30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਆਬਾਕਾਰੀ ਵਿਭਾਗ ਵਲੋਂ ਡਿਫਾਲਟਰ ਠੇਕੇਦਾਰ ਨੂੰ ਕੀਤਾ ਗਿਆ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 05-05-2026
ਤਰਨ ਤਾਰਨ, 4 ਮਈ (ਹਰਿੰਦਰ ਸਿੰਘ)—ਪੰਜਾਬ ਸਰਕਾਰ ਵਲੋਂ ਟੈਕਸ ਚੋਰੀ ਖ਼ਿਲਾਫ਼ ਜੀਰੋ ਸਹਿਣਸ਼ੀਲਤਾ ਦੀ ਨੀਤੀ ਤਹਿਤ ਇਕ ਡਿਫਾਲਟਰ ਠੇਕੇਦਾਰ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਡੀ. ਐੱਸ. ਚੀਮਾ ਸਹਾਇਕ ਕਮਿਸ਼ਨਰ ਆਬਾਕਾਰੀ ਰੇਂਜ ਅੰਮਿ੍ਤਸਰ ਅਤੇ ਤਰਨ ਤਾਰਨ ਦੇ ਆਬਾਕਾਰੀ ਅਫ਼ਸਰ ਇੰਦਰਜੀਤ ਸਿੰਘ ਸਹਿਜਰਾ ਨੇ ਦੱਸਿਆ ਕਿ ਆਬਾਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਮੁੱਖ ਸਕੱਤਰ ਆਬਾਕਾਰੀ ਡੀ.ਕੇ. ਤਿਵਾੜੀ, ਆਬਾਕਾਰੀ ਕਮਿਸ਼ਨਰ ਜਤਿੰਦਰਾ ਜੋਰਵਾਲ ਦੇ ਨਿਰਦੇਸ਼ਾਂ ਤਹਿਤ ਉਪ ਕਮਿਸ਼ਨਰ ਆਬਾਕਾਰੀ ਜਲੰਧਰ ਜ਼ੋਨ, ਸੁਰਿੰਦਰ ਕੁਮਾਰ ਗਰਗ ਦੀ ਅਗਵਾਈ ਹੇਠ ਆਬਾਕਾਰੀ ਰੇਂਜ ਅੰਮਿ੍ਤਸਰ ਦੀ ਟੀਮ ਵਲੋਂ ਡਿਫਾਲਟਰ ਲਾਇਸੰਸੀ ਗੁਰਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਗਵਾਲਮੰਡੀ ਅੰਮਿ੍ਤਸਰ ਨੂੰ ਪੰਜਾਬ ਲੈਂਡ ਰੈਵੀਨਿਊ ਐਕਟ 1887 ਦੀ ਧਾਰਾ 69 (1) ਅਧੀਨ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕਰਨ ਵਾਲੀ ਟੀਮ ਦੀ ਅਗਵਾਈ ਇੰਦਰਜੀਤ ਸਿੰਘ ਸਹਿਜਰਾ ਆਬਾਕਾਰੀ ਅਫ਼ਸਰ ਤਰਨ ਤਾਰਨ, ਲਲਿਤ ਕੁਮਾਰ ਆਬਕਾਰੀ ਅੰਮਿ੍ਤਸਰ ਇਕ ਤੇ ਦੋ, ਰਮਨ ਭਗਤ ਆਬਾਕਾਰੀ ਅਫ਼ਸਰ 3 ਵਲੋਂ ਕੀਤੀ ਗਈ | ਇਸ ਟੀਮ ਵਿਚ ਤਰੁਨ ਸ਼ਰਮਾ, ਰਾਮ ਮੂਰਤੀ, ਹਿਤੇਸ਼ ਪ੍ਰਭਾਕਰ, ਜਗਦੀਪ ਕੌਰ (ਸਾਰੇ ਆਬਾਕਾਰੀ ਨਿਰੀਖਕ) ਸ਼ਾਮਿਲ ਸਨ | ਹੋਰ ਜਾਣਕਾਰੀ ਦਿੰਦਿਆਂ ਡੀ. ਐੱਸ. ਚੀਮਾ ਸਹਾਇਕ ਕਮਿਸ਼ਨਰ ਆਬਾਕਾਰੀ ਰੇਂਜ ਅੰਮਿ੍ਤਸਰ ਨੇ ਦੱਸਿਆ ਕਿ ਆਬਾਕਾਰੀ ਵਿਭਾਗ ਪੰਜਾਬ ਪੁਰਾਣੇ ਆਬਾਕਾਰੀ ਮਾਲੀਏ ਦੀ ਰਿਕਵਰੀ ਲਈ ਪੁਰੀ ਤਰ•ਾਂ ਸੁਹਿਰਦ ਹੈ ਅਤੇ ਰਿਕਵਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਜਿਸ ਵੀ ਲਾਇਸੰਸੀ ਦਾ ਬਕਾਇਆ ਆਬਾਕਾਰੀ ਮਾਲੀਆ ਲੰਬਿਤ ਹੈ, ਉਸ ਨੂੰ ਤੁਰੰਤ ਸਰਕਾਰੀ ਖਜਾਨੇ ਵਿਚ ਜਮ੍ਹਾਂ ਕਰਵਾਇਆ ਜਾਵੇ | ਅਜਿਹਾ ਨਾ ਕਰਨ ਦੀ ਸੂਰਤ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਗਿ੍ਫ਼ਤਾਰੀਆਂ ਕੀਤੀਆਂ ਜਾਣਗੀਆਂ ਅਤੇ ਕੇਸ ਦਰਜ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਦੇ ਨਵ-ਨਿਯੁਕਤ ਚੇਅਰਮੈਨ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਦਾ ਹੋਇਆ ਤਾਜ਼ਪੋਸ਼ੀ ਸਮਾਗਮ <br/> ਅਗਲੀ ਖ਼ਬਰ ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਦੇ ਏ. ਟੀ. ਐੱਮ. ਵਿਚ ਪੈਸੇ ਨਾ ਹੋਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ <br/>
Ad Position 24