ਖੇਮਕਰਨ,11 ਅਪ੍ਰੈਲ (ਰਾਕੇਸ਼ ਬਿੱਲਾ)-ਸਰਹੱਦ ਪਾਰੋਂ ਨਜ਼ਦੀਕੀ ਪਿੰਡ ਭੂਰਾ ਕਰੀਮਪੁਰਾ ਦੇ ਖੇਤਰ ਵਿਚ ਡਿੱਗਾ ਪਿਆ ਇਕ ਪਾਕਿਸਤਾਨੀ ਡਰੋਨ ਪੁਲਿਸ ਨੂੰ ਮਿਲਿਆ ਹੈ | ਮਿਲੀ ਜਾਣਕਾਰੀ ਮੁਤਾਬਕ ਸੰਬੰਧਿਤ ਥਾਣਾ ਖੇਮਕਰਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਭੂਰਾ ਕਰੀਮਪੁਰਾ ਦੇ ਰਕਬੇ 'ਚ ਪੈਂਦੇ ਕਿਸੇ ਕਿਸਾਨ ਦੀ ਕਣਕ ਦੀ ਫਸਲ ਵਿਚ ਇਕ ਡਰੋਨ ਪਿਆ ਹੈ, ਜਿਸ 'ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਿ ਇਕ ਕਿਸਾਨ ਦੇ ਖੇਤ ਵਿਚ ਡਿੱਗਾ ਪਿਆ ਕਿ ਚੀਨ ਦਾ ਬਣਿਆ ਹੋਇਆ ਪਾਕਿਸਤਾਨ ਤਰਫੋ ਆਇਆ ਡਰੋਨ ਬ੍ਰਾਮਦ ਕਰ ਲਿਆ | ਪਤਾ ਲੱਗਾ ਹੈ ਕਿ ਡਰੋਨ ਟੁੱਟਾ ਹੋਇਆ ਸੀ ਤੇ ਕੋਈ ਵੀ ਸ਼ੱਕੀ ਚੀਜ ਪੁਲਿਸ ਨੂੰ ਸਰਚ ਕਰਨ 'ਤੇ ਨਹੀਂ ਮਿਲੀ | ਫਿਲਹਾਲ ਥਾਣਾ ਖੇਮਕਰਨ ਵਿਚ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਅਰੰਭ ਕਰ ਦਿੱਤੀ ਹੈ |