31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਰੋਧੀ ਪਾਰਟੀਆਂ ਦੀ ਸੋਚ ਦਹਾਕਿਆਂ ਬਾਅਦ ਵੀ ਔਰਤ ਵਿਰੋਧੀ- ਭਰੋਵਾਲ <br/>

Ad Position 21
No active advertisement
ਅਜੀਤ ਡੈਸਕ 19-04-2026
ਤਰਨ ਤਾਰਨ, 18 ਅਪ੍ਰੈਲ (ਹਰਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ 'ਚ ਜੋ ਕੁਝ ਵਾਪਰਿਆ, ਉਹ ਲੋਕਤੰਤਰ ਅਤੇ ਨਾਰੀ ਸਸ਼ਕਤੀਕਰਨ ਦੋਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਭਰੋਵਾਲ ਨੇ ਕਿਹਾ ਕਿ ਔਰਤ ਸ਼ਕਤੀ ਵੰਦਨ ਬਿੱਲ ਜਿਸਦਾ ਮੰਤਵ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਵਾਲੀ ਪ੍ਰਕਿਰਿਆ ਵਿਚ ਸਮਾਨ ਹਿੱਸੇਦਾਰੀ ਦੇਣਾ ਸੀ, ਉਸ ਨੂੰ ਕਾਂਗਰਸ, ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀ.ਐੱਮ.ਕੇ. ਅਤੇ ਲਾਲੂ ਪ੍ਰਸਾਦ ਦੀ ਪਾਰਟੀ ਵਲੋਂ ਰੋਕਣਾ ਹੈਰਾਨੀਜਨਕ ਹੈ | ਇਸ ਤਰ੍ਹਾਂ ਦੇ ਅਹਿਮ ਮਾਮਲੇ 'ਤੇ ਰਾਜਨੀਤੀ ਕਰਨਾ ਅਤੇ ਉਸਦੀ ਨਾਕਾਮੀ 'ਤੇ ਖੁਸ਼ੀ ਮਨਾਉਣਾ ਬਹੁਤ ਹੀ ਨਿੰਦਣਯੋਗ ਹੈ | ਭਰੋਵਾਲ ਨੇ ਕਿਹਾ ਕਿ ਇਹ ਸਿਰਫ਼ ਇਕ ਬਿੱਲ ਦਾ ਵਿਰੋਧ ਨਹੀਂ, ਸਗੋਂ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਦੇ ਹੱਕਾਂ ਅਤੇ ਉਮੀਦਾਂ ਨਾਲ ਖਿਲਵਾੜ ਹੈ | ਸਾਲਾਂ ਤੋਂ ਲਟਕਦੇ ਇਸ ਅਧਿਕਾਰ ਨੂੰ ਮੁੜ ਟਾਲਣਾ ਇਹ ਦਰਸਾਉਂਦਾ ਹੈ ਕਿ ਕੁਝ ਪਾਰਟੀਆਂ ਦੀ ਸੋਚ ਅਜੇ ਵੀ ਔਰਤ ਸਸ਼ਕਤੀਕਰਨ ਦੇ ਖਿਲਾਫ਼ ਖੜ੍ਹੀ ਹੈ | ਭਰੋਵਾਲ ਨੇ ਕਿਹਾ ਕਿ ਅੱਜ ਦੀਆਂ ਮਹਿਲਾਵਾਂ ਇਸ ਖਿਲਵਾੜ ਨੂੰ ਬਰਦਾਸ਼ਤ ਨਹੀਂ ਕਰਨਗੀਆਂ | ਨਾਰੀ ਸਨਮਾਨ ਨੂੰ ਰੋਕਣ ਵਾਲੀਆਂ ਤਾਕਤਾਂ ਨੂੰ ਜਨਤਾ ਵਲੋਂ ਕਰਾਰਾ ਜਵਾਬ ਜ਼ਰੂਰ ਮਿਲੇਗਾ | ੲਸ ਮੌਕੇ ਭੁਪਿੰਦਰ ਸਿੰਘ ਟੀਟੂ, ਜਤਿੰਦਰ ਸਿੰਘ, ਵਰਿੰਦਰਪਾਲ ਸਿੰਘ, ਜਗਮੋਹਨ ਸਿੰਘ, ਹਰਪਾਲ ਸਿੰਘ, ਗੱਜਣ ਸਿੰਘ, ਗੁਰਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵੇਂ ਚੁਣੇ ਗਏ ਮੀਤ ਪ੍ਰਧਾਨਾਂ ਨੂੰ ਹਲਕਾ ਇੰਚਾਰਜ ਬੁਰਜ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਵੇਈਾਪੂਈਾ ਵਲੋਂ ਸਕੂਲ ਵਿਚ ਸਪੋਰਟਸ ਐਂਡ ਮੂਵਮੈਂਟ ਗਤੀਵਿਧੀ ਕਰਵਾਈ ਗਈ <br/>
Ad Position 24