31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਾਬਾ ਬਸਤਾ ਸਿੰਘ ਪਬਲਿਕ ਹਾਈ ਸਕੂਲ ਕੈਰੋਂ ਵਿਖੇ ਨਵੇਂ ਸੈਸ਼ਨ ਦਾ ਆਗ਼ਾਜ਼ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ

Ad Position 21
No active advertisement
ਬਾਬਾ ਬਸਤਾ ਸਿੰਘ ਸਕੂਲ ਵਿਖੇ ਨਵੇਂ ਸ਼ੈਸ਼ਨ ਦੀ ਆਰੰਭਤਾ ਮੌਕੇ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਮੌਕੇ ਵਿਦਿਆਰਥੀ | ਤਸਵੀਰ: ਖਹਿਰਾ <br/> 19-04-2026
ਪੱਟੀ, 18 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਾਬਾ ਬਸਤਾ ਸਿੰਘ ਪਬਲਿਕ ਹਾਈ ਸਕੂਲ ਕੈਰੋਂ ਵਿਖੇ ਨਵੇਂ ਤਾਲੀਮੀ ਸ਼ੈਸ਼ਨ ਦੀ ਆਰੰਭਤਾ ਮੌਕੇ ਸਕੂਲ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ, ਜਿਸ ਨਾਲ ਪੂਰੇ ਮਾਹੌਲ ਵਿਚ ਰੂਹਾਨੀ ਰੰਗ ਭਰ ਗਿਆ | ਭੋਗ ਉਪਰੰਤ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਸਕੂਲ ਦੇ ਸਰਪ੍ਰਸਤ ਬਾਬਾ ਸੁਰਜੀਤ ਸਿੰਘ ਅਤੇ ਪਿ੍ੰਸੀਪਲ ਉਪਦੇਸ਼ ਕੁਮਾਰੀ ਨੇ ਸਕੂਲ ਦੀਆਂ ਕਾਮਯਾਬੀਆਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਵਾਰ ਅੱਠਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ ਹਨ | ਸਕੂਲ ਦਾ ਨਤੀਜਾ 100 ਫੀਸਦੀ ਰਿਹਾ | ਕੁੱਲ 38 ਵਿਦਿਆਰਥੀਆਂ ਨੇ ਇਮਤਿਹਾਨ ਵਿਚ ਸ਼ਿਰਕਤ ਕੀਤੀ, ਜਿਨ੍ਹਾਂ 'ਚੋਂ ਮਹਿਕਪ੍ਰੀਤ ਕੌਰ ਨੇ 93 ਫੀਸਦੀ, ਹੁਸਨਪ੍ਰੀਤ ਕੌਰ ਨੇ 90 ਫੀਸਦੀ ਅਤੇ ਅਨੂਰੀਤ ਕੌਰ ਨੇ ਵੀ ਬੇਹਤਰੀਨ ਅੰਕ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ | ਬਾਬਾ ਸੁਰਜੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕੀਤੀ ਅਤੇ ਕਿਹਾ ਕਿ ਇਹ ਕਾਮਯਾਬੀ ਉਨ੍ਹਾਂ ਦੀ ਲਗਨ, ਮਿਹਨਤ ਅਤੇ ਮੁਸਤਕਿਲ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦਾ ਮੁਸਤਕਬਿਲ ਰੌਸ਼ਨ ਬਣ ਸਕੇ ਅਤੇ ਕੋਈ ਵੀ ਕਮੀ ਨਾ ਰਹਿ ਜਾਵੇ | ਸਕੂਲ ਵਿਚ ਇਸ ਰੂਹਾਨੀ ਤੇ ਤਾਲੀਮੀ ਇਜਲਾਸ ਨੇ ਵਿਦਿਆਰਥੀਆਂ ਵਿਚ ਨਵਾਂ ਜੋਸ਼ ਤੇ ਹੌਸਲਾ ਪੈਦਾ ਕੀਤਾ ਅਤੇ ਸਭ ਨੇ ਪ੍ਰਣ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਬਿਹਤਰ ਨਤੀਜੇ ਹਾਸਲ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਤਾਰਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਭੱਠਲ ਸਹਿਜਾ ਸਿੰਘ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/... ਅਗਲੀ ਖ਼ਬਰ ਸਰੋਵਰ 'ਚ ਛਾਲ ਮਾਰਨ ਦੀ ਘਟਨਾ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਨੂੰ ਨੰਗਾ ਕਰਦੀ- ਭਾਈ ਖ਼ਾਲਸਾ <br/>
Ad Position 24