ਦਿੱਲੀ ਦੇ ਉੱਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੁੰਦਰੀ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਹੋਏ ਨਤਮਸਤਕ
ਚੱਬਾ, 5 ਨਵੰਬਰ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਦਿੱਲੀ ਦੇ ਉੱਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸਮੁੰਦਰੀ ਨਤਮਸਤਕ ਹੋਏ । ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਰਾਜਪਾਲ ਸਮੁੰਦਰੀ ਨੇ ਗੁਰੂ ਚਰਨਾਂ ਵਿਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਪੰਗਤ ’ਚ ਬੈਠ ਕੇ ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਵੀ ਛਕਿਆ ।
ਚੱਬਾ, 5 ਨਵੰਬਰ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਦਿੱਲੀ ਦੇ ਉੱਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸਮੁੰਦਰੀ ਨਤਮਸਤਕ ਹੋਏ ।ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਰਾਜਪਾਲ ਸਮੁੰਦਰੀ ਨੇ ਗੁਰੂ ਚਰਨਾਂ ਵਿਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਪੰਗਤ ’ਚ ਬੈਠ ਕੇ ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਵੀ ਛਕਿਆ । ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਦ ਵੀ ਗੁਰੂ ਕੀ ਨਗਰੀ ਗੁਰੂ ਰਾਮਦਾਸ ਜੀ ਦੇ ਘਰ ਆਉਂਦੇ ਹਨ ਤਾਂ ਉਹ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਨਤਮਸਤਕ ਹੋ ਕੇ ਜ਼ਰੂਰ ਜਾਂਦੇ ਹਨ । ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕਿਰਪਾ ਸਦਕਾ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ । ਜਿੱਥੇ ਉਨ੍ਹਾਂ ਦਾ ਗੁਰੂ ਬਖਸ਼ਣ ਸਿਰੋਪਾਓ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਵਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਬਾਬਾ ਅਵਤਾਰ ਸਿੰਘ, ਬਾਬਾ ਗੁਰਸਾਹਿਬ ਸਿੰਘ (ਦੋਵੇਂ ਭੁਝੰਗੀ ਬਾਬਾ ਦਰਸ਼ਨ ਸਿੰਘ), ਪ੍ਰਧਾਨ ਕਸ਼ਮੀਰ ਸਿੰਘ, ਕਥਾਵਾਚਕ ਹੀਰਾ ਸਿੰਘ, ਮੈਨੇਜ਼ਰ ਰਣਦੀਪ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਦਿਲਬਾਗ ਸਿੰਘ ਸਾਂਈ, ਜਰਮਨਜੀਤ ਸਿੰਘ, ਗੁਰਸੇਵਕ ਸਿੰਘ, ਰਾਜਦੀਪ ਸਿੰਘ, ਰਛਪਾਲ ਸਿੰਘ ਲਾਂਗਰੀ ਅਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ ।