13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਖੇਮਕਰਨ 'ਚ ਭਾਜਪਾ ਦੀ ਤਿੰਨ ਸੂਬਿਆਂ 'ਚ ਜਿੱਤ ਦੀ ਖੁਸ਼ੀ 'ਚ ਵਰਕਰਾਂ ਵਲੋੋਂ ਲੱਡੂ ਵੰਡੇ <br/>

Ad Position 21
No active advertisement
ਅਜੀਤ ਡੈਸਕ 06-05-2026
ਖੇਮਕਰਨ, 5 ਮਈ (ਰਾਕੇਸ਼ ਕੁਮਾਰ ਬਿੱਲਾ)—ਭਾਰਤੀ ਜਨਤਾ ਪਾਰਟੀ ਦੀ ਤਿੰਨ ਸੂਬਿਆਂ ਪੱਛਮੀ ਬੰਗਾਲ,ਅ ਸਾਮ ਤੇ ਪਾਂਡੂਚੇਰੀ 'ਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਖੇਮਕਰਨ ਸ਼ਹਿਰ ਦੇ ਮੇਨ ਚੌਂਕ ਵਿਚ ਭਾਜਪਾ ਦੇ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸਿਤਾਰਾ ਸਿੰਘ ਡਲੀਰੀ ਦੀ ਅਗਵਾਈ ਹੇਠ ਇਲਾਕੇ ਦੇ ਭਾਜਪਾ ਵਰਕਰਾਂ ਨੇ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡ ਕਿ ਭੰਗੜੇ ਪਾਏ | ਇਸ ਤਾੋ ਪਹਿਲਾਂ ਭਾਜਪਾ ਵਰਕਰਾਂ ਵਲੋਂ ਸੀਨੀਅਰ ਆਗੂ ਸਿਤਾਰਾ ਸਿੰਘ ਡਲੀਰੀ ਦਾ ਸ਼ਹਿਰ ਪੁੱਜਣ ਤੇ ਹਾਰ ਪਹਿਨਾ ਕਿ ਭਰਵਾਂ ਸਵਾਗਤ ਤੇ ਪਾਰਟੀ ਦੇ ਹੱਕ ਵਿਚ ਸਾਈਕਲ ਰੈਲੀ ਕੱਢੀ | ਫਿਰ ਸਥਾਨਿਕ ਸ਼ਹਿਰ ਦੇ ਮੇਨ ਚੌਂਕ ਵਿਚ ਇਕੱਤਤਰ ਹੋ ਕਿ ਢੋਲ ਢਮੱਕੇ ਨਾਲ ਖੁਸ਼ੀ ਮਨਾ ਕੇ ਲੱਡੂ ਵੰਡਦੇ ਹੋਏ ਭਾਜਪਾ ਦੀ ਜਿੱਤ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ | ਇਸ ਸਮੇਂ ਭਾਜਪਾ ਦੇ ਸੀਨੀ ਆਗੂ ਸਿਤਾਰਾ ਸਿੰਘ ਡਲੀਰੀ ਨੇ ਸਮੂਹ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਦਾਅਵਾ ਕੀਤਾ ਕਿ ਅੱਜ ਤਿੰਨ ਸੂਬਿਆਂ ਵਿਚ ਪਾਰਟੀ ਦੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਿਹਨਤ ਤੇ ਪਾਰਟੀ ਦੀਆਂ ਲੋਕ ਤੇ ਦੇਸ਼ ਹਿੱਤ ਨੀਤੀਆਂ ਨੂੰ ਅਮਲ ਵਿਚ ਲਿਆਉਣ ਦਾ ਨਤੀਜਾ ਹੈ, ਜਿਸ ਤਰ•ਾਂ ਪੱਛਮੀ ਬੰਗਾਲ ਵਾਸੀਆ ਨੇ ਪੰਦਰਾਂ ਸਾਲ ਦੇ ਮਮਤਾ ਸਰਕਾਰ ਦਾ ਅੰਤ ਕਰਕੇ ਭਾਜਪਾ ਨੂੰ ਵੱਡੀ ਬਹੁਮਤ ਨਾਲ ਸੱਤਾ ਵਿਚ ਲਿਆਂਦਾ ਹੈ | ਉਸੇ ਤਰ•ਾਂ ਸੰਨ 2027 ਵਿਚ ਪੰਜਾਬ ਦੇ ਸੂਝਵਾਨ ਵਾਸੀ ਵੀ 'ਆਪ' ਤੇ ਕਾਂਗਰਸ ਨੂੰ ਨਕਾਰ ਕਿ ਭਾਜਪਾ ਨੂੰ ਸ਼ਪੱਸ਼ਟ ਬਹੁਮਤ ਨਾਲ ਪੰਜਾਬ ਦੀ ਸੱਤਾ 'ਤੇ ਲਿਆਉਣ ਲਈ ਉਤਾਵਲੇ ਹਨ, ਕਿਉਂਕਿ ਪੰਜਾਬ ਦਾ ਜੋ ਹਾਲ ਇਸ ਆਪ ਦੀ ਸਰਕਾਰ ਦੌਰਾਨ ਹੋ ਰਿਹਾ ਹੈ, ਉਹ ਸਾਰਿਆਂ ਸਾਹਮਣੇ ਹੈ | ਇਸ ਮੌਕੇ ਉਨ•ਾਂ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ | ਸੂਬਾ ਕਾਰਜ ਕਰਨੀ ਮੈਂਬਰ ਪ੍ਰਦੀਪ ਕੁਮਾਰ ਬੌਬੀ, ਤੇਜਿੰਦਰ ਕੁਮਾਰ ਗੋਰਖਾ, ਪਵਨ ਪੁਰੀ, ਰੋਹਿਤ ਮਲਹੋਤਰਾ ਖੇਮਕਰਨ ਮੰਡਲ ਪ੍ਰਧਾਨ, ਹੀਰਾ ਸਿੰਘ ਕਲਸ, ਧਰਮਿੰਦਰ ਸਿੰਘ ਚਾਂਦ, ਪ੍ਰੇਮ ਮਹਿਤਾ, ਮਨਦੀਪ ਕੌਰ ਖੇਮਕਰਨ, ਹਰਪਾਲ ਸਿੰਘ ਜੋਧ ਸਿੰਘ ਵਾਲਾ, ਰਮਨ ਚਾਵਲਾ, ਸੁਮੀਤ ਧੀਰ, ਬਲਕਾਰ ਸਿੰਘ, ਦਿਲਬਰ ਸਿੰਘ, ਪ੍ਰਵੀਨ ਹਾਂਡਾ, ਬਿੱਟੂ ਧੀਰ, ਮੋਤੀ ਰਾਮ ਪੁਰੀ, ਸਵਰਨ ਸਿੰਘ, ਸਾਰਜ ਸਿੰਘ ਰਤੋਕੇ, ਬਾਬਾ ਸ਼ਿੰਦਰ ਸਿੰਘ ਆਸਲ ਤੋੋਂ ਇਲਾਵਾ ਅਨੇਕਾਂ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਵਾਰਿਸ ਹਾਲਤ 'ਚ ਮਿਲਿਆ ਬੱਚਾ ਕੁਝ ਹੀ ਘੰਟਿਆਂ ਬਾਅਦ ਲੱਭ ਕੇ ਕੀਤਾ ਮਾਪਿਆਂ ਹਵਾਲੇ <br/> ਅਗਲੀ ਖ਼ਬਰ ਵਸਣ ਗੈਸ ਏਜੰਸੀ ਅੱਡਾ ਝਬਾਲ ਵਿਖੇ ਗੈਸ ਸਿਲੰਡਰ ਲੈਣ ਲਈ ਖੱਜਲ ਖ਼ਰਾਬ ਹੋ ਰਹੇ ਲੋਕ <br/>
Ad Position 24