ਖਡੂਰ ਸਾਹਿਬ, 27 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਧੰਨ ਧੰਨ ਸਹੀਦ ਬਾਬਾ ਡੱਲਾ ਜੀ ਅਤੇ ਧੰਨ ਧੰਨ ਬਾਬਾ ਸਾਵਣ ਮੱਲ ਜੀ ਦੀ ਯਾਦ 'ਚ ਪਿੰਡ ਨਾਗੋਕੇ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਦੇ ਆਖਰੀ ਦਿਨ ਨਾਗੋਕੇ ਤੇ ਸੁਰਸਿੰਘ ਦੀ ਟੀਮ ਦਾ ਫਾਈਨਲ ਮੈਚ ਹੋਇਆ, ਜਿਸ ਵਿਚ ਸੁਰਸਿੰਘ ਦੀ ਟੀਮ ਨੇ ਨਾਗੋਕੇ ਨੂੰ ਹਰਾ ਕੇ ਕੱਪ ਤੇ ਕਬਜਾ ਕਰ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਥੇ. ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਜੇਤੂ ਟੀਮ ਅਤੇ ਮੈਨ ਆਫ ਦਾ ਮੈਚ, ਬੈਸਟ ਬੌਲਰ ਤੇ ਬੈਸਟ ਫਿਲਡਰ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਜਥੇਦਾਰ ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ, ਜਥੇਦਾਰ ਨੌਰੰਗ ਸਿੰਘ ਨਾਗੋਕੇ ਸਰਕਲ ਪ੍ਰਧਾਨ, ਰਾਮ ਸਿੰਘ ਪੰਚ ਨਾਗੋਕੇ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਜਿੰਦਗੀ ਵਿਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ | ਇਸ ਮੌਕੇ ਉਨ੍ਹਾਂ ਕਿ੍ਕਟ ਟੂਰਨਾਮੈਂਟ ਕਮੇਟੀ ਦੀ ਸ਼ਲਾਘਾ ਕੀਤੀ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤਰਲੋਕ ਸਿੰਘ ਨਾਗੋਕੇ, ਜਥੇਦਾਰ ਨੌਰੰਗ ਸਿੰਘ ਨਾਗੋਕੇ ਸਰਕਲ ਪ੍ਰਧਾਨ, ਰਣਜੀਤ ਸਿੰਘ ਰਾਣਾ, ਸਿਮਰ ਸਿੰਘ, ਬਾਜ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਮੰਗਦੀਪ ਸਿੰਘ ਮੰਗਾ, ਗੋਰਾ ਪੰਡਤ, ਬਾਬਾ ਗੁਰਚਰਨ ਸਿੰਘ ਚੰਨਾ, ਕੰਵਲਜੀਤ ਸਿੰਘ, ਦਲਬੀਰ ਸਿੰਘ ਸੰਮਤੀ ਮੈਂਬਰ, ਮਨਦੀਪ ਸਿੰਘ ਕਾਲੀਆ, ਲਵ ਕਾਲੀਆ, ਨਰਿੰਦਰ ਸਿੰਘ, ਲੱਡੂ ਸਿੰਘ, ਸੰਨੀ, ਸੁਖਜਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ |