04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੇਰੋਂ ਖੰਡ ਮਿੱਲ ਚਾਲੂ ਕਰਵਾ ਕੇ ਹੀ ਦਮ ਲਵਾਂਗੇ- ਚੂਸਲੇਵੜ, ਗੰਡੀਵਿੰਡ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਹਰੀਕੇ ਪੱਤਣ, 8 ਮਈ (ਸੰਜੀਵ ਕੁੰਦਰਾ)-ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਪਿੰਡ ਮਰਹਾਣਾ ਵਿਖੇ ਪ੍ਰਧਾਨ ਦਿਲਬਾਗ ਸਿੰਘ ਤੇ ਸਕੱਤਰ ਮਾਸਟਰ ਸੁਖਦੇਵ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਪੁੱਜੇ ਜਮਹੂਰੀ ਕਿਸਾਨ ਦੇ ਸੀਨੀਅਰ ਆਗੂ ਹਰਭਜਨ ਸਿੰਘ ਸਿੰਘ ਚੂਸਲੇਵੜ ਤੇ ਜਗੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਮੋਦੀ ਸਰਕਾਰ ਟੇਡੇ ਢੰਗ ਨਾਲ ਕਾਲੇ ਕਨੂੰਨ ਲਾਗੂ ਕਰ ਰਹੀ ਹੈ, ਖੇਤੀ ਧੰਦੇ ਨੂੰ ਬਰਬਾਦ ਕਰਨ ਲਈ ਅਮਰੀਕਾ ਨਾਲ ਵਪਾਰਕ ਸਮਝੌਤਾ ਕਰ ਰਹੀ ਹੈ, ਭਾਖੜਾ ਡੈਮ ਪੰਜਾਬ ਪਾਸੋਂ ਖੋਹਿਆ ਜਾ ਰਿਹਾ ਹੈ, ਘਰਾਂ ਵਿਚ ਚਿੱਪ ਵਾਲੇ ਮੀਟਰ ਲਾਕੇ ਬਿਜਲੀ ਵਿਭਾਗ ਠੇਕੇ 'ਤੇ ਦੇਣ ਦੀ ਸਾਜਿਸ਼ ਰਚੀ ਜਾ ਰਹੀ ਹੈ | ਕਿਸਾਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਵੀ ਨਿੱਜੀਕਰਨ ਦੀ ਨੀਤੀ ਨੂੰ ਬੜਾਵਾ ਦੇ ਰਹੀ ਹੈ ਆਊਟਸੋਰਸਿੰਗ ਮੁਲਾਜ਼ਮ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ | ਸਰਕਾਰੀ ਅਦਾਰਿਆਂ ਵਿਚ ਹਜ਼ਾਰਾਂ ਦੀ ਗਿਣਤੀ ਆਸਾਮੀਆਂ ਖਾਲੀ ਪਈਆਂ ਹਨ | ਬਿਜਲੀ ਦੇ ਖੰਬਿਆਂ 'ਤੇ ਲੋਕ 'ਆਪ' ਤਾਰਾਂ ਗੰਢਣ ਲਈ ਮਜ਼ਬੂਰ ਹਨ, ਸੇਰੋਂ ਖੰਡ ਮਿੱਲ ਚਾਲੂ ਕਰਨ ਦੀ ਬਜਾਇ ਉਸ ਦੀ 100 ਏਕੜ ਦੇ ਕਰੀਬ ਜ਼ਮੀਨ ਹਿੱਸੇਦਾਰ ਕਿਸਾਨਾਂ ਦੀ ਬਿਨਾਂ ਸਹਿਮਤੀ ਲਏ ਦੂਸਰੇ ਵਿਭਾਗਾਂ ਨੰੂ ਤਬਦੀਲ ਕੀਤੀ ਜਾ ਰਹੀ ਹੈ | ਇਸ ਮੌਕੇ ਸਮੂਹ ਹਾਜ਼ਰ ਕਿਸਾਨਾ ਨੇ ਪ੍ਰਣ ਕੀਤਾ ਕਿ ਜਿੱਥੇ ਅਸੀਂ ਦੂਜੀਆਂ ਮੰਗਾਂ ਲਈ ਸੰਘਰਸ਼ਸ਼ੀਲ ਹਾਂ, ਉਥੇ ਅਸੀਂ ਸੇਰੋਂ ਖੰਡ ਮਿੱਲ ਭਾਵੇਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨੀ ਪਵੇ ਮਿੱਲ ਨੂੰ ਚਲਾ ਕੇ ਹੀ ਦਮ ਲਵਾਂਗੇ, ਕਿਉਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਗੰਨਾਂ ਹੀ ਠੀਕ ਬਦਲ ਹੈ | ਇਸ ਮੌਕੇ ਦਿਲਬਾਗ ਸਿੰਘ, ਜੀਵਨ ਸਿੰਘ, ਰਛਪਾਲ ਸਿੰਘ, ਅਵਤਾਰ ਸਿੰਘ, ਲਾਭ, ਪਿਆਰਾ ਸਿੰਘ, ਦਲਬੀਰ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਵਲੋਂ ਈਸ਼ਵਰ ਅੰਮਾ ਡੇ ਮਨਾਇਆ ਅਗਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਵਲੋਂ ਹੜਤਾਲ
Ad Position 24