30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਹਥਿਆਰਾਂ ਨਾਲ ਲੈਸ ਹੋ ਕੇ ਵਿਅਕਤੀ ਦੀ ਕੀਤੀ ਕੁੱਟਮਾਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-04-2026
ਤਰਨ ਤਾਰਨ, 23 ਅਪ੍ਰੈਲ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਵਿਅਕਤੀਆਂ ਵਲੋੋਂ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਅਤੇ ਫਾਇਰ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਆ ਸਰਹਾਲੀ ਵਿਖੇ ਅਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜੰਡੋਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ 21 ਅਪ੍ਰੈਲ ਨੂੰ ਜੁਗਰਾਜ ਸਿੰਘ ਪੁੱਤਰ ਗੁਰਦੇਵ ਸਿੰਘ, ਸੋਨੂੰ ਪੁੱਤਰ ਪ੍ਰਗਟ ਸਿੰਘ, ਤੁਨਕੀ ਪੁੱਤਰ ਪ੍ਰਗਟ ਸਿੰਘ, ਜੱਗਾ ਪੁੱਤਰ ਗੁਰਦੇਵ ਸਿੰਘ, ਰਣਜੋਧ ਸਿੰਘ ਪੁੱਤਰ ਗਿਆਨ ਸਿੰਘ, ਮਿੱਠੂ ਪੁੱਤਰ ਬੀਰਾ ਸਿੰਘ, ਸੈਂਡੀ ਪੁੱਤਰ ਸੇਵਾ ਸਿੰਘ, ਨਿੰਜਾ ਪੁੱਤਰ ਸੇਵਾ ਸਿੰਘ, ਜੋਬਨਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਨੇ ਮੇਰੇ ਘਰ ਵਿਚ ਦਾਖਲ ਹੋ ਕੇ ਘਰ ਦੇ ਸਮਾਨ ਤੇ ਕੀਮਤੀ ਸਮਾਨ ਦੀ ਤੋੜਭੰਨ ਕੀਤੀ | ਜਦ ਮੈੈਂ ਸਰਪੰਚ ਨੂੰ ਦੱਸ ਕੇ ਥਾਣੇ ਇਤਲਾਹ ਦੇਣ ਚੱਲਿਆਂ ਸੀ ਤਾਂ ਸਰਪੰਚ ਮਲਕੀਤ ਸਿੰਘ ਨੇ ਮੈਨੂੰ ਰੋਕਿਆਂ ਅਤੇ ਰਾਜੀਨਾਮਾ ਕਰਨ ਲਈ ਕਿਹਾ | ਮੈਂ ਰਾਜੀਨਾਮਾ ਕਰਨ ਲਈ ਉਨ੍ਹਾਂ ਵਿਅਕਤੀਆਂ ਦੇ ਘਰ ਸਰਪੰਚ ਕੋਲ ਜਾਣ ਲੱਗਾ ਉਕਤ ਵਿਅਕਤ ਤੈਸ਼ ਵਿਚ ਆ ਗਏ ਮੇਰੇ 'ਤੇ ਹਮਲਾ ਕਰ ਦਿੱਤਾ | ਪਿਸਟਲ, ਰਿਵਾਲਵਰ ਅਤੇ 32 ਬੋਰ ਨਾਲ ਹਵਾਈ ਫਾਇਰ ਕੀਤੇ ਅਤੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੌਕ ਤੋਂ ਫਰਾਰ ਹੋ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਵਰਿਆਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਗਿ੍ਫ਼ਤਾਰ-ਐੱਸ. ਐੱਸ. ਪੀ. ਸੁਰਿੰਦਰ ਲਾਂਬਾ <br/> ਅਗਲੀ ਖ਼ਬਰ ਮਗਨਰੇਗਾ ਅਧੀਨ ਬਣ ਰਹੀ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਡਿੱਗਿਆ ਲੈਂਟਰ, ਇਕ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ
Ad Position 24