01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਖਡੂਰ ਸਾਹਿਬ 'ਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀਆਂ ਕੁਰਸੀਆਂ ਖਾਲੀ ਹੋਣ ਕਰਕੇ ਲੋਕ ਹੋ ਰਹੇ ਨੇ ਖੱਜਲ-ਖੁਆਰ <br/>

Ad Position 21
No active advertisement
ਅਜੀਤ ਡੈਸਕ 11-04-2026
ਖਡੂਰ ਸਾਹਿਬ, 10 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਸਬ ਡਵੀਜ਼ਨਲ ਦਫਤਰ ਖਡੂਰ ਸਾਹਿਬ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਤਹਿਸੀਲਦਾਰ ਅਤੇ ਕੁਝ ਦਿਨਾਂ ਤੋਂ ਨਾਇਬ ਤਹਿਸੀਲਦਾਰ ਦੀ ਕੁਰਸੀ ਖਾਲੀ ਹੋਣ ਅਤੇ ਹੇਠਲੇ ਸਟਾਫ ਦੀ ਘਾਟ ਕਾਰਨ ਦਫਤਰ ਭਾਂਅ ਭਾਂਅ ਕਰ ਰਿਹਾ ਹੈ ਤੇ ਲੋਕ ਖੱਜਲ-ਖੁਆਰ ਹੋ ਰਹੇ ਹਨ | ਜਾਣਕਾਰੀ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਤਹਿਸੀਲਦਾਰ ਸੀਮਾ ਸ਼ਰਮਾ ਛੁੱਟੀ 'ਤੇ ਚੱਲ ਰਹੇ ਸਨ, ਜਿੰਨਾ ਦੀ ਪਿਛਲੇ ਦਿਨੀਂ ਬਦਲੀ ਹੋ ਗਈ ਹੈ ਅਤੇ ਕੁਰਸੀ ਖਾਲੀ ਹੋਣ ਉਪਰੰਤ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦਾ ਕੰਮ ਦੇਖ ਰਹੇ ਸਨ, ਪਰ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਕੀਤੀਆਂ ਬਦਲੀਆਂ ਦੌਰਾਨ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਦੀ ਵੀ ਬਦਲੀ ਹੋ ਗਈ ਹੈ ਅਤੇ ਕਿਸੇ ਵੀ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੀ ਪੱਕੀ ਨਿਯੁਕਤੀ ਨਹੀ ਕੀਤੀ ਗਈ | ਜਿਸ ਕਾਰਨ ਸਬ ਡਵੀਜ਼ਨਲ ਦਫਤਰ ਬਿਲਕੁਲ ਹੀ ਲਵਾਰਸ ਹੋ ਗਿਆ | ਜਦੋਂਕਿ ਤਰਨ ਤਾਰਨ ਦੇ ਤਹਿਸੀਲਦਾਰ ਨੂੰ ਖਡੂਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਪਰ ਉਨ੍ਹਾਂ ਕੋਲ ਜ਼ਿਲ੍ਹੇ ਦੀ ਤਹਿਸੀਲ ਤਰਨ ਤਾਰਨ ਹੋਣ ਕਰਕੇ ਕੰਮਕਾਜ ਜਿਆਦਾ ਹੈ | ਜਿਸ ਕਾਰਨ ਸ਼ਾਇਦ ਖਡੂਰ ਸਾਹਿਬ ਹਾਜ਼ਰੀ ਬਹੁਤ ਘੱਟ ਰਹਿੰਦੀ ਹੈ, ਜਿਸ ਕਾਰਨ ਲੋਕਾਂ ਦੀ ਖੱਜਲ ਖ਼ੁਆਰੀ ਜਿਆਦਾ ਹੈ | ਇਸ ਮੌਕੇ ਆਮ ਲੋਕਾਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਖਡੂਰ ਸਾਹਿਬ ਤਹਿਸੀਲ ਵਿਖੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਤੁਰੰਤ ਨਿਯੁਕਤੀ ਕਰਕੇ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਘਰ 'ਚ ਦਾਖਲ ਹੋ ਕੇ ਲੜਕੀ ਦੇ ਮਾਰੀਆਂ ਸੱਟਾਂ ਅਗਲੀ ਖ਼ਬਰ ਦੇਸੀ ਕੱਟਾ, ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਗਿ੍ਫ਼ਤਾਰ
Ad Position 24