ਪੱਟੀ, 21 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਮੌਜੂਦਾ ਸਮੇਂ 'ਚ ਭਾਵੇਂ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਕੱਖਾਂ ਤੋਂ ਲੱਖਾਂ ਤੱਕ ਪੁੱਜ ਚੁੱਕੀ ਹੈ, ਪਰ ਤਾਕਤ ਵਧਾਊ (ਸਟੀਰਾਇਡ) ਦੇ ਮਾੜੇ ਰੁਝਾਨ ਨੇ ਸਾਫ਼ ਸੁਥਰੀ ਖੇਡ ਕਬੱਡੀ ਨੂੰ ਕੁੱਝ ਕੁ ਨਾਸਮਝ ਖਿਡਾਰੀਆਂ ਨੇ ਦਿਨਾਂ ਵਿਚ ਸਟਾਰ ਬਣਨ ਦੀ ਲਾਲਸਾ ਵਿਚ ਦਾਗੀ ਕਰ ਦਿੱਤਾ ਹੈ, ਉੱਭਰਦੇ ਨੌਜਵਾਨ ਖਿਡਾਰੀਆਂ ਨੂੰ ਤਾਕਤ ਵਧਾਊ (ਸਟੀਰਾਇਡ) ਦਾ ਤਿਆਗ ਕਰਕੇ ਆਪਣੀ ਮਿਹਨਤ ਨਾਲ ਖੇਡ ਖੇਡਣ ਵੱਲ ਤਵਜੋਂ ਦੇਣੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਪ੍ਰਗਟਾਵਾ ਉੱਘੇ ਖੇਡ ਪ੍ਰਮੋਟਰ, ਧਾਲੀਵਾਲ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਤੇ ਕੈਰੋਂ ਗਰੁੱਪ ਦੇ ਯੂਥ ਆਗੂ ਪ੍ਰਭਜੋਤ ਸਿੰਘ ਪ੍ਰਭ ਧਾਰੀਵਾਲ ਵਲੋਂ ਪਿਛਲੇ ਕੁੱਝ ਸਾਲਾਂ ਤੋਂ ਕਬੱਡੀ ਦੇ ਵਿਗੜਦੇ ਜਾ ਰਹੇ ਹਲਾਤਾਂ ਸੰਬੰਧੀ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਤੋਂ ਪਿੰਡ ਧਾਲੀਵਾਲ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਲਈ ਉੱਚ ਪੱਧਰ ਦਾ ਨਾਮਵਰ ਧਾਲੀਵਾਲ ਕਬੱਡੀ ਕੱਪ, ਵਾਲੀਬਾਲ, ਫੁੱਟਬਾਲ, ਕਿ੍ਕਟ ਟੂਰਨਾਮੈਂਟ ਅਤੇ ਐਥਲੈਟਿਕਸ ਚੈਂਪੀਅਨਸ਼ਿਪ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਗ਼ਲਤ ਸੰਗਤ ਵਿਚ ਪੈਣ ਤੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿਚ ਆ ਕੇ ਗਲਤ ਪਾਸੇ ਤੁਰਨ ਤੋਂ ਰੋਕ ਕੇ ਨੌਜਵਾਨ ਪੀੜ੍ਹੀ ਨੂੰ ਆਪਣਾ ਨਾਤਾ ਖੇਡ ਸਟੇਡੀਅਮ, ਕਬੱਡੀ ਅਖਾੜਿਆਂ ਨਾਲ ਜੋੜਨ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ | ਪ੍ਰਭ ਧਾਰੀਵਾਲ ਵਲੋਂ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਜੀ ਵਿਖੇ ਨੌਜਵਾਨਾਂ ਨੂੰ ਵਾਲੀਬਾਲ, ਫੁੱਟਬਾਲ, ਕਬੱਡੀ ਕਿੱਟਾਂ ਵੰਡੀਆਂ | ਇਸ ਮੌਕੇ ਬਾਬਾ ਜਸਬੀਰ ਸਿੰਘ ਰੱਬ ਧਾਲੀਵਾਲ ਨੇ ਪ੍ਰਭ ਧਾਰੀਵਾਲ ਸਪੋਰਟਸ ਕਲੱਬ ਵਲੋਂ ਇਲਾਕੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਦਰਸ਼ਨ ਸਿੰਘ ਧਾਲੀਵਾਲ, ਮਹਿਲ ਸਿੰਘ ਧਾਲੀਵਾਲ, ਗੁਰਸੇਵਕ ਸਿੰਘ, ਬਾਬਾ ਰਤਨ ਸਿੰਘ, ਦਵਿੰਦਰ ਸਿੰਘ ਭਲਵਾਨ ਕਬੱਡੀ ਕੋਚ, ਸਤਿਨਾਮ ਸਿੰਘ, ਸਿਕੰਦਰ ਸਿੰਘ ਧਾਲੀਵਾਲ, ਲਵਜੀਤ ਸਿੰਘ ਬਾਬਾ, ਗੁਰਪਿਆਰ ਸਿੰਘ, ਅਜੈਪਾਲ ਸਿੰਘ ਧਾਲੀਵਾਲ, ਗੁਰਨਾਜ਼ ਸਿੰਘ ਧਾਲੀਵਾਲ, ਕਬੱਡੀ ਕਮੈਂਟਰ ਰਾਣਾ ਸਿੰਘਪੁਰੀਆ, ਵਰਿੰਦਰ ਖੇਮਕਰਨ, ਗੁਰਚਰਨ ਸਿੰਘ ਚੰਨ ਧਾਰੀਵਾਲ, ਸੁਖਪਾਲ ਸਿੰਘ, ਗੁਰਮੁਖ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਬਿੱਟੂ ਬੌਸ, ਮਾਨ ਧਾਲੀਵਾਲ ਆਦਿ ਸੇਵਾਦਾਰ ਅਤੇ ਪ੍ਰਭ ਧਾਲੀਵਾਲ ਸਪੋਰਟਸ ਕਲੱਬ ਦੇ ਸਹਿਯੋਗੀ ਸੰਗਤਾਂ ਹਾਜ਼ਰ ਸਨ |