06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਾਬਾ ਦੀਪ ਸਿੰਘ ਜੀ ਕੀਰਤਨ ਦਰਬਾਰ ਸੁਸਾਇਟੀ ਨੇ 86ਵੇਂ ਮਹੀਨੇ ਦਾ ਰਾਸ਼ਨ ਦਿੱਤਾ <br/>

Ad Position 21
No active advertisement
ਅਜੀਤ ਡੈਸਕ 16-04-2026
ਪੱਟੀ, 15 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਦੀ ਸਭ ਤੋਂ ਪੁਰਾਣੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵਲੋਂ ਸੰਗਤ ਦੇ ਸਹਿਯੋਗ ਦੇ ਨਾਲ ਮਹੀਨਾਵਾਰੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦੀ ਸੇਵਾ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਕੀਤੀ ਗਈ | ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਹਰ ਮਹੀਨੇ ਸੰਗਤ ਦੇ ਉੱਦਮ ਦੇ ਨਾਲ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ | ਰਾਸ਼ਨ ਦੇਣ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਦੇ ਗ੍ਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਤੋਂ ਉਪਰੰਤ ਇਸ ਮਹੀਨੇ ਰਾਸ਼ਨ ਦੀ ਸੇਵਾ ਖਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਸਮਰਪਿਤ ਹੈ | ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਅਤੇ ਸਕੱਤਰ ਜੋਗਾ ਸਿੰਘ ਨੇ ਪ੍ਰੈਸ ਨੂੰ ਦਿੱਤੀ ਗੁਰਦੁਆਰਾ ਬੀਬੀ ਰਜਨੀ ਜੀ ਦੇ ਪ੍ਰਧਾਨ ਬਲਬੀਰ ਸਿੰਘ ਲੋਹਾਰੀਆ, ਅਵਤਾਰ ਸਿੰਘ, ਭਾਈ ਕੰਵਲਜੀਤ ਸਿੰਘ ਰਾਗੀ, ਅਮਰੀਕ ਸਿੰਘ ਜੇ.ਈ., ਰਜਵੰਤ ਸਿੰਘ ਜੇ.ਈ., ਡੀ.ਐਸ.ਪੀ. ਬਲਰਾਜ ਸਿੰਘ ਖਹਿਰਾ, ਇੰਸਪੈਕਟਰ ਦਰਸ਼ਨ ਸਿੰਘ, ਜਸਪਾਲ ਸਿੰਘ, ਮਨਕੀਤ ਸਿੰਘ ਕੈਨੇਡਾ, ਡਾ. ਸਰਬਪ੍ਰੀਤ ਸਿੰਘ, ਅਮਿਤ ਸਿੰਘ, ਅਮਾਨਤ ਆਸਟ੍ਰੇਲੀਆ, ਸੁਖਚੈਨ ਸਿੰਘ, ਹਰਪ੍ਰੀਤ ਸਿੰਘ, ਮਾ. ਸਰਬਜੀਤ ਸਿੰਘ, ਮਾ. ਗੁਰਦੇਵ ਸਿੰਘ ਲੁਹਾਰੀਆ, ਮਾ. ਅਰਸ਼ਦੀਪ ਸਿੰਘ, ਮਾ. ਅਮਨਦੀਪ ਸਿੰਘ, ਮਹਿਲ ਸਿੰਘ ਸਿੱਧੂ ਕੈਪਟਨ, ਮਾ. ਸਤਨਾਮ ਸਿੰਘ, ਮਾ. ਬਿਕਰਮਜੀਤ ਸਿੰਘ, ਗੁਰਸੇਵਕ ਸਿੰਘ ਪਟਵਾਰੀ, ਪਰਮਜੀਤ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ ਬੀਟੀ, ਸੰਦੀਪ ਸਿੰਘ ਲਖਬੀਰ ਸਿੰਘ ਸ਼ਹੀਦ, ਜਗਦੀਪ ਸਿੰਘ ਪਿ੍ੰਸ, ਜੋਬਨਜੀਤ ਸਿੰਘ ਪਟਿਆਲਾ, ਜਗਦੀਪ ਸਿੰਘ ਪਿ੍ੰਸ, ਗੁਰਨਾਮ ਸਿੰਘ, ਅਮਨਦੀਪ ਸਿੰਘ ਕਲਸੀ, ਹਰਚਰਨ ਸਿੰਘ, ਪ੍ਰਭਜੋਤ ਸਿੰਘ, ਜਗਤਾਰ ਸਿੰਘ ਮੁੱਕਰ, ਅਜੈਪਾਲ ਸਿੰਘ ਕਾਕਾ, ਕੁਲਵਿੰਦਰ ਸਿੰਘ, ਬਲਦੇਵ ਸਿੰਘ, ਡਾ. ਰਵੀ ਵੈਟਰਨਰੀ, ਸਮਸੇਰ ਸਿੰਘ ਰਾਣਾ ਡੁਬਈ ਵਾਲੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਰਜਨਬੀਰ ਕੰਗ ਅਤੇ ਚੀਮਾ ਵਲੋਂ ਮੰਨਾ ਨਾਲ ਅਫਸੋਸ ਪ੍ਰਗਟ <br/> ਅਗਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਕਰਕੇ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਕੀਤੀ
Ad Position 24