28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਗਵਾਨ ਪਰਸ਼ੂਰਾਮ ਦਾ ਜਨਮ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 20-04-2026
ਤਰਨ ਤਾਰਨ, 19 ਅਪ੍ਰੈਲ (ਪਰਮਜੀਤ ਜੋਸ਼ੀ)-ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨ ਤਾਰਨ ਵਲੋਂ ਐਤਵਾਰ ਨੂੰ ਸ੍ਰੀ ਇੱਛਾ ਪੂਰਨ ਸ਼ਨੀ ਧਾਮ ਮੰਦਰ ਗੋਇੰਦਵਾਲ ਰੋਡ ਤਰਨ ਤਾਰਨ ਵਿਖੇ ਭਗਵਾਨ ਪਰਸ਼ੂਰਾਮ ਦਾ ਜਨਮ ਦਿਵਸ ਬ੍ਰਾਹਮਣ ਜਾਗ੍ਰਤੀ ਦਿਵਸ ਦੇ ਤੌਰ 'ਤੇ ਮਨਾਇਆ | ਨਾਮ ਦੀਵਾਨੀ ਜੋਤੀ ਪੁਰੀ ਅਤੇ ਉਸ ਦੀ ਭਜਨ ਮੰਡਲੀ ਵਲੋਂ ਸ੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਅਤੇ ਭਜਨ ਗਾਇਕ ਨੀਲਮ ਦੱਤ ਕਾਲੀਆ ਕਪੂਰਥਲਾ ਵਲੋਂ ਭਗਵਾਨ ਪਰਸ਼ੂਰਾਮ ਜੀ ਦਾ ਗੁਣਗਾਨ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ, ਕਾਂਗਰਸੀ ਆਗੂ ਮਨਿੰਦਰਪਾਲ ਸਿੰਘ ਪਲਾਸੌਰ, ਭਾਜਪਾ ਨੇਤਾ ਉਮੇਸ਼ ਸ਼ਾਰਦਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ, ਪ੍ਰਸਿੱਧ ਸਨਅਤਕਾਰ ਕਿਸ਼ਨ ਕੁਮਾਰ ਸ਼ਰਮਾ ਕੁੱਕੂ, ਲਖਵਿੰਦਰ ਸਿੰਘ ਲੱਕੀ ਪਾਗਲ ਸ਼ਹਿਰੀ ਪ੍ਰਧਾਨ ਤਰਨ ਤਾਰਨ ਕਾਂਗਰਸ, ਯਸ਼ਪਾਲ ਸ਼ੋਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਤੇ ਸੂਰਜ਼ ਸ਼ਰਮਾ ਕੌਂਸਲਰ ਵਾਰਡ ਨੰਬਰ 20 ਅਤੇ ਦਿਨੇਸ਼ ਜੋਸ਼ੀ ਪ੍ਰਧਾਨ ਯੂਥ ਵਿੰਗ ਜਿਲ੍ਹਾ ਤਰਨ ਤਾਰਨ ਆਦਿ ਦੀ ਹਾਜ਼ਰੀ ਵਿਚ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦਾ ਕੈਲੰਡਰ ਰਿਲੀਜ਼ ਕੀਤਾ | ਇਸ ਮੌਕੇ ਅਨਿਲ ਜੋਸ਼ੀ, ਉਮੇਸ਼ ਸ਼ਾਰਦਾ, ਕਿਸ਼ਨ ਕੁਮਾਰ ਕੁੱਕੂ ਲਖਵਿੰਦਰ ਸਿੰਘ ਲੱਕੀ ਪਾਗਲ ਆਦਿ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਚਰਿੱਤਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨੂੰ ਹੰਕਾਰੀ ਅਤੇ ਪਾਪੀ ਰਾਜਾ ਕਾਰਤੀਵੀਰਯ ਅਰਜਨ ਦੇ ਅੱਤਿਆਚਾਰਾਂ ਵਿਰੁੱਧ ਪਰਸਾ ਚੁੱਕਣਾ ਪਿਆ | ਸਭਾ ਦੇ ਪ੍ਰਧਾਨ ਸ਼ਕਤੀ ਸ਼ਰਮਾ ਸੇਵਾ ਮੁਕਤ ਲੈਕਚਰਾਰ-ਗਣਿਤ ਨੇ ਇਸ ਸ਼ੁੱਭ ਮੌਕੇ ਹਾਜ਼ਰ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਗਵਾਨ ਪਰਸ਼ੂਰਾਮ ਕਲਯੁਗ ਦੇ ਅੰਤ ਤੇ ਭਗਵਾਨ ਵਿਸ਼ਨੂੰ ਦੇ ਦਸਵੇਂ ਤੇ ਆਖਰੀ ਅਵਤਾਰ ਕਲਕੀ ਨੂੰ ਲੜਾਈ ਦੇ ਹੁਨਰ ਸਿਖਾਉਣ ਦੇ ਲਈ ਇਕ ਵਾਰ ਫਿਰ ਪ੍ਰਗਟ ਹੋਣਗੇ | ਇਨ੍ਹਾਂ ਤੋਂ ਲੜਾਈ ਦੇ ਹੁਨਰ ਸਿਖ ਕੇ ਕਲਕੀ ਅਵਤਾਰ ਦੁਸਟਾਂ ਦਾ ਨਾਸ਼ ਕਰਨਗੇ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਕਾਂਗਰਸੀ ਆਗੂ ਕਰਨਬੀਰ ਬੁਰਜ, ਬੀਬਾ ਕੰਚਨਪ੍ਰੀਤ ਕੌਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਤਰਨ ਤਾਰਨ, ਰਾਜਿੰਦਰ ਸ਼ਰਮਾ ਸਹਾਇਕ ਕਮਿਸ਼ਨਰ ਨਗਰ ਨਿਗਮ ਅੰਮਿ੍ਤਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਜਗਵਿੰਦਰ ਸਿੰਘ ਲਹਿਰੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਗਿੱਲ, ਜਸਪਾਲ ਸਿੰਘ ਪੀ. ਸੀ. ਐਸ., ਲਖਬੀਰ ਸਿੰਘ ਰਟੌਲ, ਨਰਿੰਦਰਪਾਲ ਸਿੰਘ ਸੰਧੂ, ਦਲਜੀਤ ਸਿੰਘ ਮੰਡ, ਚਰਨਜੀਤ ਸ਼ਰਮਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ, ਹਰਸ਼ਰਨਜੀਤ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ, ਇੰਜੀ. ਹਰਜਿੰਦਰ ਸਿੰਘ ਕੋਹਲੀ, ਰਾਜਾ ਜੋਸ਼ੀ, ਸੋਨੂੰ ਦੋਦੇ, ਅਸ਼ੋਕ ਕੁਮਾਰ ਭਾਰਗਵ, ਸੁਰਜੀਤ ਅਹੂਜਾ, ਡਾ. ਰਮਨ ਗੁਪਤਾ, ਅਮਿਤ ਸ਼ਰਮਾ ਊਨਾ ਹਿਮਾਚਲ ਪ੍ਰਦੇਸ਼, ਸੰਜੀਵ ਸ਼ਰਮਾ, ਹਰਵਿੰਦਰ ਜੋਸ਼ੀ, ਵਿਜੇ ਜੋਸ਼ੀ, ਬਲਦੇਵ ਰਾਜ ਸ਼ਰਮਾ ਪੱਧਰੀ ਵਾਲੇ, ਟੇਕ ਚੰਦ ਪੁੰਜ, ਭੀਮ ਸੈਨ ਭਾਰਦਵਾਜ, ਜਗਰੂਪ ਸਿੰਘ ਡਾਲੇਕੇ, ਅਵਤਾਰ ਸਿੰਘ ਤਨੇਜਾ, ਲੱਕੀ ਜੋਸ਼ੀ, ਦਾਨਿਸ਼ ਗੁਪਤਾ, ਐਡਵੋਕੇਟ ਵਰਿੰਦਰ ਸ਼ਰਮਾ ਪੱਟੀ ਵਾਲੇ, ਅੰਜੂ ਵਰਮਾ, ਅਨੀਤਾ ਵਰਮਾ, ਅਸ਼ੋਕ ਸ਼ਰਮਾ ਪ੍ਰਕਾਸ਼ ਸਟੂਡੀਓ ਵਾਲੇ, ਸਵਤੰਤਰ ਭਨੋਟ, ਪੱਪੀ, ਸਵਤੰਤਰ ਸ਼ਰਮਾ, ਰਾਮ ਗੋਪਾਲ ਜੋਸ਼ੀ, ਅਸ਼ੋਕ ਅਰੋੜਾ, ਮਨੋਜ ਅਗਨੀਹੋਤਰੀ, ਰਾਕੇਸ਼ ਅਗਨੀਹੋਤਰੀ, ਨੀਰਜ ਸ਼ਰਮਾ, ਸੁਨੀਲ ਦਵੇਸਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮਹਾਂ ਸਿਖਲਾਈ ਅਭਿਆਨ ਤਹਿਤ ਕੈਂਪ ਲਗਾਇਆ <br/> ਅਗਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਾ ਕੇ ਮਿਸਾਲ ਬਣਿਆ ਪ੍ਰਗਤੀਸ਼ੀਲ ਕਿਸਾਨ ਹਰਭਜਨ ਸਿੰਘ <br/>
Ad Position 24