ਖਡੂਰ ਸਾਹਿਬ, 19 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਭਾਰਤੀ ਜਨਤਾ ਪਾਰਟੀ ਵਲੋਂ ਵਰਕਰਾਂ ਅਤੇ ਸੰਗਠਨ ਦੀ ਮਜ਼ਬੂਤੀ, ਪਾਰਟੀ ਦੇ ਸਿਧਾਤਾਂ ਅਤੇ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜ਼ਮੀਨੀ ਪੱਧਰ 'ਤੇ ਪਾਰਟੀ ਦੀ ਵਿਚਾਰਾਧਾਰਾ ਲਿਜਾਣ ਲਈ ਮਹਾਂ ਅਭਿਆਨ ਜੋ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਕੈਂਪ 2026 ਤਹਿਤ ਚਲਾਇਆ ਜਾ ਰਿਹਾ ਹੈ | ਇਸ ਲੜੀ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ ਦੇ ਉੱਦਮਾਂ ਸਦਕਾ ਪੰਡਿਤ ਦੀਨ ਦਿਆਲ ਉਪਾਧਆਇ ਮਹਾਂ ਸਿਖਲਾਈ ਕੈਂਪ ਲਵਾਇਆ | ਇਸ ਕੈਂਪ ਵਿਚ ਪ੍ਰਦੇਸ਼ ਇੰਚਾਰਜ ਤੇ ਸੀਨੀਅਰ ਅਧਿਕਾਰੀ ਮਨਜੀਤ ਸਿੰਘ ਰਾਏ, ਕੈਂਪ ਇੰਚਾਰਜ ਤੇ ਪ੍ਰਦੇਸ਼ ਸਾਬਕਾ ਸਕੱਤਰ ਰਾਜੇਸ਼ ਹਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ ਤੋਂ ਇਲਾਵਾ ਪਾਰਟੀ ਦੇ ਪ੍ਰਮੁੱਖ ਅਧਿਕਾਰੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ, ਜਿੰਨਾਂ ਦਾ ਇੱਥੇ ਪੁੱਜਣ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕੈਂਪ ਪ੍ਰਦੇਸ਼ ਇੰਚਾਰਜ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਪਾਰਟੀ ਪੂਰੇ ਭਾਰਤ ਦੇਸ਼ ਅੰਦਰ ਆਪਣੇ ਆਗੂਆਂ ਅਤੇ ਕਰੋੜਾਂ ਵਰਕਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਹੋਰ ਤਕੜਾ ਕਰਨ ਲਈ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਅਗਾਂਹ ਵਧੂ ਉਪਰਾਲੇ ਕਰ ਰਹੀ ਹੈ, ਜਿਸ ਕਾਰਨ ਭਾਰਤ ਦੇ ਬਾਕੀ ਸੂਬਿਆਂ ਵਾਂਗ ਪੰਜਾਬ ਵਿਚ ਵੀ ਤਰੱਕੀ, ਖੁਸ਼ਹਾਲੀ ਅਤੇ ਸੁਰੱਖਿਆ ਯਕੀਨੀ ਹੋ ਸਕੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਇਕ ਐਸੀ ਲੋਕਤੰਤਰ ਸ਼ਕਤੀ ਹੈ, ਜਿਸ ਕਾਰਨ ਅੱਜ ਸਮੁੱਚੇ ਦੇਸ਼ ਦੇ ਲੋਕ ਇਨਸਾਫ ਪਸੰਦ ਪਾਰਟੀ ਭਾਜਪਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਇਹ ਸੰਗਠਨ ਹੀ ਵਿਸ਼ਵ ਦਾ ਸਭ ਤੋਂ ਮਜਬੂਤ ਅਤੇ ਸੁਹਿਰਦ ਪਛਾਣ ਵਾਲਾ ਸੰਗਠਨ ਹਨ, ਜਿਸ ਵਿਚ ਹਰੇਕ ਵਰਕਰ ਦੀ ਮਿਹਨਤ ਦਾ ਮੁੱਲ ਪੈਂਦਾ ਹੈ | ਜ਼ਿਲ੍ਹਾ ਕੈਂਪ ਇੰਚਾਰਜ ਰਾਜੇਸ਼ ਹਨੀ ਨੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਵਿਸ਼ੇ ਤੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਮੁੱਚੇ ਆਗੂਆਂ ਅਤੇ ਵਰਕਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਇਕ ਸਾਂਝੀ ਸੰਸਕਿ੍ਤਕ ਵਿਰਾਸਤ ਵਾਲਾ ਦੇਸ਼ ਹੈ, ਜਿੱਥੇ ਲੋਕਤੰਤਰ ਬਹਾਲ ਰੱਖਣ ਲਈ ਭਾਜਪਾ ਆਪਣਾ ਯੋਗਦਾਨ ਪਾ ਕੇ ਬਾਖੂਬੀ ਫਰਜ ਨਿਭਾ ਰਹੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਦੇਸ਼ ਦੇ ਇਤਿਹਾਸ ਨੂੰ ਕਾਇਮ ਰੱਖਣ ਲਈ ਇਕਜੁੱਟ ਕਰਨ ਲਈ ਸੁਸਾਸ਼ਨ, ਭਿ੍ਸ਼ਟਾਚਾਰ ਮੁਕਤੀ ਅਤੇ ਆਰਥਿਕ ਵਿਕਾਸ 'ਤੇ ਜੋਰ ਦੇਣ ਲਈ ਭਾਜਪਾ ਵਲੋਂ ਕੰਮ ਕੀਤਾ ਗਿਆ ਹੈ | ਇਸ ਦੌਰਾਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਅਧਿਕਾਰੀ ਜ਼ਿਲ੍ਹਾ ਪ੍ਰਚਾਰਕ ਗੌਰੀ ਸ਼ੰਕਰ ਨੇ ਆਪਣੇ ਸੰਬੋਧਨ ਵਿਚ ਪੰਚ ਪਰਿਵਰਤਨ ਦੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਧਾਰ ਲਈ ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਏਕਤਾ ਬਣਾਉਣੀ ਚਾਹੀਦੀ ਹੈ, ਪਰਿਵਾਰਕ ਕਦਰਾਂ ਕੀਮਤਾਂ ਨੂੰ ਕਾਇਮ ਕਰਨ ਅਤੇ ਮਜ਼ਬੂਤ ਬਣਾਉਣ ਲਈ ਚੰਗੇ ਸੰਸਕਾਰ ਅਪਨਾਉਣੇ ਚਾਹੀਦੇ ਹਨ, ਦੇਸੀ ਉਤਪਾਦਾਂ ਅਤੇ ਆਤਮਨਿਰਭਰਤਾ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ, ਵਾਤਾਵਰਨ ਅਤੇ ਪ੍ਰਕਿਰਤੀ ਦੀ ਸੁਰੱਖਿਆ ਤਹਿਤ ਰੁੱਖ ਲਗਾਉਣੇ ਅਤੇ ਸਾਫ਼ ਸਫਾਈ ਰੱਖਣੀ ਚਾਹੀਦੀ ਹੈ | ਭਾਰਤ ਦੇਸ਼ ਦੇ ਨਾਗਰਿਕ ਹੋਣ ਨਾਤੇ ਦੇਸ਼ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਣਾ ਅਤੇ ਨਿਭਾਉਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਨੇ ਬੂਥ ਪ੍ਰਬੰਧਨ, ਮਨ ਕੀ ਬਾਤ, ਬੂਥ ਪੱਧਰੀ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੱਤੀ | ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ ਨੇ ਕਾਰਜ ਵਿਸਥਾਰ ਤੇ ਸਾਡੀ ਦਿ੍ਸ਼ਟੀ ਵਿਸ਼ੇ ਸੰਬੰਧੀ ਦੱਸਿਆ | ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ ਨੇ ਕਾਰਜ ਪੱਧਤੀ, ਕਾਰਜ ਕਰਤਾ ਪ੍ਰਬੰਧਨ ਅਤੇ ਸੰਭਾਲ ਵਿਸ਼ੇ ਤੇ ਜਾਣਕਾਰੀ ਦਿੱਤੀ | ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ ਨੇ ਪਾਰਟੀ ਦੇ ਇਤਿਹਾਸ ਅਤੇ ਵਿਕਾਸ ਵਿਸ਼ੇ 'ਤੇ ਜਾਣਕਾਰੀ ਸਾਂਝੀ ਕੀਤੀ | ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਦੇਸ਼ ਤੇ ਰਾਜ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਕੀਤੇ ਇਤਿਹਾਸਕ ਲਾ ਮਿਸਾਲ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਸਦਕਾ ਦੇਸ਼ ਅੱਜ ਤਰੱਕੀ ਦੀਆਂ ਲੀਹਾਂ 'ਤੇ ਹੈ | ਇਸ ਮੌਕੇ ਸਰਕਲ ਪ੍ਰਧਾਨ ਖਡੂਰ ਸਾਹਿਬ ਮੇਹਰ ਸਿੰਘ, ਸਰਕਲ ਚੋਹਲਾ ਸਾਹਿਬ ਪ੍ਰਧਾਨ ਖੁਸ਼ਪਿੰਦਰ ਸਿੰਘ, ਸਰਕਲ ਗੋਇੰਦਵਾਲ ਸਾਹਿਬ ਨਰਿੰਦਰ ਸਿੰਘ, ਸਰਕਲ ਨੌਰੰਗਾਬਾਦ ਪ੍ਰਧਾਨ ਕੁਲਦੀਪ ਸਿੰਘ, ਸਰਕਲ ਜੀਓਬਾਲਾ ਪ੍ਰਧਾਨ ਸੁਖਵਿੰਦਰ ਸਿੰਘ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂਈ, ਐਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ, ਜ਼ਿਲ੍ਹਾ ਸਕੱਤਰ ਹਰਮਨਦੀਪ ਸਿੰਘ, ਕਿਸਾਨ ਮੋਰਚਾ ਸਰਕਲ ਪ੍ਰਧਾਨ ਲਖਵਿੰਦਰ ਸਿੰਘ, ਮਹਿੰਦਰ ਸਿੰਘ ਫੌਜੀ, ਬਚਿੱਤਰ ਸਿੰਘ ਅਲਾਵਲਪੁਰ, ਅੰਸ਼ਦੀਪ ਸਿੰਘ ਨੌਰੰਗਾਬਾਦ, ਮੈਂਬਰ ਪੰਚਾਇਤ ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਕੰਗ, ਸੋਨੂ ਕੰਗ, ਪ੍ਰਗਟ ਸਿੰਘ ਬਾਠ, ਨਿਸ਼ਾਨ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਓ.ਬੀ.ਸੀ. ਆਗੂ, ਅਜੀਤ ਸਿੰਘ ਕੱਲਾ, ਬਾਬਾ ਸਕੱਤਰ ਸਿੰਘ ਡਾਲੇਕੇ, ਡਾ. ਰਾਜਬੀਰ ਸਿੰਘ, ਸਤਨਾਮ ਸਿੰਘ, ਰੇਸ਼ਮ ਸਿੰਘ ਦੇਊ, ਗੁਰਪ੍ਰੀਤ ਸਿੰਘ ਜਹਾਗੀਰ, ਸਤਪਾਲ ਸਿੰਘ ਤੋਂ ਇਲਾਵਾ ਹਲਕਾ ਤਰਨ ਤਾਰਨ ਦੇ ਸੈਂਕੜੇ ਪ੍ਰਮੁੱਖ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |