31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

'ਆਪ' ਦੇ ਵਾਈਸ ਚੇਅਰਮੈਨ ਨਿਸ਼ਾਨ ਸਿੰਘ ਮੁਗਲਾਣੀ ਦੀ ਧੱਕੇ-ਸਾਹੀ ਤੋਂ ਦੁਖੀ ਵਿਧਵਾ ਔਰਤ ਨੇ ਨਿਗਲਿਆ ਜ਼ਹਿਰ <br/>

Ad Position 21
No active advertisement
ਅਜੀਤ ਡੈਸਕ 19-04-2026
ਖਡੂਰ ਸਾਹਿਬ, 18 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਜ਼ਮੀਨ ਅਤੇ ਪੈਸਿਆਂ ਦੇ ਮਾਮਲੇ ਸੰਬੰਧੀ ਬਲਾਕ ਸੰਮਤੀ ਨਾਗੋਕੇ ਦੇ ਆਮ ਆਦਮੀ ਪਾਰਟੀ ਦੇ ਵਾਈਸ ਚੇਅਰਮੈਨ ਨਿਸ਼ਾਨ ਸਿੰਘ ਮੁਗਲਾਣੀ ਪੁੱਤਰ ਬਲਕਾਰ ਸਿੰਘ ਅਤੇ ਵਰਿੰਦਰ ਸਿੰਘ ਵਲੋਂ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦਿਆਂ ਵਿਧਵਾ ਔਰਤ ਵਲੋਂ ਜ਼ਹਿਰ ਨਿਗਲਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਵਿਧਵਾ ਔਰਤ ਕੁਲਵਿੰਦਰ ਕੌਰ ਵਾਸੀ ਮੁਗਲਾਣੀ ਦੇ ਪੁੱਤਰ ਮਲਕੀਤ ਸਿੰਘ ਅਤੇ ਭੈਣ ਰਣਜੀਤ ਕੌਰ ਨੇ ਦੋਸ਼ ਲਗਾਉਦੇਂ ਹੋਏ ਦੱਸਿਆ ਕਿ ਵਾਈਸ ਚੇਅਰਮੈਨ ਨਿਸ਼ਾਨ ਸਿੰਘ ਮੁਗਲਾਣੀ ਅਤੇ ਵਰਿੰਦਰ ਸਿੰਘ ਨੇ ਸਾਡੇ ਕੋਲੋਂ 10 ਕਨਾਲ ਜ਼ਮੀਨ ਖ੍ਰੀਦੀ ਸੀ ਅਤੇ ਕਬਜ਼ਾਬਾਰਾਂ ਕਨਾਲ 'ਤੇ ਕੀਤਾ ਹੋਇਆ ਹੈ ਅਤੇ 10 ਕਨਾਲ ਦੇ ਪੈਸਿਆਂ 'ਚੋੋਂ ਵੀ ਸਾਢੇ ਤਿੰਨ ਲੱਖ ਰੁਪਏ ਬਾਕੀ ਰਹਿੰਦੇ ਹਨ ਅਤੇ ਸਾਡੇ ਉਪਰ ਦਬਾਅ ਪਾ ਰਹੇ ਹਨ ਕਿ ਸਾਢੇ ਤਿੰਨ ਲੱਖ ਰੁਪਏ ਤਾਂ ਦੇਵਾਂਗਾ ਪਹਿਲਾਂ ਸਾਨੂੰ ਦੋ ਕਨਾਲ ਜ਼ਮੀਨ ਦੀ ਹੋਰ ਰਜਿਸਟਰੀ ਕਰ ਕੇ ਦੇਵੋ, ਜਿਸ ਕਾਰਨ ਮੇਰੀ ਮਾਤਾ ਕੁਲਵਿੰਦਰ ਕੌਰ ਨੂੰ ਬਹੁਤ ਜਿਆਦਾ ਗਾਲੀ-ਗਲੋਚ ਕੀਤਾ, ਜਿਸ ਤੋਂ ਪ੍ਰੇਸਾਨ ਹੋ ਕੇ ਉਸ ਨੇ ਜ਼ਹਿਰ ਨਿਗਲ ਲਿਆ, ਜਿਸ ਨੂੰ ਅਸੀਂ ਤੁਰੰਤ ਤਰਨ ਤਾਰਨ ਵਿਖੇ ਹਸਪਤਾਲ ਭਰਤੀ ਕਰਵਾਇਆ, ਜੋ ਇਸ ਵੇਲੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ | ਉਨ੍ਹਾਂ ਪੁਲਿਸ ਥਾਣਾ ਵੈਰੋਵਾਲ ਦੇ ਪੁਲਿਸ ਮੁਲਾਜ਼ਮਾਂ 'ਤੇ ਵੀ ਦੋਸ ਲਗਾਇਆ ਕਿ ਸਿਆਸੀ ਦਬਾਅ ਹੇਠ ਕਾਰਵਾਈ ਨਹੀਂ ਕੀਤੀ ਜਾ ਰਹੀ | ਜੇਕਰ ਸਾਡੇ ਵਲੋਂ ਦਿੱਤੀਆਂ ਦਰਖਾਸਤਾ ਉਪਰ ਸਮੇ ੇਂਸਿਰ ਕਾਰਵਾਈ ਹੋਈ ਹੁੰਦੀ ਤਾਂ ਅੱਜ ਸਾਡੀ ਮਾਤਾ ਦਾ ਇਹ ਹਾਲ ਨਾ ਹੁੰਦਾ | ਉਨ੍ਹਾਂ ਡੀ.ਜੀ.ਪੀ. ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕੇ ਆਪਣੀ ਪਾਰਟੀ ਦੇ ਵਰਕਰਾਂ ਨਨੂੰ ਇਸ ਤਰ੍ਹਾਂ ਦੀ ਖੁੱਲ ਨਾ ਦਿਓ ਕਿ ਉਹ ਆਮ ਜਨਤਾ ਨੂੰ ਜ਼ਹਿਰ ਪੀਣ ਲਈ ਮਜ਼ਬੂਰ ਕਰਨ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਉਪਰ ਤਰੁੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕੇ ਜੇਕਰ ਸਾਡੀ ਮਾਤਾ ਦੀ ਮੌਤ ਹੋ ਗਈ ਤਾਂ ਉਸ ਦੇ ਜ਼ਿੰਮੇਵਾਰ ਉਕਤ ਵਿਅਕਤੀ ਹੋਣਗੇ | ਇਸ ਸੰਬੰਧੀ ਵਾਈਸ ਚੇਅਰਮੈਨ ਨਿਸ਼ਾਨ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੈਂ ਜੋ ਜ਼ਮੀਨ ਲਈ ਹੈ, ਉਸ ਦੀ ਰਜਿਸਟਰੀ ਮੇਰੇ ਕੋਲ ਹੈ ਅਤੇ ਸਾਰੇ ਪੈਸੇ ਦੇ ਚੁੱਕਾ ਹਾਂ ਸਾਡੇ ਉੱਪਰ ਝੁਠੇ ਦੋਸ਼ ਲਾਏ ਜਾ ਰਹੇ ਹਨ | ਇਸ ਮੌਕੇ ਪੁਲਿਸ ਥਾਣਾ ਵੈਰੋਵਾਲ ਦੇ ਮੁਖੀ ਨਾਲ ਸੰਪਰਕ ਕਰਨ 'ਤੇ ਫੋਨ ਬੰਦ ਆ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਕਿਸਾਨਾਂ ਵਲੋਂ ਗੰਡੀਵਿੰਡ ਧੱਤਲ ਵਿਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ... ਅਗਲੀ ਖ਼ਬਰ ਸ੍ਰੀਨਿਵਾਸੁਲੂ, ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨਾਲ ਅਫਸੋਸ ਕਰਨ ਪਹੁੰਚੇ <br/>
Ad Position 24