01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕਸਬਾ ਫਤਿਆਬਾਦ ਅਤੇ ਆਸ-ਪਾਸ ਦੇ ਇਲਾਕੇ ਵਿਚ ਚੋਰਾਂ ਅਤੇ ਲੁੱਟਾਂ-ਖੋਹਾਂ ਵਾਲਿਆਂ ਦਾ ਬੋਲਬਾਲਾ

Ad Position 21
No active advertisement
ਅਜੀਤ ਡੈਸਕ 19-04-2026
ਫਤਿਆਬਾਦ, 18 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਅਤੇ ਆਸ-ਪਾਸ ਦੇ ਇਲਾਕੇ 'ਚ ਲੁੱਟਾਂ-ਖੋਹਾਂ ਕਰਨ ਵਾਲਿਆਂ ਅਤੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਵਿੱਦਿਆ ਦੇ ਮੰਦਰ ਸਕੂਲਾਂ ਨੂੰ ਵੀ ਨਹੀਂ ਬਖਸ਼ਦੇ | ਇਹ ਚੋਰ ਉਹ ਹਨ ਜੋ ਨਸ਼ੇ ਦੇ ਆਦੀ ਹਨ ਜਦੋਂ ਉਨ੍ਹਾਂ ਨੂੰ ਕਿਸੇ ਵੀ ਪਾਸੇ ਤੋਂ ਨਸ਼ੇ ਲਈ ਜੁਗਾੜ ਨਹੀਂ ਬਣਦਾ ਤਾਂ ਉਹ ਦਿਨ ਨੂੰ ਰੇਕੀ ਕਰਦੇ ਹਨ ਅਤੇ ਪੂਰੀ ਜਾਣਕਾਰੀ ਲੈ ਕੇ ਰਾਤ ਨੂੰ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ | ਅਜਿਹੀ ਹੀ ਇਕ ਘਟਨਾ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਫਤਿਆਬਾਦ ਕਸਬੇ ਦੇ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) 'ਚ ਪਹਿਲਾ ਚੋਰਾਂ ਨੇ ਵੇਖਿਆ ਕਿ ਅੰਦਰ ਚੌਂਕੀਦਾਰ ਕੋਈ ਨਹੀਂ ਹੈ ਤਾਂ ਚੋਰਾਂ ਨੇ ਬੜੀ ਦਲੇਰੀ ਨਾਲ ਸਕੂਲ ਦੀਆਂ ਕੰਧਾਂ ਟੱਪ ਕੇ ਰਸੋਈ ਦੇ ਦੋ ਜਿੰਦਰੇ ਤੋੜ ਕੇ ਬੱਚਿਆਂ ਲਈ ਬਣਦੇ ਮਿਡ-ਡੇ-ਮੀਲ ਦੇ ਆਟੇ ਦੀ ਡਰੰਮੀ ਅਤੇ ਇਕ ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਕੇ ਗਏ | ਚੋਰੀ ਸਬੰਧੀ ਬੇਸ਼ੱਕ ਸਕੂਲ ਹੈੱਡ ਟੀਚਰ ਵਲੋਂ ਬਕਾਇਦਾ ਪੁਲਿਸ ਚੌਕੀ ਵਿਖੇ ਇਤਲਾਹ ਦਿੱਤੀ ਹੈ ਪਰ ਅੱਜ ਤੱਕ ਕਿਸੇ ਚੋਰ ਨੂੰ ਵੀ ਪਿੁਲਸ ਟ੍ਰੇਸ ਨਹੀਂ ਕਰ ਸਕੀ | ਇਸੇ ਤਰ੍ਹਾਂ ਹੀ ਇਸ ਇਲਾਕੇ ਵਿਚ ਮੋਟਰਸਾਇਕਲ ਸਵਾਰ ਲੁਟੇਰੇ ਜਦੋੋਂ ਨਸ਼ੇ ਦੀ ਤੋੜ ਲੱਗਦੀ ਹੈ, ਤਾਂ ਤੇਜ਼ਧਾਰ ਹਥਿਆਰਾਂ ਨਾਲ ਕਿਸੇ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ, ਜਿਸ ਦੀ ਮਿਸਾਲ ਵਜੋੋਂ ਫਤਿਆਬਾਦ ਕਸਬੇ ਦੇ ਨਿਵਾਸੀ ਮੰਗਲ ਸਿੰਘ ਵਪਾਰੀ ਨੂੰ ਲੁਟੇਰਿਆਂ ਵਲੋਂ ਅਪਣਾ ਸ਼ਿਕਾਰ ਬਣਾਇਆ | ਮੰਗਲ ਸਿੰਘ ਵਪਾਰੀ ਨੇ ਦੱਸਿਆ ਕਿ ਮੈਂ ਤਰਨ ਤਾਰਨ ਤੋ ਆਪਣੇ ਮੋਟਰਸਾਈਕਲ 'ਤੇ ਜਿਨਸ ਵੇਚ ਕੇ ਆ ਰਿਹਾ ਸੀ ਕਿ ਮੇਰਾ ਪਿੱਛਾ ਕਰਦੇ ਹੋਏ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਮੇਰੇ ਕੁੜਤੇ ਦੀ ਵੱਖੀ ਵਾਲੀ ਜੇਬ ਜਿਸ 'ਚ ਮੇਰੇ ਪੈਸੇ ਸਨ ਇੰਨੇ ਜ਼ੋਰ ਦੀ ਖਿੱਚੀ ਕਿ ਮੈੈਂ ਡਿਗਣ ਤੋੋਂ ਮਸਾਂ ਬਚਿਆ ਪਰ ਮੇਰੇ ਸੰਭਲਦੇ ਨੂੰ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ | ਇਕ ਹੋਰ ਘਟਨਾ ਅਨੁਸਾਰ ਮਾਸਟਰ ਸਤਨਾਮ ਸਿੰਘ ਆਪਣੀ ਘਰ ਵਾਲੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਿਸ਼ਤੇਦਾਰੀ 'ਚ ਪਿੰਡ ਵੇਈਾਪੂਈ ਦੇ ਭੱਠੇ ਦੇ ਸਾਹਮਣੇ ਪਾਸੇ ਤੋਂ ਪਿੰਡ ਕੰਗ ਕੱਲੇ ਨੂੰ ਜਾਂਦੀ ਸੜਕ 'ਤੇ ਜਾ ਰਿਹਾ ਸੀ ਕਿ ਉਸ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਅੱਗੇ ਮੋਟਰਸਾਈਕਲ ਲਗਾ ਕੇ ਮਾਸਟਰ ਸਤਨਾਮ ਸਿੰਘ ਨੂੰ ਰੋਕ ਕੇ ਦਾਤਰ ਦੇ ਜ਼ੋਰ 'ਤੇ ਉਸ ਦੀ ਘਰ ਵਾਲੀ ਦੇ ਕੰਨਾਂ 'ਚੋੋਂ ਵਾਲੀਆਂ ਲੁਹਾ ਕੇ ਫਰਾਰ ਹੋ ਗਏ | ਅਜਿਹੀਆਂ ਹੀ ਸੈਂਕੜੇ ਹੋਰ ਵਾਰਦਾਤਾਂ ਨੂੰ ਲੁਟੇਰਿਆਂ ਅਤੇ ਚੋਰਾਂ ਅਤੇ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਜਾਦਾ ਹੈ, ਜਿਸ ਬਾਰੇ ਪੁਲਿਸ ਨੂੰ ਪੱਤਰਕਾਰਾਂ ਵਲੋਂ ਸਵਾਲ ਕੀਤਾ ਜਾਂਦਾ ਹੈ, ਤਾਂ ਪੁਲਿਸ ਵਲੋਂ ਘੜਿਆ ਘੜਾਇਆ ਜਵਾਬ ਦਿੱਤਾ ਜਾਂਦਾ ਹੈ ਕਿ ਦੋਸ਼ੀ ਜਲਦੀ ਹੀ ਫੜ ਲਵਾਂਗੇ | ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਭੇਜ ਸਿੰਘ ਭੇਜੀ, ਜਸਵਿੰਦਰ ਸਿੰਘ ਜੱਸ, ਅਵਤਾਰ ਸਿੰਘ ਭੰਗੂ, ਰਣਬੀਰ ਸਿੰਘ ਹੈਪੀ ਅਤੇ ਹੋਰਨਾਂ ਵਲੋਂ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਥਾਨਕ ਲੋਕਾਂ ਨੂੰ ਇਨ੍ਹਾਂ ਚੋਰਾਂ ਲੁਟੇਰਿਆਂ ਤੋਂ ਨਿਜਾਤ ਦੁਆਈ ਜਾਵੇ ਅਤੇ ਸਪੈਸ਼ਲ ਫੋਰਸ ਰਾਹੀਂ ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਇੰਨ੍ਹਾਂ ਨੂੰ ਜੇਲ੍ਹ ਦੀ ਸ਼ਲਾਖਾ ਪਿਛੇ ਧੱਕਿਆ ਜਾਵੇ | ਇਸੇ ਤਰ੍ਹਾਂ ਹੀ ਫਤਿਆਬਾਦ ਦੇ ਮਹੱਲਾ ਬਾਲਮੀਕ ਅਤੇ ਮਹੱਲਾ ਚੰਡੀਗੜ੍ਹ ਵਿਖੇ ਨਸ਼ਿਆਂ ਨਾਲ ਕਈਆਂ ਘਰਾਂ ਦੇ ਚਿਰਾਗ ਬੁਝ ਗਏ ਹਨ ਪਰ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਅਤੇ ਲੁਟੇਰਿਆਂ ਨੂੰ ਨੱਥ ਪਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਗੋਤਾਖੋਰਾਂ ਨੇ ਵਿਅਕਤੀ ਦੀ ਲਾਸ਼ ਸਰੋਵਰ 'ਚੋਂ ਬਾਹਰ ਕੱਢੀ <br/>
Ad Position 24