਾਰੇ ਸਮਾਜ ਸੇਵਕ ਜਸਪਾਲਪ੍ਰੀਤ ਸਿੰਘ ਗੋਲਡੀ ਬਾਬਾ ਬਕਾਲਾ ਸਾਹਿਬ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਲੋੜਵੰਦ ਬੱਚਿਆਂ ਨੂੰ ਮੁਫਤ ਕਾਪੀਆਂ ਦਿੱਤੀਆਂ ਜਾਣਗੀਆਂ ਅਤੇ 50 ਸਾਲ ਤੋਂ ਵੱਧ ਉਮਰ ਦੀਆਂ ਲੋੜਵੰਦ ਬਜ਼ੁਰਗਾਂ ਦੇ ਚਿੱਟੇ ਮੋਤੀਏ ਦੇ ਅੰਮਿ੍ਤਸਰ ਤੋਂ ਮੁਫਤ ਅਪ੍ਰੇਸ਼ਨ ਕੀਤੇ ਜਾਣਗੇ | ਉਨ੍ਹਾਂ ਨੇ ਦੱਸਿਆ ਹੈ ਕਿ ਲੋੜਵੰਦ ਮਰੀਜ਼ ਆਪਣੀਆਂ ਪੁਰਾਣੀਆਂ ਰਿਪੋਰਟਾਂ ਨੂੰ ਨਾਲ ਲੈ ਕੇ ਆਉਣ ਤੇ ਜਿਨ੍ਹਾਂ ਲੋੜਵੰਦ ਬੱਚਿਆਂ ਨੂੰ ਕਾਪੀਆਂ ਦੀ ਲੋੜ ਹੈ, ਉਹ ਆਪਣੇ ਸਕੂਲ ਦਾ ਨਾਂ ਤੇਜਿੰਦਰ ਕਰਿਆਨਾ ਸਟੋਰ ਬਾਬਾ ਬਕਾਲਾ ਸਾਹਿਬ ਆ ਕੇ ਲਿਖਵਾ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਲੋੜਵੰਦ ਔਰਤਾਂ ਨੂੰ ਬੀਬੀ ਇੰਦਰਜੀਤ ਕੌਰ ਸਰਪ੍ਰਸਤ ਪਿੰਗਲਵਾੜਾ ਮਾਨਾਂਵਾਲ (ਅੰਮਿ੍ਤਸਰ) ਸਵੇਰ 11 ਤੋਂ 2 ਵਜੇ ਤੱਕ ਸਿਲਾਈ ਮਸ਼ੀਨਾਂ ਆਪਣੇ ਹੱਥੀ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਭਗਤਾਂ ਦਾ ਡੇਰਾ ਪਿੰਡ ਤਰਸਿੱਕਾ (ਅੰਮਿ੍ਤਸਰ) ਵਿਖੇ ਦਸਤਾਰ ਸਿਖਲਾਈ ਕੈਂਪ ਲਾਇਆ <br/> ਅਗਲੀ ਖ਼ਬਰ ਪਿੰਡ ਕੋਹਾਲਾ ਵਿਖੇ 2 ਰੋਜ਼ਾ ਰਾਤਰੀ ਪ੍ਰਗਟਿਓ ਖ਼ਾਲਸਾ ਸਮਾਗਮ ਅੱਜ ਤੋਂ <br/>
Ad Position 24