30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬਲਾਕ ਸੰਮਤੀ ਦੇ ਨਵ-ਨਿਯੁਕਤ ਚੇਅਰਮੈਨ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਦਾ ਹੋਇਆ ਤਾਜ਼ਪੋਸ਼ੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 05-05-2026
ਤਰਨ ਤਾਰਨ, 4 ਮਈ (ਹਰਿੰਦਰ ਸਿੰਘ)—ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਬਲਾਕ ਸੰਮਤੀ ਤਰਨ ਤਾਰਨ ਦੇ ਨਿਯੁਕਤ ਕੀਤੇ ਗਏ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਤੇ ਵਾਈਸ ਚੇਅਰਮੈਨ ਰਾਜਬੀਰ ਕੌਰ ਝਬਾਲ ਦਾ ਤਾਜ਼ਪੋਸ਼ੀ ਸਮਾਗਮ ਸਥਾਨਕ ਪੇਂਡੂ ਵਿਕਾਸ ਭਵਨ ਵਿਖੇ ਕਰਵਾਇਆ ਗਿਆ | ਇਸ ਮੌਕੇ ਤਰਨ ਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਤੇ ਹੋਰ ਸੀਨੀਅਰ ਆਗੂਆਂ ਨੇ ਪਹੁੰਚ ਕੇ ਚੇਅ. ਜੋਧਬੀਰ ਸਿੰਘ ਅਤੇ ਵਾਈਸ ਚੇਅਰਮੈਨ ਰਾਜਬੀਰ ਕੌਰ ਝਬਾਲ ਦੀ ਤਾਜਪੋਸ਼ੀ ਕਰਵਾਈ | ਤਾਜਪੋਸ਼ੀ ਸਮਾਗਮ ਤੋਂ ਬਾਅਦ ਗੱਲਬਾਤ ਕਰਦਿਆਂ ਨਵ ਨਿਯੁਕਤ ਚੇਅਰਮੈਨ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਨੇ ਕਿਹਾ ਕਿ ਉਹ ਖੁਦ ਇਕ ਖਿਡਾਰੀ ਹਨ ਅਤੇ ਚਾਹੁੰਦੇ ਹਨ ਕਿ ਖੇਡਾਂ ਨੂੰ ਪ੍ਰਫੁਲਿਤ ਕੀਤਾ ਜਾਵੇ | ਇਸ ਲਈ ਉਨ੍ਹਾਂ ਦਾ ਪਹਿਲਾ ਕੰਮ ਹੋਵੇਗਾ ਕਿ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਵਿਕਾਸ ਕਾਰਜਾਂ ਲਈ ਵਿਧਾਇਕ ਸੰਧੂ ਕੋਲੋਂ ਵਿਸ਼ੇਸ਼ ਗ੍ਰਾਂਟ ਲਿਆਂਦੀ ਜਾਵੇਗੀ, ਤਾਂ ਜੋ ਪਿੰਡਾਂ ਦਾ ਸਰਬਪੱਖੀ ਵਿਕਾਸ ਹੋ ਸਕੇ | ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਤਰਨ ਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੇ, ਜਿੰਨਾਂ ਨੇ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਹੈ | ਉਨ੍ਹਾਂ ਕਿਹਾ ਕਿ ਉਹ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਹੋਏ ਮਾਣ ਸਨਮਾਨ ਨੂੰ ਹਮੇਸ਼ਾਂ ਯਾਦ ਰੱਖਣਗੇ | ਇਸ ਮੌਕੇ ਅਮਰਜੀਤ ਸਿੰਘ ਸੋਹਲ, ਜਰਨੈਲ ਸਿੰਘ ਪੰਡੋਰੀ ਰਣ ਸਿੰਘ, ਹਰਪਾਲ ਸਿੰਘ ਕੋਟ, ਯਾਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ ਗੋਹਲਵੜ੍ਹ, ਸੁਖਰਾਜ ਸਿੰਘ ਸਰਪੰਚ, ਭਗਵਾਨ ਸਿੰਘ ਕਾਜੀਕੋਟ, ਰਾਜਬੀਰ ਸਿੰਘ ਸੰਧੂ, ਭੁਪਿੰਦਰ ਸਿੰਘ ਖੇੜਾ, ਹਰਮੀਤ ਸਿੰਘ ਹੈਰੀ ਬੁਰਜ, ਚੇਅ. ਕੁਲਵਿੰਦਰ ਸਿੰਘ ਚਾਹਲ, ਮੋਨੂੰ ਚੀਮਾ, ਵਰਿੰਦਰ ਸਿੰਘ ਮੱਜੂਪੁਰ, ਹੈਪੀ ਸਰਪੰਚ ਮੰਨਣ, ਸਵਿੰਦਰ ਸਿੰਘ ਭੱਲੂ ਪੰਡੋਰੀ ਸਿਧਵਾਂ, ਪ੍ਰਗਟ ਸਿੰਘ ਸਰਪੰਚ ਕੋਟ ਦਸੰਧੀ ਮੱਲ, ਮਨਜਿੰਦਰ ਸਿੰਘ ਭੋਲਾ ਬਾਲਾਚੱਕ, ਸੋਨਾ ਕੱਕਾ ਕੰਡਿਆਲਾ, ਗੁਰਨਾਮ ਸਿੰਘ ਸਰਪੰਚ ਜੌਹਲ, ਟਹਿਲਬੀਰ ਸਿੰਘ ਪਲਾਸੌਰ, ਸਰਪੰਚ ਰੂਪ ਪੱਧਰੀ, ਸਲਵਿੰਦਰ ਸਿੰਘ ਪੱਧਰੀ, ਸਰਪੰਚ ਨਿਸ਼ਾਨ ਸਿੰਘ ਚੱਕ ਸਕੰਦਰ ਤੇ ਨਿਰਮਲ ਸਿੰਘ ਰਾਮਰੌਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 9 ਵਿਅਕਤੀ ਗਿ੍ਫ਼ਤਾਰ- ਐੱਸ. ਐੱਸ. ਪੀ. ਲਾਂਬਾ <br/> ਅਗਲੀ ਖ਼ਬਰ ਆਬਾਕਾਰੀ ਵਿਭਾਗ ਵਲੋਂ ਡਿਫਾਲਟਰ ਠੇਕੇਦਾਰ ਨੂੰ ਕੀਤਾ ਗਿਆ ਗਿ੍ਫ਼ਤਾਰ <br/>
Ad Position 24