28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਆਬਕਾਰੀ ਅਫ਼ਸਰ ਬਤਰਾ ਤੇ ਇੰਸਪੈਕਟਰਾਂ ਵਲੋਂ ਮੰਨਾ ਅਤੇ ਜ਼ੋਰਾਵਰ ਨਾਲੇ ਅਫਸੋਸ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 20-04-2026
ਮੀਆਂਵਿੰਡ, 19 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਆਬਕਾਰੀ ਅਫਸਰ ਰੂਪਨਗਰ ਰਜਨੀਸ਼ ਬਤਰਾ ਅਤੇ ਐਕਸਾਈਜ਼ ਇੰਸਪੈਕਟਰਾਂ ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੌਰਵ ਗੁਪਤਾ ਆਦਿ ਨੇ ਪਿੰਡ ਮੀਆਂਵਿੰਡ ਪਹੁੰਚਕੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ, ਚੇਅਰਮੈਨ ਰਣਜੀਤ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਜ਼ੋਰਾਵਰ ਸਿੰਘ ਨਾਲ ਉਨ੍ਹਾਂ ਦੀ ਮਾਤਾ ਦੇ ਹੋਏ ਦਿਹਾਂਤ ਦਾ ਅਫਸੋਸ ਪ੍ਰਗਟ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਬਤਰਾ ਨੇ ਕਿਹਾ ਕਿ ਸਾਡਾ ਜ਼ੋਰਾਵਰ ਸਿੰਘ ਨਾਲ ਬਹੁਤ ਪਿਆਰ ਹੈ ਤੇ ਜ਼ੋਰਾਵਰ ਅਕਸਰ ਹੀ ਮਾਤਾ ਜੀ ਬਾਰੇ ਗੱਲ ਕਰਿਆ ਕਰਦੇ ਸਨ | ਉਨ੍ਹਾਂ ਕਿਹਾ ਕਿ ਮਾਤਾ ਦਾ ਅਸਿਹ ਵਿਛੋੜੇ ਨਾਲ ਪਰਿਵਾਰ ਨੰੂ ਬਹੁਤ ਵੱਡਾ ਸਦਮਾ ਪੁੱਜਾ ਹੈ | ਇਸ ਮੌਕੇ ਪਰਿਵਾਰ ਨਾਲ ਸੰਜੀਵ ਅੰਮਿ੍ਤਸਰ, ਹਰਿੰਦਰ ਸਿੰਘ ਧਾਲੀਵਾਲ ਦਿੱਲੀ, ਸੁਨੀਲ ਦਿੱਲੀ, ਸੋਨੂੰ ਧਾਲੀਵਾਲ ਦਿੱਲੀ, ਲਵਲੀ ਲੱਖੂਵਾਲ, ਜਗੀਰ ਸਿੰਘ ਜਵੰਦਪੁਰ, ਲਾਲੀ ਡੇਰਾ ਸੋਹਲ ਅਤੇ ਰਈਆ ਮੰਡੀ ਤੋਂ ਪਹੁੰਚੇ ਆੜ੍ਹਤੀਆਂ ਵਲੋਂ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਕਲਸ਼ ਯਾਤਰਾ ਤੇ ਪੂਜਨ ਨਾਲ ਮੂਰਤੀ ਸਥਾਪਨਾ ਉਤਸਵ ਦੀ ਸ਼ੁਰੂਆਤ <br/>
Ad Position 24