01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਾਣਾ ਮੰਡੀ ਖਾਲੜਾ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 18-04-2026
ਖਾਲੜਾ, 17 ਅਪ੍ਰੈਲ (ਜੱਜਪਾਲ ਸਿੰਘ ਜੱਜ)-ਭਿੱਖੀਵਿੰਡ ਮਾਰਕੀਟ ਕਮੇਟੀ ਅਧੀਨ ਆਉਂਦੀ ਦਾਣਾ ਮੰਡੀ ਖਾਲੜਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ | ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਂਦਿਆਂ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਖਾਲੜਾ ਸੁਖਰਾਜ ਸਿੰਘ ਬੀ.ਏ. ਨੇ ਕਿਹਾ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਣਕ ਦੀ ਖਰੀਦ ਸੰਬੰਧੀ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਮੰਡੀ ਸੁਪਰਵਾਈਜ਼ਰ ਜਗਦੀਪ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਖਾਲੜਾ 'ਚੋਂ ਸਰਕਾਰੀ ਖ੍ਰੀਦ ਏਜੰਸੀ ਪਨਗ੍ਰੇਨ ਦੇ ਇੰਸਪੈਕਟਰ ਸੁਖਮਿੰਦਰ ਸਿੰਘ ਵਲੋਂ 22 ਹਜ਼ਾਰ ਬੋਰੀ, ਮਾਰਕਫੈਡ ਦੇ ਇੰਸਪੈਕਟਰ ਕਰਨਜੀਤ ਸਿੰਘ ਵਲੋਂ 16 ਹਜ਼ਾਰ ਬੋਰੀ ਅਤੇ ਪਨਸਪ ਦੇ ਇੰਸਪੈਕਟਰ ਹਰਮਨਜੀਤ ਸਿੰਘ ਵਲੋਂ 17 ਹਜ਼ਾਰ ਬੋਰੀ ਕਣਕ ਦੀ ਖਰੀਦ ਕੀਤੀ ਗਈ ਹੈ | ਇਸ ਮੌਕੇ ਡੀ.ਐਫ.ਐਸ.ਓ. ਬਲਜੀਤ ਸਿੰਘ, ਸੁਰਜੀਤ ਸਿੰਘ ਚੱਕ, ਸਰਪੰਚ ਸਤਨਾਮ ਸਿੰਘ ਅਮੀਸ਼ਾਹ, ਆੜ੍ਹਤੀ ਪਵਨਦੀਪ ਸਿੰਘ, ਗੌਰਵ ਬੈਂਬੀ, ਪਹਿਲਵਾਨ ਬਲਵਿੰਦਰ ਸਿੰਘ ਕਲਸੀਆਂ, ਵਿੱਕੀ ਧਵਨ, ਲਵਲੀ ਧਵਨ, ਹੀਰਾ ਧਵਨ, ਡਿਪਟੀ ਅਰੋੜਾ, ਤਨੂ ਅਰੋੜਾ, ਬਲਵਿੰਦਰ ਸਿੰਘ ਨਾਰਲੀ, ਚੇਅਰਮੈਨ ਸੂਰਜਉਦੈ ਸਿੰਘ ਨਾਰਲੀ, ਰਾਜਨ ਸੰਧੂ, ਹਰਚੰਦ ਸਿੰਘ, ਮਨਦੀਪ ਸਿੰਘ, ਸਤਿੰਦਰ ਡਿਪਟੀ, ਸਰਪੰਚ ਗੁਰਸੇਵਕ ਸਿੰਘ ਕਲਸੀਆਂ, ਸਰਪੰਚ ਸਾਹਿਬ ਸਿੰਘ ਅਮੀਸ਼ਾਹ, ਆੜ੍ਹਤੀ ਬਲਜੀਤ ਸਿੰਘ ਸੋਨੂੰ, ਸਰਵਨ ਸਿੰਘ ਕੰਬੋਕੇ, ਵਿੱਕੀ ਅਰੋੜਾ, ਰਾਜਾ ਮੁਨੀਮ, ਸਨੀ ਮੁਨੀਮ, ਮੁਨੀਮ ਚੈਂਚਲ ਸਿੰਘ, ਮੁਨੀਮ ਸਤਨਾਮ ਸਿੰਘ, ਮੁਨੀਮ ਸੰਨੀ ਖਾਲੜਾ, ਮੁਨੀਮ ਸੰਨੀ ਨਾਰਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਪਾਸੋਂ ਲੁੱਟ-ਖੋਹ ਕਰਨ ਵਾਲੇ 2 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਛੱਪੜ 'ਤੇ ਨਾਜਾਇਜ਼ ਕਬਜ਼ਾ ਕਰਨ 'ਤੇ 3 ਖ਼ਿਲਾਫ਼ ਮਾਮਲਾ ਦਰਜ
Ad Position 24