26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਭੂਰਾ ਕੋਹਨਾ ਦੇ ਖ਼ੇਤਰ ਵਿਚੋਂ ਡਰੋਨ ਮਿਲਿਆ

Ad Position 21
No active advertisement
ਅਜੀਤ ਡੈਸਕ 13-04-2026
ਤਰਨ ਤਾਰਨ, 12 ਅਪ੍ਰੈਲ (ਹਰਿੰਦਰ ਸਿੰਘ)-ਸਰਹੱਦੀ ਪਿੰਡ ਭੂਰਾ ਕੋਹਨਾ ਦੇ ਇਲਾਕੇ ਵਿਚੋਂ ਇਕ ਪਾਕਿਸਤਾਨੀ ਡਰੋਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਖੇਮਕਰਨ ਦੇ ਏ.ਐਸ.ਆਈ. ਹੀਰਾ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਦੀ ਗਸ਼ਤ ਕਰ ਰਹੇ ਸਨ | ਜਦੋਂ ਉਹ ਕੇ.ਕੇ ਬੈਰੀਅਰ ਖੇਮਕਰਨ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਬੀ.ਓ.ਪੀ. ਕਲਸ ਦੇ ਖ਼ੇਤਰ ਭੂਰਾ ਕੋਹਨਾ ਵਿਚ ਇਕ ਡਰੋਨ ਡਿੱਗਾ ਪਿਆ ਮਿਲਿਆ | ਜਦੋਂ ਇਸ ਡਰੋਨ ਦੀ ਜਾਂਚ ਕੀਤੀ ਗਈ ਤਾਂ ਇਹ ਡਰੋਨ ਮਾਰਕਾ ਡੀ.ਜੀ.ਆਈ. ਮੈਵਿਕ 4 ਪਰੋ ਸੀ, ਜਿਸ ਦੇ ਨਾਲ ਇਕ ਬੈਟਰੀ ਵੀ ਬਰਾਮਦ ਕੀਤੀ ਗਈ | ਇਸ ਸੰਬੰਧੀ ਥਾਣਾ ਖੇਮਕਰਨ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਹਲਕਾ ਬਾਬਾ ਬਕਾਲਾ 'ਚ ਸਾਬਕਾ ਵਿਧਾਇਕ ਭਲਾਈਪੁਰ ਨੂੰ ਮਿਲਿਆ ਵੱਡਾ ਹੁੰਗਾਰਾ <br/> ਅਗਲੀ ਖ਼ਬਰ ਹਲਕਾ ਪੱਟੀ ਵਿਚ ਵਿਕਾਸ ਕੰਮ ਜਲਦ ਹੋਣਗੇ ਪੂਰੇ-ਚੇਅਰਮੈਨ ਚੀਮਾ <br/>
Ad Position 24