30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਹਰੀਕੇ ਜੰਗਲੀ ਜੀਵ ਸੈਂਚੁਰੀ ਵਿਚ ਨਾਜਾਇਜ਼ ਮਾਈਨਿੰਗ 'ਤੇ ਵਿਭਾਗ ਦੀ ਕਾਰਵਾਈ, ਦੋ ਟ੍ਰੈਕਟਰ-ਟਰਾਲੀਆਂ ਜ਼ਬਤ, ਦੋਸ਼ੀ ਨਾਮਜ਼ਦ <br/>

Ad Position 21
No active advertisement
ਹਰੀਕੇ ਜੰਗਲੀ ਜੀਵ ਸੈਂਚੁਰੀ ਵਿਚ ਨਾਜਾਇਜ਼ ਮਾਈਨਿੰਗ 'ਤੇ ਵਿਭਾਗ ਦੀ ਕਾਰਵਾਈ ਦੌਰਾਨ ਕਾਬੂ ਕੀਤੀਆਂ ਰੇਤਾ ਨਾਲ ਭਰੀਆਂ ਟਰੈਕਟਰ ਟਰਾਲੀਆਂ ਤੇ ਜਾਣਕਾਰੀ ਦਿੰਦੇ ਹੋਏ ਰੇਂਜ ਅਫ਼ਸਰ ਕਮਲਜੀਤ ਸਿੰਘ | ਤਸਵੀਰਾਂ: ਕੁੰਦਰਾ <br/> 09-04-2026
ਹਰੀਕੇ ਪੱਤਣ 8 ਅਪ੍ਰੈਲ (ਸੰਜੀਵ ਕੁੰਦਰਾ)-ਵਣ ਮੰਡਲ ਅਫ਼ਸਰ ਜੰਗਲੀ ਜੀਵ ਮੰਡਲ ਫਿਰੋਜਪੁਰ ਹਰਪ੍ਰੀਤ ਕੌਰ, ਆਈ.ਐਫ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਵਣ ਰੇਂਜ ਅਫ਼ਸਰ, ਜੰਗਲੀ ਜੀਵ ਰੇਂਜ ਹਰੀਕੇ ਕਮਲਜੀਤ ਸਿੰਘ ਦੀ ਅਗਵਾਈ ਵਿਚ ਜੰਗਲੀ ਜੀਵ ਵਿਭਾਗ ਦੀ ਟੀਮ ਵਲੋਂ ਹਰੀਕੇ ਜੰਗਲੀ ਜੀਵ ਸੈਂਚੁਰੀ ਦੇ ਅਤਿ-ਸੰਵੇਦਨਸ਼ੀਲ ਹਰੀਕੇ ਡਾਊਨ ਸਟ੍ਰੀਮ ਖੇਤਰ ਵਿਚ ਨਾਜਾਇਜ਼ ਮਾਈਨਿੰਗ ਮਾਫ਼ੀਆ ਵਿਰੁੱਧ ਕਾਰਵਾਈ ਕਰਦਿਆਂ ਰੇਤਾ ਨਾਲ ਭਰੀਆਂ ਦੋ ਟ੍ਰੈਕਟਰ-ਟਰਾਲੀਆਂ ਜ਼ਬਤ ਕਰਕੇ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਹਰੀਕੇ ਜੰਗਲੀ ਜੀਵ ਰੇਂਜ ਦੀ ਵਿਸ਼ੇਸ਼ ਫੀਲਡ ਟੀਮ ਜਿਸ ਵਿੱਚ ਹਰਮਿੰਦਰ ਸਿੰਘ (ਫੋਰੈਸਟ ਗਾਰਡ), ਲਖਵੀਰ ਸਿੰਘ (ਬੇਲਦਾਰ), ਕਰਮ ਸਿੰਘ (ਬੇਲਦਾਰ), ਜਸਪਾਲ ਸਿੰਘ (ਬੇਲਦਾਰ) ਅਤੇ ਅਰਸ਼ਦੀਪ ਸਿੰਘ) ਵਲੋਂ ਇਲਾਕੇ ਵਿੱਚ ਰੁਟੀਨ ਗਸ਼ਤ ਕੀਤੀ ਜਾ ਰਹੀ ਸੀ ਕਿ ਗਸ਼ਤ ਦੌਰਾਨ ਟੀਮ ਨੇ ਹਰੀਕੇ ਡਾਊਨਸਟ੍ਰੀਮ ਖੇਤਰ ਵਿਚ ਦੋ ਟ੍ਰੈਕਟਰ-ਟਰਾਲੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੇਤ ਦੀ ਖੁਦਾਈ ਕਰਦੇ ਹੋਏ ਮੌਕੇ 'ਤੇ ਹੀ ਕਾਬੂ ਕਰ ਲਿਆ | ਜਦੋਂ ਵਿਭਾਗੀ ਸਟਾਫ ਵਲੋਂ ਟਰੈਕਟਰ ਚਾਲਕਾਂ ਨੂੰ ਰੋਕ ਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀ ਤਾਂ ਉਕਤ ਵਿਅਕਤੀਆਂ ਨੇ ਸਰਕਾਰੀ ਕਰਮਚਾਰੀਆਂ ਨਾਲ ਬਦਸਲੂਕੀ ਕਰਦਿਆਂ ਗਾਲੀ-ਗਲੋਚ ਕੀਤਾ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ | ਇਸ ਤੋਂ ਬਾਅਦ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ | ਰੇਂਜ ਅਫ਼ਸਰ ਨੇ ਦੱਸਿਆ ਕਿ ਵਿਭਾਗ ਵਲੋਂ ਮੌਕੇ 'ਤੇ ਕਬਜ਼ੇ ਵਿਚ ਲਏ ਗਏ ਸਵਰਾਜ ਅਤੇ ਮਹਿੰਦਰਾ ਟ੍ਰੈਕਟਰ ਨੂੰ ਜੰਗਲੀ ਜੀਵ ਰੇਂਜ ਦਫ਼ਤਰ ਹਰੀਕੇ ਵਿਚ ਲਿਆ ਕੇ ਕਾਨੂੰਨੀ ਕਬਜ਼ੇ ਵਿਚ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਫਰਾਰ ਹੋਏ ਵਿਅਕਤੀਆਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਤਲਵੰਡੀ ਨੇਪਾਲਾ ਅਤੇ ਨੋਨਾ ਪੁੱਤਰ ਰੌਣਕ ਵਾਸੀ ਪਿੰਡ ਨਿਜ਼ਾਮਦੀਨ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ | ਰੇਂਜ ਅਫ਼ਸਰ ਨੇ ਦੱਸਿਆ ਕਿ ਗਾਰਡ ਹਰਮਿੰਦਰ ਸਿੰਘ ਵਲੋਂ ਦੋਵਾਂ ਵਿਅਕਤੀਆਂ ਵਿਰੁੱਧ ਸਰਕਾਰੀ ਸੰਪਤੀ ਅਤੇ ਵਾਤਾਵਰਣ ਨੂੰ ਪਹੁੰਚਾਏ ਨੁਕਸਾਨ ਸੰਬੰਧੀ ਤੁਰੰਤ ਡੈਮੇਜ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਮੁੱਖ ਥਾਣਾ ਅਫ਼ਸਰ ਮੱਖੂ ਨੂੰ ਅਗਲੇਰੀ ਕਾਰਵਾਈ ਲਈ ਲਿਖਤੀ ਭੇਜਿਆ ਗਿਆ ਹੈ | ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੰਗਲੀ ਜੀਵਾਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਪਿੰਡ ਬਦੇਸ਼ਾ ਵਿਖੇ ਮੀਟਿੰਗ ਅਗਲੀ ਖ਼ਬਰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਇਕਾਈ ਤਰਨ ਤਾਰਨ ਦੀ ਮੀਟਿੰਗ <br/>
Ad Position 24