25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 'ਨੈਸ਼ਨਲ ਟੈਲੇਂਟ ਸਰਚ' ਪ੍ਰੀਖਿਆ ਵਿਚ ਚਮਕਾਇਆ ਸਕੂਲ ਦਾ ਨਾਂਅ <br/>

Ad Position 21
No active advertisement
ਅਜੀਤ ਡੈਸਕ 13-04-2026
ਪੱਟੀ, 12 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸਿਰਮੌਰ ਸਿੱਖਿਆ ਸੰਸਥਾਵਾਂ ਦੀ ਸਿਰਮੌਰ ਸਿੱਖਿਆ ਸੰਸਥਾ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ, ਜੋ ਕਿ ਪੇਂਡੂ ਅਤੇ ਸਰਹੱਦੀ ਖੇਤਰ ਦੀ ਅਜਿਹੀ ਸਿੱਖਿਆ ਸੰਸਥਾ ਹੈ, ਜੋ ਕਿ ਹਰੇਕ ਖੇਤਰ ਵਿਚ ਜਿਵੇਂ ਖੇਡਾਂ ਦਾ ਖੇਤਰ, ਸਿੱਖਿਆ ਦਾ ਖੇਤਰ ਜਾਂ ਫਿਰ ਕੁਝ ਗਤੀਵਿਧੀਆਂ ਦਾ ਖੇਤਰ ਕਿਉਂ ਨਾ ਹੋਵੇ, ਸਮੇਂ ਸਮੇਂ 'ਤੇ ਆਪਣਾ ਲੋਹਾ ਮਨਾਉਣ ਲਈ ਪ੍ਰਸਿੱਧੀ ਰਹੀ ਹੈ | ਇਸ ਦੀ ਜਿੰਦਾ ਜਾਗਦੀ ਮਿਸਾਲ ਇਸ ਸਕੂਲ ਦੀ ਕਲਾਸ ਚੌਥੀ ਦੀ ਵਿਦਿਆਰਥਨ ਖੁਸ਼ਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ, ਕੰਵਲਜੀਤ ਕੌਰ ਪਿੰਡ ਕੰਡਿਆਲਾ ਹੈ, ਜਿਸ ਨੇ 'ਨੈਸ਼ਨਲ ਟੈਲੈਂਟ ਸਰਚ ਟੈਸਟ 2025-26' ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਦਿਖਾਈ | ਇਥੇ ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਰਾਸ਼ਟਰੀ ਪੱਧਰ 'ਤੇ ਕਰਵਾਈ ਗਈ ਸੀ, ਜਿਸ ਵਿਚ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ | ਇਸ ਸੰਸਥਾ ਦੇ ਵੀ ਲਗਪਗ 62 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਸਨ | ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਐਨ.ਟੀ.ਐਸ.ਟੀ. ਟੀਮ ਵਲੋਂ ਵੀ ਵਧਾਈ ਸੰਦੇਸ਼ ਪ੍ਰਾਪਤ ਹੋਏ ਹਨ | ਇਸ ਪ੍ਰਾਪਤੀ 'ਤੇ ਬੋਲਦੇ ਹੋਏ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਇਹ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ | ਉਨ੍ਹਾਂ ਵਿਦਿਆਰਥਣ ਅਤੇ ਇਸ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ਼ ਨੇ ਕਿਹਾ ਕਿ ਮੈਨੂੰ ਆਪਣੀ ਇਸ ਵਿਦਿਆਰਥਣ 'ਤੇ ਫ਼ਖ਼ਰ ਹੈ | ਇਸ ਸਮੇਂ ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਮੈਡਮ ਸ਼ੂਬੀ ਭਾਰਦਵਾਜ਼ ਨੇ ਵੀ ਖੁਸ਼ੀ ਜਾਹਿਰ ਕਰਦੇ ਹੋਏ ਆਪਣੀ ਮੁਬਾਰਕਬਾਦ ਦਿੱਤੀ ਅਤੇ ਅਧਿਆਪਕਾ ਦੀ ਵੀ ਪ੍ਰਸੰਸਾ ਕੀਤੀ | ਇਸ ਮੌਕੇ ਪੂਰੇ ਸਟਾਫ ਨੇ ਵੀ ਖੁਸ਼ੀ ਪ੍ਰਗਟਉਂਦੇ ਹੋਏ ਬੱਚੀ ਅਤੇ ਇਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਖਡੂਰ ਸਾਹਿਬ 'ਚ ਸੀਨੀਅਰ ਅਕਾਲੀ ਆਗੂਆਂ ਨੇ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਚੱਲਣ ਦਾ ਲਿਆ ਫ਼ੈਸਲਾ ਜ਼ਿਲ੍ਹਾ ਪ੍ਰ... ਅਗਲੀ ਖ਼ਬਰ ਵਿਗਿਆਨਕ ਸੋਚ ਅਪਣਾਉਣਾ ਸਮੇਂ ਦੀ ਪ੍ਰਮੁੱਖ ਲੋੜ - ਤਰਕਸ਼ੀਲ ਸੁਸਾਇਟੀ <br/>
Ad Position 24