28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੁਰਦੁਆਰਾ ਭਗਤਾਂ ਦਾ ਡੇਰਾ ਪਿੰਡ ਤਰਸਿੱਕਾ (ਅੰਮਿ੍ਤਸਰ) ਵਿਖੇ ਦਸਤਾਰ ਸਿਖਲਾਈ ਕੈਂਪ ਲਾਇਆ <br/>

Ad Position 21
No active advertisement
ਅਜੀਤ ਡੈਸਕ 06-04-2026
ਤਰਸਿੱਕਾ, 5 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਬਾਬਾ ਜੁਝਾਰ ਸਿੰਘ ਦਸਤਾਰ ਲਹਿਰ (ਦੁਬਈ) ਵਲੋਂ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਦਸਤਾਰਾਂ ਸਜਵਾਈਆਂ ਅਤੇ ਸਾਬਤ ਸੂਰਤ ਹੋਣ ਦਾ ਪ੍ਰਾਣ ਕੀਤਾ | ਇਸ ਦਸਤਾਰ ਕੈਂਪ ਦੀ ਜਾਣਕਾਰੀ ਦਿੰਦਿਆਂ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ (ਦੁਬਈ) ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਜੀ ਢੀਮਾਂਵਾਲੀ ਨੇ ਦੱਸਿਆ ਕਿ ਦਸਤਾਰ ਜਮਾਤ ਦੀ ਸ਼ੁਰੂਆਤ ਮੂਲ ਮੰਤਰ ਅਤੇ ਗੁਰਮੰਤਰ ਤੋਂ ਕੀਤੀ ਸਮਾਪਤੀ ਉਪਰੰਤ ਦਸ ਗੁਰੂ ਸਾਹਿਬਾਨ, ਪੰਜ ਪਿਆਰੇ ਸਾਹਿਬਾਨ, ਚਾਰ ਸਾਹਿਬਜ਼ਾਦੇ, ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੂੰ ਯਾਦ ਕਰਦਿਆਂ ਅਤੇ ਗੁਰ ਮੰਤਰ ਦਾ ਜਾਪ ਕਰਦਿਆਂ ਹੋਇਆਂ ਸਮਾਪਤੀ ਕੀਤੀ ਗਈ, ਜੋ ਦਸਤਾਰ ਜਮਾਤ ਦੀ ਵਿਸ਼ੇਸ਼ਤਾ ਹੈ | ਜਿਨ੍ਹਾਂ ਨੌਜਵਾਨਾਂ ਨੇ ਸਾਬਤ ਸੂਰਤ ਹੋਣ ਦਾ ਪ੍ਰਣ ਕੀਤਾ ਉਨ੍ਹਾਂ ਨੂੰ ਦਸਤਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਦਸਤਾਰ ਕੈਂਪ ਦੀ ਵਿਲੱਖਣ ਅਤੇ ਵਿਸ਼ੇਸ਼ ਗੱਲ ਇਹ ਸੀ ਕਿ ਜਿਨ੍ਹਾਂ ਬੱਚਿਆਂ ਨੇ ਪਿਛਲੇ ਸਾਲ ਦਸਤਾਰ ਕੋਚਾਂ ਤੋਂ ਦਸਤਾਰਾਂ ਸਜਵਾਈਆਂ ਸਨ ਇਸ ਵਾਰ ਉਹ ਖ਼ੁਦ ਆਪਣੇ ਸਿਰਾਂ 'ਤੇ ਦਸਤਾਰਾਂ ਸਜਾ ਕੇ ਜੋੜ ਮੇਲੇ ਵਿਚ ਪਹੁੰਚੇ, ਜੋ ਇਸ ਦਸਤਾਰ ਸਿਖਲਾਈ ਕੈਂਪ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ | ਇਸ ਦਸਤਾਰ ਕੈਂਪ 'ਚ ਪ੍ਰਸਿੱਧ ਢਾਡੀ ਗੁਰਪ੍ਰਤਾਪ ਸਿੰਘ ਪਦਮ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਇਸ ਕਾਰਜ ਦੀ ਸ਼ਲਾਘਾ ਵੀ ਕੀਤੀ | ਸੰਤ ਬਾਬਾ ਗੁਰਦੇਵ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਨੇ ਸਾਰੇ ਹੀ ਦਸਤਾਰ ਪ੍ਰੇਮੀਆਂ ਅਤੇ ਅੰਨ ਆਰ ਆਈ ਸਹਿਯੋਗੀ ਵੀਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਭਾਈ ਹਰਵਿੰਦਰ ਸਿੰਘ ਤਰਸਿੱਕਾ, ਭਾਈ ਨਿਸ਼ਾਨ ਸਿੰਘ ਜੰਡ, ਭਾਈ ਗੁਰਪ੍ਰੀਤ ਸਿੰਘ ਰਾਏ ਚੱਕ, ਜਸਵਿੰਦਰ ਸਿੰਘ ਢੇਸੀਆਂ, ਮਨਜੋਤ ਸਿੰਘ ਕਾਲਾਂਵਾਲੀ, ਬਿਕਰਮਜੀਤ ਸਿੰਘ ਮਾਨਾਂਵਾਲਾ, ਰਾਜਵਿੰਦਰ ਸਿੰਘ ਬੁੱਢਣਵਾਲ, ਚਰਨਜੀਤ ਸਿੰਘ ਸੰਘੇੜਾ, ਮਨਪ੍ਰੀਤ ਸਿੰਘ ਅੰਮਿ੍ਤਸਰ, ਭਾਈ ਪੂਰਨ ਸਿੰਘ, ਬਿਕਰਮਜੀਤ ਸਿੰਘ ਦੁਬਈ, ਸੰਦੀਪ ਸਿੰਘ, ਮਨਜੀਤ ਸਿੰਘ ਵੱਲ੍ਹਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਟਿੱਪਰ ਵਲੋਂ ਦਰੜ ਦੇਣ ਨਾਲ ਗੁਰਸਿੱਖ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਲੋੜਵੰਦਾਂ ਨੂੰ ਸਿਲਾਈ ਮਸ਼ੀਨ ਵੰਡ ਸਮਾਰੋਹ ਕੱਲ੍ਹ <br/>
Ad Position 24