28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਲਸ਼ ਯਾਤਰਾ ਤੇ ਪੂਜਨ ਨਾਲ ਮੂਰਤੀ ਸਥਾਪਨਾ ਉਤਸਵ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 20-04-2026
ਤਰਨ ਤਾਰਨ, 19 ਅਪ੍ਰੈਲ (ਪਰਮਜੀਤ ਜੋਸ਼ੀ)-ਸ੍ਰੀ ਗੋਪਾਲ ਗਊਸ਼ਾਲਾ ਤੇ ਖੋਜ ਕੇਂਦਰ ਪੰਡੋਰੀ ਗੋਲਾ ਰੋਡ ਤਰਨ ਤਾਰਨ ਵਿਖੇ 23 ਅਪ੍ਰੈਲ ਨੂੰ ਸ੍ਰੀ ਖਾਟੂ ਸ਼ਿਆਮ, ਸ੍ਰੀ ਗਣਪਤੀ ਗਣੇਸ਼ ਤੇ ਸ੍ਰੀ ਹਨੂੰਮਾਨ ਦੀ ਮੂਰਤੀ ਸਥਾਪਨਾ ਉਤਸਵ ਦੇ ਸੰਬੰਧ 'ਚ ਐਤਵਾਰ ਨੂੰ ਸ੍ਰੀ ਠਾਕੁਰ ਮਦਨ ਮੋਹਨ ਮੰਦਰ ਤੋਂ ਇਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ | ਇਸ ਯਾਤਰਾ 'ਚ 51 ਔਰਤਾਂ ਤੇ ਪੁਰਸ਼ਾਂ ਨੇ ਆਪਣੇ ਸਿਰਾਂ 'ਤੇ ਕਲਸ਼ ਲੈ ਕੇ ਸ਼ਹਿਰ ਦੇ ਪ੍ਰਮੁੱਖ ਮੰਦਰਾਂ, ਜਿਨ੍ਹਾਂ ਵਿਚ ਠਾਕੁਰ ਮਦਨ ਮੋਹਨ ਮੰਦਰ, ਮਾਤਾ ਚਿੰਤਪੁਰਨੀ ਦੇਵੀ ਸਵਰਣ ਮੰਦਰ ਅਤੇ ਸ੍ਰੀ ਸ਼ਿਵਾਲਾ ਮੰਦਰ ਸ਼ਾਮਿਲ ਹਨ, 'ਚ ਜਾ ਕੇ ਉਥੋਂ ਪਵਿੱਤਰ ਜਲ ਭਰ ਕੇ ਲਿਆਂਦਾ ਗਿਆ | ਕਲਸ਼ ਯਾਤਰਾ ਵੱਖ-ਵੱਖ ਬਾਜ਼ਾਰਾਂ 'ਚੋਂ ਲੰਘਦੀ ਹੋਈ ਸ੍ਰੀ ਗੋਪਾਲ ਗਊਸ਼ਾਲਾ ਵਿਖੇ ਸਮਾਪਤ ਹੋਈ | ਇਸ ਤੋਂ ਬਾਅਦ ਮੂਰਤੀ ਸਥਾਪਨਾ ਉਤਸਵ ਲਈ ਰਸਮੀ ਪੂਜਾ ਰਸਮਾਂ ਸ੍ਰੀ ਗੋਪਾਲ ਗਊਸ਼ਾਲਾ ਵਿਖੇ ਸ਼ੁਰੂ ਹੋਈਆਂ, ਜਿਸ 'ਚ ਸ੍ਰੀ ਗਣੇਸ਼ ਪੂਜਾ, ਮਾਤਾ ਲਕਸ਼ਮੀ ਪੂਜਾ, ਨਵਗ੍ਰਹਿ ਪੂਜਾ, ਵਾਸਤੂ ਮੰਡਲ ਪੂਜਾ, ਸ੍ਰੀ ਖੇਤਰਪਾਲ ਪੂਜਾ, ਮੂਰਤੀ ਇਸ਼ਨਾਨ ਅਤੇ ਕਲਸ਼ ਸਥਾਪਨਾ ਦੀ ਸ਼ੁਰੂਆਤ ਇਲਾਕੇ ਦੇ ਪ੍ਰਸਿੱਧ ਵਿਦਵਾਨ ਪੰਡਿਤ ਮਹਾਂਵੀਰ ਪ੍ਰਸ਼ਾਦਿ ਜੀ ਦੁਆਰਾ ਮੁੱਖ ਜਜਮਾਨ ਵਜੋਂ ਸੰਜੇ ਗੁਪਤਾ ਅਤੇ ਅਸ਼ਵਨੀ ਮਦਾਨ, ਵਿਸ਼ਾਲ ਗੁਪਤਾ ਵਿੱਕੀ, ਜਸਵਿੰਦਰ ਗਲਹੋਤਰਾ, ਅਮਿਤ ਗੁਪਤਾ ਸੀ.ਏ., ਚਿਰੰਤਨ ਗੁਪਤਾ ਹਨੀ ਆਦਿ ਮੇਜ਼ਬਾਨਾਂ ਰਾਹੀਂ ਮੰਤਰਾਂ ਅਤੇ ਰਸਮਾਂ ਦੇ ਪੂਰੇ ਜਾਪ ਨਾਲ ਕੀਤੀ ਗਈ | ਇਹ ਪੂਜਾ ਲਗਾਤਾਰ 5 ਦਿਨਾਂ ਤੱਕ ਰੋਜ਼ਾਨਾ ਕੀਤੀ ਜਾਵੇਗੀ | ਪੂਜਾ ਤੋਂ ਬਾਅਦ ਆਈ ਸਾਰੀ ਸੰਗਤ ਲਈ ਲੰਗਰ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਹਰਿੰਦਰ ਅਗਰਵਾਲ ਜਨਰਲ ਸਕੱਤਰ ਸ੍ਰੀ ਗੋਪਾਲ ਗਊਸ਼ਾਲਾ, ਰਵੀ ਕੁਮਾਰ ਸ਼ਰਮਾ ਗਗਨ ਵਾਲੇ ਟਰੱਸਟੀ, ਸੁਰਜੀਤ ਆਹੂਜਾ ਜ਼ਿਲ੍ਹਾ ਸਤਿਸੰਗ ਪ੍ਰਮੁੱਖ, ਪਵਨ ਕੁਮਾਰ ਮੁਰਾਦਪੁਰ ਪ੍ਰਧਾਨ ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ, ਜਸਵਿੰਦਰ ਗਲਹੋਤਰਾ ਪ੍ਰਧਾਨ ਸ੍ਰੀ ਗਣੇਸ਼ ਸੇਵਕ, ਕਪਿਲ ਦੇਵ ਅਗਰਵਾਲ, ਡਾ: ਗੁਰਪੂਰਨ ਬਾਂਸਲ, ਡਾ. ਰਾਕੇਸ਼ ਸ਼ੂਰ, ਵਿਪਨ ਕੁਮਾਰ ਬਾਬਾ ਡਿਸਕੋ, ਵਿਸ਼ਾਲ ਗੁਪਤਾ ਵਿੱਕੀ ਪ੍ਰਧਾਨ ਸ਼੍ਰੀ ਸਸ਼ਿਾਮ ਮਿੱਤਰ ਮੰਡਲ, ਅਰੁਣ ਗੁਪਤਾ ਪ੍ਰਧਾਨ ਸ੍ਰੀ ਸ਼ਿਆਮ ਪਰਿਵਾਰ, ਹਨੀ ਅਰੋੜਾ, ਸ੍ਰੀ ਸ਼ਿਆਮ ਸੇਵਕ ਮੰਡਲ, ਸ੍ਰੀ ਕਮਲ ਵਾਂਸਲ ਪ੍ਰਧਾਨ ਸ੍ਰੀ ਪ੍ਰਾਰਥਨਾ ਸਭਾ, ਜੁਗਲ ਕਿਸ਼ੋਰ ਅੰਮਿ੍ਤਸਰ ਵਾਲੇ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਅਫ਼ਸਰ ਬਤਰਾ ਤੇ ਇੰਸਪੈਕਟਰਾਂ ਵਲੋਂ ਮੰਨਾ ਅਤੇ ਜ਼ੋਰਾਵਰ ਨਾਲੇ ਅਫਸੋਸ ਪ੍ਰਗਟ <br/> ਅਗਲੀ ਖ਼ਬਰ ਕਲਸ਼ ਯਾਤਰਾ ਤੇ ਪੂਜਨ ਨਾਲ ਮੂਰਤੀ ਸਥਾਪਨਾ ਉਤਸਵ ਦੀ ਸ਼ੁਰੂਆਤ <br/>
Ad Position 24