25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਆੜ੍ਹਤੀ ਐਸੋਸੀਏਸ਼ਨ ਝਬਾਲ ਨੇ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਸਨਮਾਨਿਤ ਕੀਤਾ <br/>

Ad Position 21
No active advertisement
ਅਜੀਤ ਡੈਸਕ 25-04-2026
ਝਬਾਲ, 24 ਅਪ੍ਰੈਲ (ਸੁਖਦੇਵ ਸਿੰਘ)-ਦਾਣਾ ਮੰਡੀ ਝਬਾਲ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਨੂੰ ਆੜ੍ਹਤੀਆਂ ਐਸੋਸੀਏਸ਼ਨ ਨੇ ਸਨਮਾਨਿਤ ਕੀਤਾ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਝਬਾਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆਂ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਨੇ ਦਾਣਾ ਮੰਡੀ ਝਬਾਲ ਦੇ ਨਾਲ ਲੱਗਦੀ ਚਾਰ ਏਕੜ ਕੱਚੀ ਜਗ੍ਹਾ 'ਚ ਪੱਕਾ ਫੜ ਬਣਾਉਣ, ਟੈਂਡਰ ਪ੍ਰਣਾਲੀ ਖ਼ਤਮ ਕਰਕੇ ਫ਼ਸਲ ਦੀ ਢੋਆ ਢੁਆਈ ਦਾ ਕੰਮ ਆੜ੍ਹਤੀਆਂ ਨੂੰ ਦੇਣ ਦੀ ਮੰਗ ਕੀਤੀ | ਮੰਤਰੀ ਕਟਾਰੂਚੱਕ ਨੇ ਉਕਤ ਮੁਸ਼ਕਿਲਾਂ ਦਾ ਜਲਦ ਹੀ ਹੱਲ ਕਰਨ ਦਾ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ | ਇਸ ਮੌਕੇ ਚੇਅ. ਕੁਲਦੀਪ ਸਿੰਘ ਰੰਧਾਵਾ, ਵਿੱਕੀ ਕੋਟ, ਗੁਰਜੀਤ ਸਿੰਘ ਝਬਾਲ, ਸੁਖਰਾਜ ਸਿੰਘ ਝਬਾਲ, ਜਸਬੀਰ ਸਿੰਘ ਠੱਠੀ, ਪ੍ਰਗਟ ਸਿੰਘ, ਨਰਿੰਦਰ ਸਿੰਘ ਠੱਠਗੜ੍ਹ, ਸੈਂਡੀ ਪੰਜਵੜ੍ਹ, ਸੰਜੀਵ ਸੂਦ, ਸ਼ਾਮ ਸਿੰਘ ਕੋਟ, ਅਰਮਾਨ ਸੋਹਲ, ਲਾਲੀ ਨੰਦਾ, ਸਰਵਨ ਸਿੰਘ ਕੋਟ, ਬਲਕਾਰ ਸਿੰਘ ਬੁਰਜ਼, ਅਜ਼ਮੇਰ ਸਿੰਘ, ਮੁਨੀਮ ਸੁਖਦੇਵ ਸਿੰਘ ਕੋਟ, ਮਲਕੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਅੰਤਰ ਹਾਊਸ ਵਾਲੀਬਾਲ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਨਿਊ ਅੰਮਿ੍ਤਸਰ (ਭਾਈ ਗੁਰਦਾਸ ਜੀ ਨਗਰ) 'ਚ ਚੋਰਾਂ ਦੇ ਹੌਸਲੇ ਬੁਲੰਦ <br/>
Ad Position 24