30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਰਹੱਦੀ ਪਿੰਡ ਕਿਰਲਗੜ੍ਹ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ

ਚੋਗਾਵਾਂ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਕਿਰਲਗੜ੍ਹ ਵਿਖੇ ਬਾਬਾ ਕਰੀਰ ਸ਼ਾਹ ਅਤੇ ਬਾਬਾ ਨੂਰ ਸ਼ਾਹ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਮੂਹ ਪਿੰਡ ਵਾਸੀਆਂ ਅਤੇ ਐੱਨ. ਆਰ.

Ad Position 21
No active advertisement
ਅਜੀਤ ਡੈਸਕ 31-08-2026
ਚੋਗਾਵਾਂ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਕਿਰਲਗੜ੍ਹ ਵਿਖੇ ਬਾਬਾ ਕਰੀਰ ਸ਼ਾਹ ਅਤੇ ਬਾਬਾ ਨੂਰ ਸ਼ਾਹ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਮੂਹ ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਆਏ 50 ਤੋਂ ਵੱਧ ਨਾਮੀ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਦੇਖਣ ਨੂੰ ਮਿਲੇ । ਪਟਕੇ ਦੀ ਸਖ਼ਤ ਕੁਸ਼ਤੀ ਸ਼ਾਨਵੀਰ ਕੋਹਾਲੀ, ਦਿਨੇਸ਼ ਝੱਜਰ, ਸ਼ੇਰਾ ਕੋਹਾਲੀ, ਪ੍ਰਿੰਸ ਅਜਨਾਲਾ ਅਤੇ ਆਕਾਸ਼ ਪੱਖੋਂਕੇ ਦੇ ਵਿਚਕਾਰ ਹੋਈ, ਜਿਸ ਨੇ ਦਰਸ਼ਕਾਂ ਨੂੰ ਦੰਦਾਂ ਹੇਠ ਉਂਗਲਾਂ ਦੱਬਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਜੇਤੂ ਅਤੇ ਉਪ-ਜੇਤੂ ਟੀਮਾਂ ਤੇ ਪਹਿਲਵਾਨਾਂ ਨੂੰ ਮੈਡਲ, ਸ਼ਾਨਦਾਰ ਟਰਾਫੀਆਂ ਅਤੇ ਲੱਖਾਂ ਰੁਪਏ ਦੀ ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੇਵਾਦਾਰ ਬਾਬਾ ਰਾਜੂ, ਸਰਪੰਚ ਦਿਲਬਾਗ ਸਿੰਘ, ਪਰਮਜੀਤ ਸਿੰਘ ਫੌਜੀ, ਪ੍ਰਗਟ ਸਿੰਘ ਫੌਜੀ, ਗੁਰਤੇਜ ਸਿੰਘ ਫੌਜੀ, ਮਹਾਰਾਣਾ ਸਰਪੰਚ, ਨੰਬਰਦਾਰ ਪ੍ਰਗਟ ਸਿੰਘ, ਜਸਪਾਲ ਸਿੰਘ ਬਾਊ, ਸਾਬਕਾ ਸਰਪੰਚ ਸਵਿੰਦਰ ਸਿੰਘ ਸਿੰਦਾ, ਮੁਖਤਾਰ ਸਿੰਘ ਦੋਧੀ, ਕੁਲਜੀਤ ਸਿੰਘ ਮਹੰਤ, ਗੁਰਵਿੰਦਰ ਸਿੰਘ ਪੀਟਰ ਭਲਵਾਨ, ਨੰਬਰਦਾਰ ਦਲਜੀਤ ਸਿੰਘ, ਨੰਬਰਦਾਰ ਜਰਮਨ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਕੁਲਦੀਪ ਸਿੰਘ ਦੀਪਾ, ਬਾਬਾ ਸੋਢੀ, ਕਾਲਾ ਫੌਜੀ, ਗੁਰਦੇਵ ਸਿੰਘ ਨੰਬਰਦਾਰ, ਕੈਪਟਨ ਜਰਨੈਲ ਸਿੰਘ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ ਲਾਡੀ, ਜੋਗਾ ਸਿੰਘ, ਕਸ਼ਮੀਰ ਸਿੰਘ ਅਭਿਨਾਸ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਅਕਾਸ਼ ਇਟਲੀ, ਹਰਪਾਲ ਇਟਲੀ, ਜਸਕਰਨ ਕੈਨੇਡਾ, ਗੁਰਲਾਲ ਦੁਬਈ, ਜਤਿੰਦਰ ਅਮਰੀਕਾ, ਗੁਰਪ੍ਰੀਤ ਢਿੱਲੋ, ਗੁਰਜੰਟ ਸੰਧੂ, ਗੋਪੀ ਔਲਖ, ਜੋਬਨ ਢਿੱਲੋ, ਪ੍ਰਗਟ ਸਿੰਘ ਨੰਬਰਦਾਰ, ਬਲਿਹਾਰ ਸਿੰਘ ਨੰਬਰਦਾਰ, ਗੁਰ ਸੇਵਕ ਸਿੰਘ ਨੰਬਰਦਾਰ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਯੂਥ ਵਿੰਗ ਵਲੋਂ ਦਸਤਾਰਾਂ ਦਾ ਲੰਗਰ ਲਾਇਆ ਅਗਲੀ ਖ਼ਬਰ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਰੈਲੀ ਸੰਬੰਧੀ ਲਾਮਬੰਦੀ ਲਈ ਮੀਟਿੰਗ
Ad Position 24