01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜਥੇਦਾਰ ਜਲਾਲ ਉਸਮਾ ਨੇ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਜ਼ਿਲ੍ਹੇ 'ਚੋਂ ਅੱਵਲ ਆਉਣ 'ਤੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 19-04-2026
ਖਡੂਰ ਸਾਹਿਬ, 18 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)- ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸਿਮਰਨਜੀਤ ਕੌਰ ਪੁੱਤਰੀ ਸੁੱਚਾ ਸਿੰਘ ਵਾਸੀ ਤੱਖਤੂਚੱਕ ਵਲੋਂ 99 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਅਤੇ ਪੰਜਾਬ 'ਚੋਂ ਛੇਵਾਂ ਸਥਾਨ ਹਾਸਲ ਕਰਨ ਉਪਰੰਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਸਾਬਕਾ ਵਿਧਾਇਕ ਵਲੋਂ ਸਿਮਰਨਜੀਤ ਕੌਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜਲਾਲ ਉਸਮਾ ਨੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਿਆਲ ਸਿੰਘ ਦੇ ਪਰਿਵਾਰ ਵਿਚ ਅਤੇ ਸੁੱਚਾ ਸਿੰਘ ਅਤੇ ਰਾਜਵਿੰਦਰ ਕੌਰ ਦੀ ਸਪੁੱਤਰੀ ਨੇ ਜਿਥੇ ਪਰਿਵਾਰ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ | ਉਥੇ ਹੀ ਤਰਨ ਤਾਰਨ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਹੈ | ਉਨ੍ਹਾਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਅਗਲੀਆਂ ਜਮਾਤਾਂ ਹੋਰ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਥੇਦਾਰ ਹਰਦੇਵ ਸਿੰਘ ਨਾਗੋਕੇ ਸੀਨੀਅਰ ਅਕਾਲੀ ਆਗੂ, ਸੁਖਵੰਤ ਸਿੰਘ ਮੱਲਾ ਸਰਕਲ ਪ੍ਰਧਾਨ, ਸਰਵਣ ਸਿੰਘ ਤੱਖਤੂਚੱਕ ਸਰਕਲ ਪ੍ਰਧਾਨ, ਦਿਆਲ ਸਿੰਘ ਸਰਲੀ, ਜਗਦੀਸ਼ ਸਿੰਘ ਡੀਸੀ, ਪਰਮਜੀਤ ਸਿੰਘ, ਕੁਲਵਿੰਦਰਪਾਲ ਸਿੰਘ, ਭਗਵੰਤ ਸਿੰਘ, ਅੰਗਰੇਜ਼ ਸਿੰਘ, ਲਖਵੰਤ ਸਿੰਘ ਬਿੱਲੂ, ਪੂਰਨ ਸਿੰਘ ਖਿਲਚੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰਤਿਸ਼ਠਾ ਉਤਸਵ ਅੱਜ ਤੋਂ 23 ਅਪ੍ਰੈਲ ਤੱਕ ਅਗਲੀ ਖ਼ਬਰ ਮਮਤਾ ਨਿਕੇਤਨ ਸਕੂਲ 'ਚ ਵਿਰਾਸਤ ਨਾਲ ਜੁੜਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/>
Ad Position 24