28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਲਿਖਾਰੀ ਸਾਹਿਤ ਸਭਾ ਹਰੀਕੇ ਵਲੋਂ ਦੋ ਪੁਸਤਕਾਂ ਦਾ ਲੋਕ ਅਰਪਣ ਤੇ ਕਵੀ ਦਰਬਾਰ <br/>

Ad Position 21
No active advertisement
ਅਜੀਤ ਡੈਸਕ 20-04-2026
ਹਰੀਕੇ ਪੱਤਣ, 19 ਅਪ੍ਰੈਲ (ਸੰਜੀਵ ਕੁੰਦਰਾ)-ਲਿਖਾਰੀ ਸਾਹਿਤ ਸਭਾ ਹਰੀਕੇ ਵਲੋਂ ਦੋ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ, ਜਿਸ ਵਿਚ ਪਹਿਲੀ ਕਿਤਾਬ 'ਸ਼ਬਦਾਂ ਦੀ ਪੈੜ' (ਸਾਂਝਾ ਕਾਵਿ ਸੰਗ੍ਰਹਿ) ਅਤੇ ਦੂਜੀ ਕਿਤਾਬ 'ਸੁਗਾਤ' ਦਾ ਲੋਕ ਅਰਪਣ ਕੀਤਾ ਗਿਆ | 'ਸ਼ਬਦਾਂ ਦੀ ਪੈੜ' ਕਿਤਾਬ ਡਾ. ਬੇਅੰਤ ਸਿੰਘ ਸਰਾਂ ਅਤੇ ਸੁਖਬੀਰ ਮੁਹੱਬਤ ਦੁਆਰਾ ਸੰਪਾਦਕ ਕੀਤੀ ਹੈ, ਜਿਸ ਵਿਚ ਕੁੱਲ 23 ਕਵੀਆਂ ਦੀਆਂ ਕਵਿਤਾਵਾਂ ਸ਼ਾਮਿਲ ਹਨ | ਜਿਹੜੇ ਕਵੀ ਸਾਹਿਤ ਜਗਤ ਵਿਚ ਆਪਣੀ ਪਛਾਣ ਬਣਾ ਰਹੇ ਹਨ, ਉਨ੍ਹਾਂ ਦੀ ਹੌਂਸਲਾ ਅਫ਼ਜਾਈ ਲਈ ਇਹ ਕਿਤਾਬ ਮਹੱਤਵਪੂਰਨ ਸਥਾਨ ਰੱਖਦੀ ਹੈ | ਦੂਸਰੀ ਕਿਤਾਬ ਕੁਲਵੰਤ ਸਿੰਘ ਕੋਮਲ ਦੀ ਹੈ, ਜਿਸ ਵਿਚ ਕਵਿਤਾਵਾਂ ਅਤੇ ਕੁਝ ਵਾਰਤਕ ਦੇ ਅੰਸ਼ ਵੀ ਸ਼ਾਮਿਲ ਹਨ | ਇਸ ਦੇ ਨਾਲ ਹੀ 'ਲਿਖਾਰੀ ਸਾਹਿਤ ਸਭਾ' ਹਰੀਕੇ ਵਲੋਂ ਇਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿਚ ਦੂਰ ਨੇੜੇ੍ਹ ਦੀਆਂ ਸਾਹਿਤ ਸਭਾਵਾਂ ਦੇ ਮੈਂਬਰ, ਪ੍ਰਧਾਨ, ਪਾਠਕ, ਸਾਹਿਤਕਾਰ ਅਤੇ ਕਵੀ ਵੀ ਮੌਜੂਦ ਰਹੇ | ਇਹ ਸਮਾਗਮ ਦੀ ਸ਼ੁਰੂਆਤ ਡਾ. ਬੇਅੰਤ ਸਿੰਘ ਸਰਾਂ ਨੇ 'ਸ਼ਬਦਾਂ ਦੀ ਪੈੜ' ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੀ ਇਕ ਕਵਿਤਾ ਸੁਣਾ ਕੇ ਕੀਤੀ | ਉਸ ਤੋਂ ਬਾਅਦ ਬਾਕੀ ਕਵੀਆਂ ਨੇ ਇਸ ਕਵੀ ਦਰਬਾਰ ਦਾ ਹਿੱਸਾ ਬਣ ਕੇ ਆਪੋ ਆਪਣੀਆਂ ਵਡਮੁੱਲੀਆਂ ਕਵਿਤਾਵਾਂ ਪੇਸ਼ ਕੀਤੀਆਂ | ਹਾਜ਼ਰ ਕਵੀਆਂ ਵਿਚ ਸੁਖਦਰਸ਼ਨ ਸਿੰਘ ਧਾਲੀਵਾਲ, ਹਰਿਦਰਸ਼ਨ ਸਿੰਘ ਕਮਲ, ਕੀਰਤਪ੍ਰਤਾਪ ਪੰਨੂ, ਦਿਲਜੀਤ ਸਿੰਘ, ਭਜਨ ਪੇਂਟਰ, ਰਾਜਾ ਮਨੇਸ, ਹਰਪਾਲ ਮਨੇਸ ਸਾਬੀ, ਸੋਨੂੰ, ਵੀਰ ਜਤਿੰਦਰ ਹਰੀਕੇ, ਅਭਯਜੀਤ ਝਾਂਜੀ, ਰੋਬਨ ਬਾਂਸਲ, ਸੁਖਵਿੰਦਰ ਸਿੰਘ ਖਾਰਾ, ਮੈਡਮ ਅਮਰਜੀਤ ਕੌਰ, ਗੁਰਲਾਲ ਹਰੀਕੇ, ਰਾਜ ਅਰੋੜਾ, ਨਿਸ਼ਾਨ, ਜੀਵਨ ਸਿੰਘ ਹਾਣੀ, ਬੂਟਾ ਗੁਲਾਮੀ ਵਾਲਾ, ਸੋਨੂੰ ਸੁਲਤਾਨ, ਕੁਲਵੰਤ ਸਿੰਘ ਕੋਮਲ, ਡਾ. ਸਤਬੀਰ ਸਿੰਘ ਸ਼ਾਨ, ਸਵਰਨ ਸਿੰਘ ਅਤੇ ਹਰਬੰਸ ਸਿੰਘ ਆਦਿ ਸ਼ਾਮਲ ਸਨ | ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਬੀਰ ਮੁਹੱਬਤ ਨੇ ਖੂਬ ਨਿਭਾਈ | ਉਸ ਤੋਂ ਬਾਅਦ ਸੁਖਬੀਰ ਮੁਹੱਬਤ ਨੇ ਆਏ ਹੋਏ ਸਾਰੇ ਸਰੋਤਿਆਂ ਅਤੇ ਕਵੀਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਦਾ ਸੀ.ਬੀ.ਐੱਸ.ਈ. ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ <br/> ਅਗਲੀ ਖ਼ਬਰ ਸਿਟੀਜ਼ਨ ਕੌਂਸਲ ਨੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ ਕਰਵਾਇਆ <br/>
Ad Position 24