31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

66 ਕੇ.ਵੀ. ਸਬ ਸਟੇਸ਼ਨ ਨਾਗੋਕੇ ਮੋੜ ਤੋਂ ਚੱਲਦੇ ਅਰਬਨ ਫੀਡਰਾਂ ਦੇ ਪਿਛਲੇ ਕੁਝ ਦਿਨਾਂ ਤੋਂ ਲੱਗਦੇ ਲੰਮੇ-ਲੰਮੇ ਕੱਟ ਕਾਰਨ ਲੋਕ ਡਾਢੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 18-04-2026
ਖਡੂਰ ਸਾਹਿਬ, 17 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਪਾਵਰਕਾਮ ਦੇ 66 ਕੇ.ਵੀ. ਸਬ ਸਟੇਸ਼ਨ ਨਾਗੋਕੇ ਮੋੜ ਤੋਂ ਚੱਲਦੇ ਅਰਬਨ ਫੀਡਰਾਂ ਦੀ ਸਪਲਾਈ ਬੰਦ ਰਹਿਣ ਕਾਰਨ ਲੱਗਦੇ ਲੰਮੇ-ਲੰਮੇ ਕੱਟ ਲੋਕਾਂ ਨੂੰ ਡਾਢਾ ਪ੍ਰੇਸ਼ਾਨ ਕਰ ਰਹੇ ਹਨ | ਇੱਥੇ ਹੀ ਬਸ ਨਹੀਂ ਟਿਊਬਵੈਲਾਂ ਦੀ ਸਪਲਾਈ ਵੀ ਘੱਟ ਹੋਣ ਕਰਕੇ ਕਿਸਾਨਾਂ ਦੀ ਮੱਕੀ ਅਤੇ ਸਬਜ਼ੀਆਂ ਦੀਆਂ ਫਸਲਾਂ ਸੋਕੇ ਕਾਰਨ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਇਕ ਪਾਸੇ ਤਾਂ ਭਗਵੰਤ ਮਾਨ ਸਰਕਾਰ 24 ਘੰਟੇ ਅਰਬਨ ਅਤੇ 8 ਘੰਟੇ ਟਿਊਬਵੈਲਾਂ ਨੂੰ ਬਿਜਲੀ ਸਪਲਾਈ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਤੇ ਦੂਜੇ ਪਾਸੇ ਬਿਜਲੀ ਦੇ ਲੱਗ ਰਹੇ ਘੰਟਿਆਂਬੱਧੀ ਲੰਮੇ ਲੰਮੇ ਕੱਟ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ | ਉਪਰੋਂ ਜੇਕਰ ਕੋਈ ਵਿਅਕਤੀ ਬਿਜਲੀ ਸਪਲਾਈ ਬਾਰੇ ਪੁੱਛਦਾ ਹੈ, ਤਾਂ ਅੱਗੋਂ ਰੱਟਿਆ ਰਟਾਇਆ ਜਵਾਬ ਆਉਂਦਾ ਹੈ ਕਿ ਲਾਈਨ ਵਿਚ ਨੁਕਸਾਨ ਹੈ | ਉਘੇ ਸਮਾਜ ਸੇਵੀ ਸੁਖਦੇਵ ਸਿੰਘ ਜੋਸ਼ਨ ਬੋਦਲਕੀੜੀ ਅਤੇ ਰਵੇਲ ਸਿੰਘ ਦਾਰਾਪੁਰ ਆਦਿ ਲੋਕਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ ਤਾਂ ਜੋ ਲੋਕ ਘੱਟ ਤੋਂ ਘੱਟ ਰਾਤ ਨੂੰ ਤਾਂ ਅਰਾਮ ਨਾਲ ਸੌ ਸਕਣ | ਇਸ ਸਬੰਧੀ ਜਦੋਂ ਪਾਵਰਕਾਮ ਦੇ ਐੱਸ.ਡੀ.ਓ. ਨਾਗੋਕੇ ਮੋੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨੁਕਸ ਪਿਆ ਹੋਇਆ ਹੈ ਅਤੇ ਚੈਕ ਕੀਤਾ ਜਾ ਰਿਹਾ ਹੈ | ਬਾਕੀ ਕਣਕਾਂ ਵੀ ਪੱਕੀਆਂ ਹੋਣ ਕਰਕੇ ਕੱਟ ਲਗਾਏ ਜਾ ਰਹੇ ਹਨ ਕਿ ਕਿਤੇ ਕੋਈ ਅੱਗ ਲੱਗਣ ਦੀ ਘਟਨਾ ਨਾ ਵਾਪਰੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਸੀਨੀ. ਸੈਕੰ. ਸਕੂਲ ਭਲਾਈਪੁਰ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਮੁਹੱਲਾ ਨਿੰਮ ਵਾਲੀ ਘਾਟੀ ਗੋਇੰਦਵਾਲ ਸਾਹਿਬ ਵਿਖੇ ਸੁਖਮਨੀ ਸਾਹਿਬ ਜਾਪ ਕਰਵਾਏ
Ad Position 24