11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮੁੰਡਾ ਪਿੰਡ 'ਚ 3 ਦਰਜਨ ਤੋਂ ਵੱਧ ਪਰਿਵਾਰ ਆਮ ਆਦਮੀ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 12-04-2026
ਚੋਹਲਾ ਸਾਹਿਬ, 11 ਅਪ੍ਰੈਲ (ਬਲਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ 'ਚ ਉਸ ਵੇਲੇ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਜਦੋਂ ਹਲਕੇ ਅਧੀਨ ਆਉਂਦੇ ਇੱਥੇ ਨੇੜਲੇ ਪਿੰਡ ਮੁੰਡਾ ਪਿੰਡ ਦੇ ਤਿੰਨ ਦਰਜਨਾਂ ਤੋਂ ਵੱਧ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਤੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਅਤੇ ਕਾਂਗਰਸ ਪਾਰਟੀ 'ਚੋਂ ਆਉਣ 'ਤੇ ਸਿੱਕੀ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਿੱਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਹਲਕੇ ਦੀ ਟੀਮ ਖੁਸ਼ ਹੈ ਕਿ ਹਲਕਾ ਖਡੂਰ ਸਾਹਿਬ ਦੇ ਪਿੰਡ-ਪਿੰਡ 'ਚੋਂ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਆਪੋ-ਆਪਣੀਆਂ ਪਾਰਟੀਆਂ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਵਾਪਸ ਆਪਣੀ ਕਾਂਗਰਸ ਪਾਰਟੀ 'ਚ ਧੜਾ ਧੜ ਆ ਰਹੇ ਹਨ ਤਾਂ ਜੋ ਪੰਜਾਬ ਦੇ ਸੂਝਵਾਨ ਤੇ ਬਹਾਦਰ ਵੋਟਰ ਜਲਦ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਹੋਰਨਾਂ ਪਾਰਟੀਆਂ ਦਾ ਬਿਸਤਰਾ ਗੋਲ ਕਰਕੇ 2027 'ਚ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਆਪਣੀ ਕਾਂਗਰਸ ਸਰਕਾਰ ਬਣਾ ਸਕਣ | ਇਸ ਮੌਕੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਵਿਚ ਜਸਪਾਲ ਸਿੰਘ, ਰਵਿੰਦਰ ਸਿੰਘ ਜ਼ੈਲਦਾਰ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਨਿਰਵੈਲ ਸਿੰਘ, ਸੁਖਦੇਵ ਰਾਜ, ਜੱਸਾ ਸਿੰਘ ਝਾਮਕਾ, ਸੁਰਜੀਤ ਸਿੰਘ, ਰੇਸ਼ਮ ਸਿੰਘ ਮੈਂਬਰ ਪੰਚਾਇਤ, ਸਾਬ ਸਿੰਘ, ਬਸੰਤ ਸਿੰਘ, ਸ਼ਰਨਜੀਤ ਦਾਸ, ਹਰਦੀਪ ਸਿੰਘ, ਰਜਿੰਦਰਪਾਲ ਸਿੰਘ, ਡਾ.ਸਰਤਾਜ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਸਰਸਾ, ਪੂਰਨ ਸਿੰਘ, ਮੈਂਬਰ ਕਾਲਾ ਸਿੰਘ, ਰਣਦੀਪ ਸਿੰਘ ਵਿੱਕੀ, ਗੁਰਦੇਵ ਸਿੰਘ ਬਾਠ, ਨਿਰਮਲ ਸਿੰਘ, ਲਾਲ ਸਿੰਘ, ਪੰਕਜ ਕੁਮਾਰ, ਨਿਰਮਲ ਸਿੰਘ, ਗੋਲਡੀ ਸਿੰਘ, ਨਿਸ਼ਾਨ ਸਿੰਘ, ਰਾਜ ਸਿੰਘ, ਬਖਸੀਸ ਸਿੰਘ, ਵਿਜੈਪਾਲ ਸਿੰਘ, ਸ਼ਮਸ਼ੇਰ ਸਿੰਘ, ਮੁਖਤਾਰ ਸਿੰਘ, ਬਿੱਲਾ ਸਿੰਘ, ਸੰਤੋਖ ਸਿੰਘ, ਸਤਨਾਮ ਸਿੰਘ, ਸਿੰਦਰ ਸਿੰਘ, ਅਜੀਤ ਸਿੰਘ, ਪਾਲ ਸਿੰਘ, ਸਰਬਜੀਤ ਸਿੰਘ, ਅੰਗਰੇਜ਼ ਸਿੰਘ, ਦਲਜੀਤ ਕੌਰ, ਮਨਜੀਤ ਕੌਰ, ਜਸਬੀਰ ਕੌਰ, ਰਾਜ ਕੌਰ, ਅਮਰਜੀਤ ਕੌਰ ਆਦਿ ਸ਼ਾਮਿਲ ਹੋਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਅਜੈਬ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸੂਬੇਦਾਰ ਦਿਲਬਾਗ ਸਿੰਘ, ਮੈਂਬਰ ਰਮਨ ਕੁਮਾਰ, ਮੈਂਬਰ ਕੁਲਦੀਪ ਸਿੰਘ, ਜਸਪਾਲ ਸਿੰਘ ਸਿੱਕੀ, ਜਸਵੰਤ ਸਿੰਘ ਡੱਲ, ਕੁਲਵੰਤ ਸਿੰਘ ਪ੍ਰਧਾਨ, ਮੈਂਬਰ ਗੋਪਾਲ ਸਿੰਘ, ਮੈਂਬਰ ਸ਼ੇਰ ਸਿੰਘ, ਸੁਖਵਿੰਦਰ ਸਿੰਘ ਗੋਗੀ, ਸਾਬਕਾ ਸਰਪੰਚ ਅਵਤਾਰ ਕੌੜੇ ਵਿਧਾਣ, ਸੀਨੀ.ਆਗੂ ਗੁਲਵਿੰਦਰ ਸਿੰਘ ਰਾਏ, ਰਘਬੀਰ ਸਿੰਘ ਵਿਰਕ, ਲਾਡੀ ਬਾਠ, ਪੀ.ਏ ਰਣਜੀਤ ਸਿੰਘ ਰਾਣਾ, ਯੂਥ ਆਗੂ ਜੁਗਰਾਜ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਪਹਿਲਵਾਨ, ਸਾਬਕਾ ਸਰਪੰਚ ਮਹਿੰਦਰ ਸਿੰਘ ਚੰਬਾ, ਕੁਲਬੀਰ ਸਿੰਘ ਕੋਟ ਯੂਥ ਆਗੂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਬਾਬਾ ਸਿਧਾਣਾ ਪਬਲਿਕ ਸਕੂਲ ਸ਼ੇਰੋਂ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ
Ad Position 24