31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਗਰ ਪੰਚਾਇਤ ਭਿਖੀਵਿੰਡ ਦੀਆਂ ਚੋਣਾਂ ਸੰਬੰਧੀ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 19-04-2026
ਭਿੱਖੀਵਿੰਡ, 18 ਅਪ੍ਰੈਲ (ਬੌਬੀ)- ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਭਿੱਖੀਵਿੰਡ ਵਿਖੇ ਵਪਾਰੀ ਰਜਿੰਦਰ ਕੁਮਾਰ ਸ਼ਰਮਾ ਦੇ ਦਫਤਰ ਵਿਚ ਭਿੱਖੀਵਿੰਡ ਸ਼ਹਿਰੀ ਦੇ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਜਿਸ ਵਿਚ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇ | ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਪੂਰੀ ਇਕਜੁੜਤਾ ਨਾਲ ਲੜੇਗੀ ਅਤੇ ਸਾਰੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਭਿੱਖੀਵਿੰਡ ਵਿਚਲੇ ਜੋ ਵੀ ਵਿਕਾਸ ਕੰਮ ਹੋਏ ਹਨ ਉਹ ਕਾਂਗਰਸ ਸਰਕਾਰ ਸਮੇਂ ਹੀ ਹੋਏ ਹਨ ਜਦਕਿ ਉਸ ਤੋਂ ਬਾਅਦ ਵਿਕਾਸ ਕੰਮਾਂ 'ਤੇ ਲਗਪਗ ਬਰੇਕ ਲੱਗ ਚੁੱਕੀ ਹੈ | ਉਨ੍ਹਾਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਨੂੰ ਆਪਣੇ ਸਾਰੇ ਕਾਗਜ਼ਾਤ ਤਿਆਰ ਕਰਨ ਸਬੰਧੀ ਆਦੇਸ਼ ਦਿੱਤੇ | ਗੱਲਬਾਤ ਕਰਦਿਆਂ ਜਗਮਲ ਸਿੰਘ ਸਰਪੰਚ ਕਾਜ਼ੀਚੱਕ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਨਾਲ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਵਾਪਸੀ ਕਰੇਗੀ ਅਤੇ ਵੱਡੀ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਹਰ ਵੇਲੇ ਲੋਕਾਂ ਵਿਚ ਰਹਿ ਕੇ ਉਹਨਾਂ ਦੇ ਦੁੱਖ ਸੁੱਖ ਦੇ ਭਾਈ ਵਾਲ ਰਹਿੰਦੇ ਹਨ ਅਤੇ ਵਰਕਰ ਦੀ ਪਿੱਠ 'ਤੇ ਖੜਦੇ ਹਨ | ਇਸ ਮੌਕੇ ਉਨ੍ਹਾਂ ਨਾਲ ਕੌਂਸਲ ਨੀਰਜ ਧਵਨ, ਕੌਂਸਲਰ ਯਾਦਵਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਗੁਰਲਾਲ ਸਿੰਘ ਰੱਬ, ਕੌਂਸਲਰ ਦੀਪੂ ਆੜ੍ਹਤੀਆ, ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਚੱਢਾ, ਸੁਰਿੰਦਰ ਕੁਮਾਰ ਵਪਾਰੀ, ਸਾਬਕਾ ਨਗਰ ਪੰਚਾਇਤ ਪ੍ਰਧਾਨ ਕਿ੍ਸ਼ਨਪਾਲ ਜੱਜ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਵੇਈਾਪੂਈਾ ਵਲੋਂ ਸਕੂਲ ਵਿਚ ਸਪੋਰਟਸ ਐਂਡ ਮੂਵਮੈਂਟ ਗਤੀਵਿਧੀ ਕਰਵਾਈ ਗਈ <br/> ਅਗਲੀ ਖ਼ਬਰ ਆਈ.ਸੀ.ਟੀ. ਕੰਪਿਊਟਰ ਲੈਬ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਲਈ ਲਾਹੇਵੰਦ ਸਾਬਿਤ ਹੋਵੇਗੀ-ਭਾਟੀਆ
Ad Position 24