ਫਤਿਆਬਾਦ, 11 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਪਏ ਮੀਂਹ ਗੜੇਮਾਰੀ ਨਾਲ਼ ਕਣਕ ਦੀ ਪੱਕੀ ਫ਼ਸਲ ਦਾ ਕਈ ਇਲਾਕਿਆਂ 'ਚ ਪੂਰੀ ਤਰ੍ਹਾਂ ਨੁਕਸਾਨ ਹੋਇਆ ਹੈ | ਜਿਸ ਦਾ ਪੰਜਾਬ ਸਰਕਾਰ ਬਿਨਾਂ ਕਿਸੇ ਦੇਰੀ ਦੇ ਕਿਸਾਨਾਂ ਦੀ ਬਾਂਹ ਫੜ੍ਹੇ ਅਤੇ ਮੁਆਵਜੇ ਦਾ ਐਲਾਨ ਕਰੇ | ਇਹ ਪ੍ਰਗਟਾਵਾ ਡਾ. ਅਵਤਾਰ ਸਿੰਘ ਵੇਈਾਪੂਈ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਅਤੇ ਹਰਮਨਦੀਪ ਸਿੰਘ ਕੱਲ੍ਹਾ ਜ਼ਿਲ੍ਹਾ ਸਕੱਤਰ ਭਾਜਪਾ ਨੇ ਕਰਦਿਆਂ ਕਿਹਾ ਕਿ ਅਜੇ ਪਿਛਲੇ ਸਮੇ ਪਈ ਹੜ੍ਹਾਂ ਦੀ ਮਾਰ ਨਾਲ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਹੁਣ ਪੱਕੀ ਕਣਕ ਦਾ ਵੀ ਬਹੁਤ ਨੁਕਸਾਨ ਹੋ ਚੁੱਕਾ ਹੈ | ਪੰਜਾਬ ਵਿਚ ਵੱਡੇ-ਵੱਡੇ ਵਾਅਦੇ ਕਰਕੇ ਸਰਕਾਰ ਤਾਂ ਆਮ ਆਦਮੀ ਪਾਰਟੀ ਨੇ ਬਣਾ ਲਈ, ਇਨ੍ਹਾਂ ਦੇ ਮੰਤਰੀ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾਂ ਦੇਵੋ ਅਤੇ 5 ਮਿੰਟ ਵਿਚ ਐੱਮ.ਐੱਸ.ਪੀ. ਅਸੀਂ ਦੇਵਾਂਗੇ , ਨਾ ਹੀ ਪੰਜਾਬ ਸਰਕਾਰ ਨੇ ਫਸਲ ਸੁਰੱਖਿਆ ਬੀਮਾ ਕਰਵਾਇਆ ਹੈ | ਇਸ ਨਾਲ ਕਿਸਾਨਾਂ ਨੂੰ ਕਾਫੀ ਰਾਹਤ ਮਿਲ ਸਕਦੀ ਸੀ | ਸਰਕਾਰ ਤੁਰੰਤ 50 ਹਜ਼ਾਰ ਪ੍ਰਤੀ ਕਿੱਲਾ ਮੁਆਵਜ਼ਾ ਦਾ ਐਲਾਨ ਕਰੇ | ਇਸ ਮੌਕੇ ਨਰਿੰਦਰ ਸਿੰਘ ਕੱਲ੍ਹਾ ਮੰਡਲ ਪ੍ਰਧਾਨ ਭਾਜਪਾ, ਲਖਵਿੰਦਰ ਸਿੰਘ ਮੰਡਲ ਪ੍ਰਧਾਨ ਕਿਸਾਨ ਮੋਰਚਾ, ਸਰਵਣ ਸਿੰਘ ਫੌਜੀ ਮੈਂਬਰ ਪੰਚਾਇਤ ਵੇਈਾਪੂਈ, ਮਲਕੀਤ ਸਿੰਘ ਪ੍ਰਧਾਨ ਵੇਈਾਪੂਈ, ਡਾਕਟਰ ਸਰਬਜੀਤ ਸਿੰਘ ਵੇਈਪੂੲੀਂ, ਕਸ਼ਮੀਰ ਸਿੰਘ, ਅੰਗਰੇਜ ਸਿੰਘ ਮੈਂਬਰ ਪੰਚਾਇਤ ਵੇਈਪੂੲੀਂ, ਅਜੀਤ ਸਿੰਘ, ਕਾਬੁਲ ਸਿੰਘ, ਹਰਦੀਪ ਸਿੰਘ ਕੱਲਾ ਸਾਰੇ ਮੀਤ ਪ੍ਰਧਾਨ ਮੰਡਲ ਖਡੂਰ ਸਾਹਿਬ, ਮੋਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਾਗ ਸਿੰਘ ਕੱਲ੍ਹਾ ਆਦਿ ਹਾਜ਼ਰ ਸਨ |