30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਾਬਾ ਬਕਾਲਾ ਦੀ ਧਰਤੀ ਤੋਂ ਅਖੌਤੀ ‘ਵਾਰਿਸਾਂ’ ਦੀ ਖੁੱਲ੍ਹੀ ਪੋਲ ਸਾਹਮਣੇ ਆਈ- ਕੁਲਦੀਪ ਸਿੰਘ ਔਲਖ

ਗੋਇੰਦਵਾਲ ਸਾਹਿਬ, 30 ਅਗਸਤ (ਸਕੱਤਰ ਸਿੰਘਅਟਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਅੱਜ ਅਖੌਤੀ ਪੰਥਕਾਂ ਅਤੇ ਆਪਣੇ ਆਪ ਨੂੰ ਪੰਜਾਬ ਦੇ ਵਾਰਿਸ ਦੱਸਣ ਵਾਲਿਆਂ ਦੀ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਿਕਾਸ ਪਸੰਦ ਆਗੂ ਹਨ ।

Ad Position 21
No active advertisement
ਅਜੀਤ ਡੈਸਕ 31-08-2026
ਗੋਇੰਦਵਾਲ ਸਾਹਿਬ, 30 ਅਗਸਤ (ਸਕੱਤਰ ਸਿੰਘਅਟਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਅੱਜ ਅਖੌਤੀ ਪੰਥਕਾਂ ਅਤੇ ਆਪਣੇ ਆਪ ਨੂੰ ਪੰਜਾਬ ਦੇ ਵਾਰਿਸ ਦੱਸਣ ਵਾਲਿਆਂ ਦੀ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਿਕਾਸ ਪਸੰਦ ਆਗੂ ਹਨ । ਅਕਾਲੀ ਸਰਕਾਰ ਸਮੇਂ ਉਨ੍ਹਾਂ ਵਲੋਂ ਪੰਜਾਬ ਦੇ ਵਿਕਾਸ ਲਈ ਕਰਵਾਏ ਕੰਮਾਂ ਨੇ ਸੂਬੇ ਦੀ ਤਸਵੀਰ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ, ਪਰ ਇਹ ਵਿਕਾਸ ਕੁਝ ਤਾਕਤਾਂ ਨੂੰ ਰਾਸ ਨਾ ਆਇਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਮੰਚਾਂ ’ਤੇ ਵੱਡਾ ਭੰਡੀ ਪ੍ਰਚਾਰ ਕੀਤਾ ਗਿਆ । ਇਸ ਪ੍ਰਚਾਰ ਕਾਰਨ ਪੰਜਾਬ ਦੇ ਲੋਕਾਂ ਦਾ ਇਕ ਹਿੱਸਾ ਵੀ ਗੁੰਮਰਾਹ ਹੋਇਆ, ਪਰ ਹੁਣ ਹੌਲੀ-ਹੌਲੀ ਅਖੌਤੀ ਪੰਥਕਾਂ ਦੇ ਚਿਹਰਿਆਂ ਤੋਂ ਨਕਾਬ ਉਤਰ ਰਹੇ ਹਨ ਅਤੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ‘ਪੰਜਾਬ ਦਾ ਵਾਰਿਸ’ ਦੱਸਣ ਵਾਲਿਆਂ ਨੂੰ ਪੰਜਾਬ ਦੇ ਲੋਕ ਹੁਣ ਪੁੱਛ ਰਹੇ ਹਨ ਕਿ ਜੇਕਰ ਤੁਸੀਂ ਸੱਚਮੁੱਚ ਪੰਜਾਬ ਦੇ ਵਾਰਿਸ ਹੋ ਤਾਂ ਫਿਰ ਪੰਜਾਬ ਦੀ ਖੇਤਰੀ ਸਿਆਸਤ ਨੂੰ ਕਮਜ਼ੋਰ ਕਰਨ ਤੋਂ ਇਲਾਵਾ ਤੁਹਾਡਾ ਏਜੰਡਾ ਕੀ ਹੈ । ਉਨ੍ਹਾਂ ਕਿਹਾ ਕਿ ਕਿਸੇ ਬਾਹਰੀ ਤਾਕਤ ਦੇ ਇਸ਼ਾਰਿਆਂ ’ਤੇ ਚੱਲ ਕੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ । ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਕੁਝ ਉਮੀਦਵਾਰਾਂ ਦੀ ਮੌਜੂਦਗੀ ਦਾ ਸਿੱਧਾ ਅਸਰ ਅਕਾਲੀ ਦਲ ਦੀ ਵੋਟ ’ਤੇ ਪਿਆ । ਜਿਹੜੇ ਆਪਣੇ ਆਪ ਨੂੰ ਬਦਲਾਅ ਦੇ ਠੇਕੇਦਾਰ ਦੱਸਦੇ ਸਨ, ਉਨ੍ਹਾਂ ਦੀ ਰਾਜਨੀਤੀ ਦਾ ਨਤੀਜਾ ਜੇਕਰ ਸਿਰਫ਼ ਅਕਾਲੀ ਦਲ ਦੀ ਵੋਟ ਵੰਡਣਾ ਹੀ ਹੈ ਤਾਂ ਫਿਰ ਪੰਜਾਬ ਦੇ ਲੋਕ ਇਹ ਹਿਸਾਬ ਵੀ ਜ਼ਰੂਰ ਮੰਗਣਗੇ ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮਸ਼ਾਲ ਯਾਤਰਾ ਅਗਲੇ ਪੜਾਅ ਲਈ ਰਵਾਨਾ ਅਗਲੀ ਖ਼ਬਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ- ਬਲਵਿੰਦਰ ਸਿੰਘ ਝਬਾਲ
Ad Position 24