29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਵਿਖੇ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-04-2026
ਤਰਨ ਤਾਰਨ, 23 ਅਪ੍ਰੈਲ (ਹਰਿੰਦਰ ਸਿੰਘ)-ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਵਿਚ ਧਰਤੀ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇਕ ਵਿਸ਼ੇਸ਼ ਸਭਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਧਰਤੀ ਦਿਵਸ ਦੀ ਮਹੱਤਤਾ, ਸਾਡੇ ਘਰ ਦੀ ਸੰਭਾਲ ਅਤੇ ਇਸਦੀ ਰੱਖਿਆ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਸਭਾ ਤੋਂ ਬਾਅਦ ਧਰਤੀ ਦੀ ਰੱਖਿਆ ਲਈ ਜਾਗਰੂਕਤਾ ਫੈਲਾਉਣ ਵਾਸਤੇ ਇਕ ਰੈਲੀ ਕੱਢੀ ਗਈ | ਇਸ ਦੇ ਨਾਲ ਹੀ ਪੋਸਟਰ ਬਣਾਉਣ ਅਤੇ ਧਰਤੀ ਦਿਵਸ 'ਤੇ ਆਪਣੇ ਸੁਨੇਹੇ ਲਿਖਣ ਦੀਆਂ ਮੁਕਾਬਲੇਬਾਜ਼ੀ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਚਾਅ ਨਾਲ ਭਾਗ ਲਿਆ | ਇਸ ਮੌਕੇ 'ਤੇ 'ਪਿ੍ਥਵੀ ਦੀਆਂ ਆਵਾਜ਼ਾਂ' ਨਾਮਕ ਇਕ ਵਿਸ਼ੇਸ਼ ਪ੍ਰਦਰਸ਼ਨ ਤਿਆਰ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੁਰੱਖਿਆ ਸੰਬੰਧੀ ਆਪਣੇ ਸੋਚ ਨਾਲ ਸੰਦੇਸ਼ ਸਾਂਝੇ ਕੀਤੇ | ਇਸ ਤੋਂ ਇਲਾਵਾ ਫਾਲਤੂ ਚੀਜ਼ਾਂ ਤੋਂ ਕੀਮਤੀ ਚੀਜ਼ਾਂ ਬਣਾਉਣ ਦੀ ਗਤੀਵਿਧੀ ਵੀ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੇਕਾਰ ਸਮੱਗਰੀ ਤੋਂ ਤਿਆਰ ਕੀਤੀਆਂ ਰਚਨਾਤਮਕ ਵਸਤਾਂ ਪ੍ਰਦਰਸ਼ਿਤ ਕੀਤੀਆਂ | ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਨੂੰ ਡਾਇਰੈਕਟਰ ਸ੍ਰੀਮਤੀ ਅੰਮਿ੍ਤ ਖੇੜਾ, ਪਿ੍ੰਸੀਪਲ ਸ਼੍ਰੀਮਤੀ ਗੁਰਪ੍ਰੀਤ ਜੌਹਲ, ਵਾਈਸ ਪਿ੍ੰਸੀਪਲ ਸ੍ਰੀਮਤੀ ਹਰਲੀਨ ਕੌਰ ਅਤੇ ਪ੍ਰਸ਼ਾਸਕ ਸ੍ਰੀਮਤੀ ਸ਼ਵੇਤਾ ਸਹਿਗਲ ਸਨ | ਉਨ੍ਹਾਂ ਨੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਵਾਤਾਵਰਨ ਪ੍ਰਤੀ ਜਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸੁਪਰਡੈਂਟ ਵਜੋਂ ਪਦਉਨਤ ਹੋਏ ਤੇਜਿੰਦਰ ਸਿੰਘ ਢਿੱਲੋਂ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਸੰਦੀਪ ਸਹੋਤਾ ਨੇ ਐਲ. ਡੀ. ਐਮ. ਦਾ ਅਹੁਦਾ ਸੰਭਾਲਿਆ, ਲੋਕਾਂ ਨੂੰ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਅਪੀਲ
Ad Position 24