30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਗਨਰੇਗਾ ਅਧੀਨ ਬਣ ਰਹੀ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਡਿੱਗਿਆ ਲੈਂਟਰ, ਇਕ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 24-04-2026
ਫਤਿਆਬਾਦ, 23 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਲਾਕ ਚੋਹਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਵਿਖੇ ਕੇਂਦਰ ਸਰਕਾਰ ਦੀ ਮਗਨਰੇਗਾ ਸਕੀਮ ਤਹਿਤ ਬਣ ਰਹੇ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਦੇ ਪੈ ਰਹੇ ਲੈਂਟਰ ਦੇ ਡਿੱਗ ਜਾਣ ਕਾਰਨ ਇਕ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਬਲਾਕ ਚੋਹਲਾ ਸਾਹਿਬ ਦੇ ਮਗਨਰੇਗਾ ਵਿਭਾਗ ਅਤੇ ਗ੍ਰਾਮ ਪੰਚਾਇਤ ਵਲੋਂ ਬਣ ਰਹੀ ਆਂਗਣਵਾੜੀ ਸੈਂਟਰ ਦੀ ਸੱਤ ਸੈਂਕੜੇ ਇਮਾਰਤ ਦਾ ਰਿੰਕੂ ਭਰੋਵਾਲ ਦੀ ਲੈਂਟਰ ਵਾਲੀ ਮਸ਼ੀਨ ਨਾਲ ਲੈਂਟਰ ਪਾ ਰਿਹਾ ਸੀ, ਜਦੋਂ ਕਰੀਬ ਇੱਕ ਸੈਂਕੜਾ ਲੈਟਰ ਪੈਣ ਵਾਲਾ ਰਹਿ ਗਿਆ ਤਾਂ ਅਚਨਚੇਤ ਹੀ ਸਾਰਾ ਲੈਂਟਰ ਡਿੱਗ ਪਿਆ | ਲੈਂਟਰ ਡਿੱਗਣ ਨਾਲ ਕੰਮ ਕਰਦਾ ਜਸਬੀਰ ਸਿੰਘ ਭਰੋਵਾਲ ਗੰਭੀਰ ਰੂਪ ਜ਼ਖ਼ਮੀ ਹੋ ਗਿਆ, ਜਿਸ ਦੀ ਇਕ ਲੱਤ ਟੁੱਟ ਗਈ ਤੇ ਪਸਲੀਆਂ ਟੁੱਟ ਗਈਆਂ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਭੇਜ ਦਿੱਤਾ ਗਿਆ | ਗਰੀਬ ਮਜ਼ਦੂਰ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਤੋਂ ਮੰਗ ਕੀਤੀ ਕਿ ਜ਼ਖ਼ਮੀ ਜਸਬੀਰ ਸਿੰਘ ਦਾ ਸਰਕਾਰੀ ਪੱਧਰ 'ਤੇ ਇਲਾਜ ਕਰਵਾਇਆ ਜਾਵੇ | ਇਸ ਸੰਬੰਧੀ ਬੀ.ਡੀ.ਪੀ.ਓ. ਚੋਹਲਾ ਸਾਹਿਬ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਹਥਿਆਰਾਂ ਨਾਲ ਲੈਸ ਹੋ ਕੇ ਵਿਅਕਤੀ ਦੀ ਕੀਤੀ ਕੁੱਟਮਾਰ, ਮਾਮਲਾ ਦਰਜ ਅਗਲੀ ਖ਼ਬਰ ਰੋਡ ਸ਼ੋਅ ਦੌਰਾਨ ਲੋਕਾਂ ਵਲੋਂ ਦਿੱਤੇ ਭਰਵੇਂ ਮਾਣ ਸਤਿਕਾਰ ਦਾ ਸਦਾ ਰਿਣੀ ਰਹਾਂਗੇ-ਅਵਤਾਰ ਸਿੰਘ ਬਿੱਲਾ, ਬੀਬੀ ਰਮਨਦੀਪ ਕ...
Ad Position 24