30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਦੇ ਏ. ਟੀ. ਐੱਮ. ਵਿਚ ਪੈਸੇ ਨਾ ਹੋਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ <br/>

Ad Position 21
No active advertisement
ਤਰਨ ਤਾਰਨ ਸ਼ਹਿਰ ਵਿਚ ਵੱਖ-ਵੱਖ ਬੈਂਕਾਂ ਦੇ ਏ.ਟੀ.ਐੱਮ. ਜੋ ਕਿ ਬੰਦ ਹਨ ਅਤੇ ਇਕ ਏ.ਟੀ.ਐੱਮ. ਵਿਚ ਪੈਸੇ ਨਾ ਹੋਣ ਸੰਬੰਧੀ ਸਕਰੀਨ 'ਤੇ ਆਇਆ ਮੈਸੇਜ | ਤਸਵੀਰਾਂ: ਗੁਰਪ੍ਰੀਤ ਸਿੰਘਲਵਲੀ <br/> 05-05-2026
ਤਰਨ ਤਾਰਨ, 4 ਮਈ (ਹਰਿੰਦਰ ਸਿੰਘ)—ਪਿਛਲੇ ਤਿੰਨ ਦਿਨਾਂ ਤੋਂ ਤਰਨ ਤਾਰਨ ਸ਼ਹਿਰ ਦੇ ਬਹੁਤ ਸਾਰੇ ਏ.ਟੀ.ਐੱਮ. ਵਿਚ ਪੈਸੇ ਨਾ ਹੋਣ ਕਾਰਨ ਬੈਂਕ ਉਪਭੋਗਤਾਵਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਬੈਂਕਾਂ ਦੇ ਏ.ਟੀ.ਐੱਮ. ਬੰਦ ਸਨ | ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ ਦਿਨਾਂ ਤੋਂ ਸ਼ਹਿਰ ਦੇ ਜਿਆਦਾਤਰ ਏ.ਟੀ.ਐੱਮ. ਵਿਚ ਪੈਸੇ ਨਹੀਂ ਨਿਕਲ ਰਹੇ ਅਤੇ ਜਿਹੜੇ ਵੀ ਏ.ਟੀ.ਐੱਮ. ਵਿਚ ਉਹ ਜਾਂਦੇ ਹਨ ਤਾਂ ਏ.ਟੀ.ਐੱਮ. ਵਿਚੋਂ ਪੈਸੇ ਖ਼ਤਮ ਹੋਣ ਸੰਬੰਧੀ ਸਕਰੀਨ 'ਤੇ ਲਿਖਿਆ ਹੋਇਆ ਆਉਂਦਾ ਹੈ, ਉਥੇ ਕਈ ਬੈਂਕਾਂ ਦੇ ਏ.ਟੀ.ਐੱਮ. ਅੱਗੇ ਪੈਸੇ ਖਤਮ ਹੋਣ ਦੀਆਂ ਤਖਤੀਆਂ ਲਗਾਈਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਬੈਂਕਾਂ ਵਿਚ ਭੀੜ ਜਿਆਦਾ ਹੋਣ 'ਤੇ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਏ.ਟੀ.ਐੱਮ. ਦੀ ਸਹੂਲਤ ਬੈਂਕਾਂ ਵਲੋਂ ਦਿੱਤੀ ਗਈ ਹੈ ਪਰ ਏ.ਟੀ.ਐੱਮ. ਵਿਚ ਵੀ ਪੈਸੇ ਨਹੀਂ ਮਿਲ ਰਹੇ, ਜਿਸ ਕਾਰਨ ਐਮਰਜੈਂਸੀ ਦੀ ਹਾਲਤ ਵਿਚ ਪੈਸੇ ਨਹੀਂ ਨਿਕਲਣ ਰਹੇ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ | ਲੋਕਾਂ ਦੱਸਿਆ ਕਿ ਪਤਾ ਨਹੀਂ ਕੀ ਕਾਰਨ ਹੈ ਕਿ ਸ਼ਹਿਰ ਦੇ ਬਹੁਤ ਸਾਰੇ ਏ.ਟੀ.ਐੱਮ. ਵਿਚ ਨਗਦੀ ਕਿਉਂ ਨਹੀਂ ਨਿਕਲ ਰਹੀ ਅਤੇ ਬੈਂਕ ਵਾਲੇ ਵੀ ਇਸ ਸੰਬੰਧੀ ਕੁਝ ਨਹੀਂ ਦੱਸਦੇ | ਉਨ੍ਹਾਂ ਕਿਹਾ ਕਿ ਕਈ ਜਗ੍ਹਾਂ ਉਪਰ ਡਿਜੀਟਲ ਲੈਣ-ਦੇਣ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਨਗਦੀ ਦੀ ਜਰੂਰਤ ਪੈਂਦੀ ਹੈ, ਪਰ ਏ.ਟੀ.ਐੱਮ. ਵਿਚ ਪੈਸੇ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਸਮੂਹ ਬੈਂਕਾਂ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਬੈਂਕਾਂ ਦੇ ਏ.ਟੀ.ਐੱਮ. ਵਿਚ ਪੈਸੇ ਪਾਏ ਜਾਣ ਤਾਂ ਜੋ ਬੈਂਕ ਉਪਭੋਗਤਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਆਬਾਕਾਰੀ ਵਿਭਾਗ ਵਲੋਂ ਡਿਫਾਲਟਰ ਠੇਕੇਦਾਰ ਨੂੰ ਕੀਤਾ ਗਿਆ ਗਿ੍ਫ਼ਤਾਰ <br/> ਅਗਲੀ ਖ਼ਬਰ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਮਾਣਕਦੇਕੇ ਦੀ ਪੰਚਾਇਤ ਨੂੰ ਸ਼੍ਰੋਮਣੀ ਅਕਾਲੀ 'ਚ ਸ਼ਾਮਿਲ ਕੀਤਾ <br/>
Ad Position 24