12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕਿਸਾਨਾਂ ਮਜ਼ਦੂਰਾਂ ਵਲੋਂ ਮਹਿੰਦਰਾ ਵਰਲਡ ਵਾਈਡ ਆਟੋ ਜ਼ੋਨ ਟੀ ਪੁਆਇੰਟ ਤਰਨ ਤਾਰਨ ਅੱਗੇ ਧਰਨਾ

Ad Position 21
No active advertisement
ਅਜੀਤ ਡੈਸਕ 12-04-2026
ਤਰਨ ਤਾਰਨ, 11 ਅਪ੍ਰੈਲ (ਹਰਿੰਦਰ ਸਿੰਘ)-ਪਿੰਡ ਨੌਰੰਗਾਬਾਦ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਗੱਡੀ ਦੀ ਆਰ.ਸੀ ਨਾ ਦੇਣ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਤਰਨ ਤਾਰਨ ਜ਼ਿਲ੍ਹੇ ਦੀ ਜ਼ੋਨ ਬਾਬਾ ਬੀਰ ਸਿੰਘ ਵਲੋਂ ਤਰਨ ਤਾਰਨ ਸ਼ਹਿਰ ਦੀ ਮਹਿੰਦਰਾ ਵਰਲਡ ਵਾਈਡ ਆਟੋ ਜ਼ੋਨ ਅੱਗੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁੱਗਲਵਾਲਾ, ਜ਼ੋਨ ਸਕੱਤਰ ਬਲਜਿੰਦਰ ਸਿੰਘ ਸੇਰੋੋਂ, ਨਿਸ਼ਾਨ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਪਿੰਡ ਨੌਰੰਗਾਬਾਦ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਸ਼ਹੀਦ ਦੀ ਪਾਲਕੀ ਸਾਹਿਬ ਲਈ ਨਵੀਂ ਗੱਡੀ ਮਾਡਲ ਮਹਿੰਦਰਾ ਵੀਰੋ 9 ਲੱਖ 45 ਹਜ਼ਾਰ ਰੁਪਏ ਦੀ 25 ਦਸੰਬਰ 2025 ਨੂੰ ਖ੍ਰੀਦੀ ਗਈ ਸੀ | ਗੱਡੀ ਦਾ ਬੀਮਾ ਤੇ ਰਜਿਸਟਰੇਸ਼ਨ ਇਸ ਰਕਮ ਦੇ ਵਿਚ ਹੀ ਸੀਸ਼ ਕਰੀਬ 16 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮਹਿੰਦਰਾ ਕੰਪਨੀ ਵਲੋਂ ਅਜੇ ਤੱਕ ਗੱਡੀ ਦੀ ਰਜਿਸਟਰੇਸ਼ਨ ਨਹੀਂ ਦਿੱਤੀ ਜਾ ਰਹੀ | 14 ਮਹੀਨੇ ਵਿਚ 30 ਵਾਰ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰ ਰਜਿਸਟਰੇਸ਼ਨ ਵਾਸਤੇ ਆਉਂਦੇ ਰਹੇ ਪਰ ਕੰਪਨੀ ਲਗਾਤਾਰ ਲਾਰਾਲੱਪਾ ਲਗਾ ਰਹੀ ਹੈ, ਜਿਸ ਤੋਂ ਅੱਕੇ ਹੋਏ ਕਿਸਾਨਾਂ ਨੇ ਅੱਜ ਮਹਿੰਦਰਾ ਕੰਪਨੀ ਅੱਗੇ ਧਰਨਾ ਲਗਾ ਦਿੱਤਾ ਹੈ, ਜੋ ਮਸਲੇ ਦੇ ਹੱਲ ਤੱਕ ਜਾਰੀ ਰਹੇਗਾ | ਇਸ ਮੌਕੇ ਆਗੂ ਅਵਤਾਰ ਸਿੰਘ ਕਾਲਾ ਪ੍ਰਧਾਨ ਸ਼ਹਾਬਪੁਰ, ਅੰਗਰੇਜ਼ ਸਿੰਘ ਨੌਰੰਗਾਬਾਦ, ਤਰਸੇਮ ਸਿੰਘ ਗਿੱਲ ਸੇਰੋਂ, ਗੁਰਸੇਵਕ ਸਿੰਘ ਅਲਾਵਲਪੁਰ, ਗੁਰਭੇਜ ਸਿੰਘ ਰੈਸ਼ੀਆਣਾ, ਪ੍ਰਧਾਨ ਸ਼ਬੇਗ ਸਿੰਘ ਰਸੂਲਪੁਰ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਨੌਰੰਗਾਬਾਦ, ਸਰਵਣ ਸਿੰਘ ਨੌਰੰਗਾਬਾਦ, ਦਿਲਬਾਗ ਸਿੰਘ ਨੌਰੰਗਾਬਾਦ, ਬਾਬਾ ਜੋਗਾ ਸਿੰਘ ਨੌਰੰਗਾਬਾਦ. ਲਖਵਿੰਦਰ ਸਿੰਘ ਨੌਰੰਗਾਬਾਦ, ਅਮਰੀਕ ਸਿੰਘ ਨੌਰੰਗਾਬਾਦ, ਗੁਰਮਿਤਰ ਸਿੰਘ ਨੌਰੰਗਾਬਾਦ, ਸ਼ੀਤਲ ਸਿੰਘ ਨੌਰੰਗਾਬਾਦ, ਗੁਰਨਿਸ਼ਾਨ ਸਿੰਘ ਅਲਾਵਲਪੁਰ, ਪ੍ਰਧਾਨ ਸੁਖਦੇਵ ਸਿੰਘ ਦੀਨਪੁਰ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਪੰਦ੍ਹਰਵਾੜੇ ਤਹਿਤ ਜ਼ਿਲ੍ਹੇ 'ਚ ਜਾਗਰੂਕਤਾ ਮੁਹਿੰਮ ਜ਼ੋਰਾਂ 'ਤੇ ਅਗਲੀ ਖ਼ਬਰ ਮੀਂਹ ਅਤੇ ਗੜੇਮਾਰੀ ਨਾਲ ਕਣਕ ਦੀ ਪੱਕੀ ਫ਼ਸਲ ਦਾ ਸਰਕਾਰ ਮੁਆਵਜ਼ਾ ਦੇਵੇ-ਵੇਈਾਪੂਈ, ਕੱਲ੍ਹਾ
Ad Position 24