28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਿਟੀਜ਼ਨ ਕੌਂਸਲ ਨੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 20-04-2026
ਤਰਨ ਤਾਰਨ, 19 ਅਪ੍ਰੈਲ (ਇਕਬਾਲ ਸਿੰਘ ਸੋਢੀ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਅਗਵਾਈ ਵਿਚ ਵਿਸਾਖੀ ਦਿਹਾੜੇ ਨੂੰ ਸਮਰਪਿਤ ਇਕ ਸੱਭਿਆਚਾਰਕ ਪ੍ਰੋਗਰਾਮ ਸਿਟੀਜਨ ਕੌਂਸਲ ਦੇ ਦਫਤਰ ਵਿਚ ਕਰਵਾਇਆ ਗਿਆ | ਇਸ ਸਮਾਗਮ ਵਿਚ ਪ੍ਰਸਿੱਧ ਲੇਖਿਕਾ ਪਿ੍ੰਸੀਪਲ ਸੰਦੀਪ ਕੌਰ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਮਾਗਮ ਵਿਚ ਕੁਲਦੀਪ ਸਿੰਘ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਰਨ ਤਾਰਨ, ਮੈਡਮ ਖੁਸ਼ਦੀਪ ਕੌਰ, ਮੈਡਮ ਗੁਰਪ੍ਰੀਤ ਕੌਰ, ਤੇਜਿੰਦਰ ਕੌਰ ਧਾਮੀ, ਬਲਜੀਤ ਕੌਰ, ਅਵਤਾਰ ਸਿੰਘ ਪੰਨੂੰ ਸੇਵਾ ਮੁਕਤ ਬੈਂਕ ਮੈਨੇਜ਼ਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਸਿਟੀਜਨ ਕੌਂਸਲ ਵਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦੀ ਅਧਿਆਪਕਾ ਲਖਵਿੰਦਰ ਕੌਰ ਅਤੇ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਵਿਚ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਰਾਜਬੀਰ ਕੌਰ, ਮੁਸਕਾਨ, ਅਮਰਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਬਹੁਤ ਖੂਬਸੂਰਤ ਪ੍ਰੋਗਰਾਮ ਵਿਚ ਗਿੱਧੇ ਦੀ ਵਧੀਆ ਪੇਸ਼ਕਾਰੀ ਕਰਕੇ ਸਮਾਗਮ ਨੂੰ ਚਾਰ ਚੰਨ ਲਗਾਏ | ਸਾਰੇ ਮਹਿਮਾਨਾਂ ਪਤਵੰਤਿਆਂ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨੇ ਵਿਦਿਆਰਥਣਾਂ ਦੇ ਇਸ ਸੱਭਿਆਚਾਰ ਪ੍ਰੋਗਰਾਮ ਦੀ ਭਰਪੂਰ ਸਰਾਹਣਾ ਕੀਤੀ | ਮੁੱਖ ਮਹਿਮਾਨ ਪਿ੍ੰਸੀਪਲ ਸੰਦੀਪ ਕੌਰ ਢਿੱਲੋਂ ਨੇ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਅਤੇ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਪ੍ਰੋਗਰਾਮ ਦੀ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦਾ ਆਪਣੇ ਪਰਿਵਾਰ ਅਤੇ ਸਮਾਜ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਧੀਆਂ ਆਪਣੇ ਪਰਿਵਾਰ ਲਈ ਇਕ ਥੰਮ ਦੇ ਸਮਾਨ ਹੁੰਦੀਆਂ ਹਨ, ਜੋ ਆਪਣੇ ਪਰਿਵਾਰ ਨੂੰ ਮੋਹ ਦੀਆਂ ਤੰਦਾਂ ਵਿਚ ਬੰਨ ਕੇ ਰੱਖਦੀਆਂ ਹਨ | ਉਨ੍ਹਾਂ ਨੇ ਸਾਰੀਆਂ ਵਿਦਿਆਰਥਣਾਂ ਨੂੰ ਬਹੁਤ ਮਿਹਨਤ ਕਰਨ ਦੀ ਪ੍ਰੇਰਨਾ ਵੀ ਦਿੱਤੀ ਅਤੇ ਕਿਸੇ ਵੀ ਗ਼ਲਤ ਫ਼ੈਸਲੇ ਵਿਰੁੱਧ ਡੱਟ ਕੇ ਖੜੇ ਰਹਿਣ ਦਾ ਹੌਸਲਾ ਵੀ ਦਿੱਤਾ | ਪਿ੍ੰਸੀਪਲ ਸੰਦੀਪ ਢਿੱਲੋਂ ਨੇ ਸਿਟੀਜਨ ਕੌਂਸਲ ਦੁਆਰਾ ਪਿਛਲੇ ਲਗਪਗ 35 ਸਾਲਾਂ ਤੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜਿਕ ਸੰਸਥਾਵਾਂ ਦਾ ਸਮਾਜ ਦੇ ਚੰਗੇਰੇ ਹਿੱਤ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਜਿਹੀਆਂ ਸਮਾਜਿਕ ਸੰਸਥਾਵਾਂ ਦੀ ਹਰ ਪੱਖੋਂ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਮੈਡਮ ਢਿੱਲੋਂ ਨੇ ਆਪਣੀਆਂ ਤਿੰਨ ਖੂਬਸੂਰਤ ਰਚਨਾਵਾਂ ਦੀ ਹਾਲ 'ਚ ਪ੍ਰਕਾਸ਼ਿਤ ਕਿਤਾਬਾਂ 'ਦਰਦ ਦਹਲੀਜਾਂ', 'ਦਿਲ ਦੇ ਆਰ-ਪਾਰ' ਅਤੇ 'ਕਰਵਟ' ਵੀ ਵੰਡੀਆਂ | ਇਹ ਰਚਨਾਵਾਂ ਹੁਣ ਤੱਕ ਬਹੁਤ ਮਕਬੂਲ ਹੋਈਆਂ ਹਨ | ਸਿਟੀਜਨ ਕੌਂਸਲ ਦੇ ਮੈਂਬਰਾਂ ਤੇ ਆਏ ਹੋਰ ਪਤਵੰਤੇ ਸੱਜਣਾ ਨੇ ਇਹਨਾਂ ਰਚਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਪੈਟਰਨ ਡਾ. ਸੁਖਦੇਵ ਸਿੰਘ ਲੌਹਕਾ, ਅਵਤਾਰ ਸਿੰਘ ਤਨੇਜਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਹਰਿੰਦਰ ਸਿੰਘ ਪਲਾਸੌਰ, ਜੀਤ ਸਿੰਘ ਸਰਾਫ ਮੀਤ ਪ੍ਰਧਾਨ, ਲੈਕਚਰਾਰ ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ, ਗੁਰਿੰਦਰਬੀਰ ਸਿੰਘ ਧਾਮੀ, ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜ਼ਰ, ਰੂੜ ਸਿੰਘ ਮਾਸਟਰ ਕਲੋਨੀ, ਮੁਖਤਾਰ ਸਿੰਘ ਸੂਬੇਦਾਰ, ਗੁਲਜਾਰ ਸਿੰਘ ਭੁੱਟੋ, ਸੁਰਜੀਤ ਸਿੰਘ ਪਲਾਸੌਰ, ਨਰੇਸ਼ ਮਰਵਾਹਾ, ਡਾ. ਨਿਰਮਲਜੀਤ ਸਿੰਘ ਵਰਪਾਲ, ਜਸਦੀਪ ਸਿੰਘ ਗਾਂਧੀ, ਮਾ. ਤੇਜਪਾਲ ਸਿੰਘ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਇਕਾਈ ਤਰਨ ਤਾਰਨ ਦੇ ਸੀਨੀਅਰ ਮੈਂਬਰ ਮਾ. ਗੁਲਬਾਗ ਸਿੰਘ ਕੁਹਾੜਕਾ, ਕੁਲਵਿੰਦਰ ਸਿੰਘ ਪਿੰਕਾ, ਬਿਕਰਮਜੀਤ ਸਿੰਘ ਕੰਗ ਵੀ ਸਮਾਰੋਹ ਵਿਚ ਸ਼ਾਮਿਲ ਹੋਏ | ਵਿਸਾਖੀ ਮੇਲੇ ਦੀ ਸਮਾਪਤੀ ਤੇ ਵਿਦਿਆਰਥਣਾਂ, ਮੈਂਬਰਾਂ ਅਤੇ ਪਤਵੰਤਿਆਂ ਲਈ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ | ਮਹਿਮਾਨਾਂ ਨੂੰ ਸਿਟੀਜਨ ਕੌਂਸਲ ਵਲੋਂ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਅਤੇ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਲਿਖਾਰੀ ਸਾਹਿਤ ਸਭਾ ਹਰੀਕੇ ਵਲੋਂ ਦੋ ਪੁਸਤਕਾਂ ਦਾ ਲੋਕ ਅਰਪਣ ਤੇ ਕਵੀ ਦਰਬਾਰ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀ ਗਿ੍ਫ਼ਤਾਰ
Ad Position 24