30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਪਿੰਡ ਬਦੇਸ਼ਾ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 09-04-2026
ਮੀਆਂਵਿੰਡ, 8 ਅਪ੍ਰੈਲ (ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਬਲਾਕ ਨਾਗੋਕੇ ਅਧੀਨ ਆਉਂਦੇ ਪਿੰਡ ਫਤਿਹਪੁਰ ਬਦੇਸ਼ਾ ਵਿਖੇ ਰਾਜਵਿੰਦਰ ਸਿੰਘ ਰਾਜਾ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ | ਇਸ ਮੌਕੇ ਪੁੱਜੇ ਸਾਬਕਾ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਦੇ ਹਰੇਕ ਪਿੰਡ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਚੋਣਾਂ ਸੰਬੰਧੀ ਹੁਣ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਮੌਕੇ ਬਹੁਤ ਵੱਡੀਆਂ-ਵੱਡੀਆਂ ਸਹੂਲਤਾਂ ਮਿਲਦੀਆਂ ਸਨ | ਜਿਨ੍ਹਾਂ ਨੂੰ ਪੰਜਾਬ ਦੇ ਲੋਕ ਅੱਜ ਵੀ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਖੁਸ਼ ਨਹੀਂ ਜਿਸ ਕਰਕੇ ਲੋਕ ਦੁਬਾਰਾ ਕਾਂਗਰਸ ਪਾਰਟੀ ਨੂੰ ਸੱਤਾ ਸੌਂਪਣ ਦਾ ਫੈਸਲਾ ਕਰ ਚੁੱਕੇ ਹਨ | ਇਸ ਮੌਕੇ ਆੜ੍ਹਤੀ ਇੰਦਰਜੀਤ ਸਿੰਘ ਮੀਆਂਵਿੰਡ, ਗੁਰਿੰਦਰ ਸਿੰਘ ਜਵੰਦਪੁਰ, ਪੀ.ਏ. ਸਾਬਕਾ ਵਿਧਾਇਕ ਜਗਦੀਪ ਸਿੰਘ ਮਾਨ ਅਤੇ ਪਿੰਡ ਬਦੇਸ਼ਾ ਤੋਂ ਗੁਰਜੀਤ ਸਿੰਘ, ਸ਼ੀਤਲ ਸਿੰਘ ਨੰਬਰਦਾਰ, ਮੈਂਬਰ ਰਾਮ ਸਿੰਘ, ਫ਼ੌਜੀ ਭਗਵੰਤ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਰਾਜਵਿੰਦਰ ਸਿੰਘ ਸੋਨੀ, ਤਲਵਿੰਦਰ ਸਿੰਘ ਤਿੰਦਰ, ਸੁਖਚੈਨ ਸਿੰਘ, ਦਰਸ਼ਨ ਸਿੰਘ ਸ਼ਾਹ, ਭੋਲਾ ਸਿੰਘ, ਮੈਂਬਰ ਸੁਖਵਿੰਦਰ ਸਿੰਘ, ਸਤਿੰਦਰ ਸਿੰਘ, ਅਨੂਪ ਸਿੰਘ, ਰਣਜੀਤ ਸਿੰਘ ਦੁਕਾਨਦਾਰ, ਕੁਲਵੰਤ ਕੌਰ ਪ੍ਰਧਾਨ ਮਹਿਲਾ ਮੰਡਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਂਹ ਤੇ ਗੜੇਮਾਰੀ ਨਾਲ ਕਿਸਾਨ ਪ੍ਰਭਾਵਿਤ, ਮੰਡੀਆਂ 'ਚ ਵੀ ਨਹੀਂ ਪੁਖ਼ਤਾ ਪ੍ਰਬੰਧ- ਭਰੋਵਾਲ ਅਗਲੀ ਖ਼ਬਰ ਹਰੀਕੇ ਜੰਗਲੀ ਜੀਵ ਸੈਂਚੁਰੀ ਵਿਚ ਨਾਜਾਇਜ਼ ਮਾਈਨਿੰਗ 'ਤੇ ਵਿਭਾਗ ਦੀ ਕਾਰਵਾਈ, ਦੋ ਟ੍ਰੈਕਟਰ-ਟਰਾਲੀਆਂ ਜ਼ਬਤ, ਦੋਸ਼ੀ ਨਾਮ...
Ad Position 24