ਪੱਟੀ, 8 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆਂ ਸੰਸਥਾਵਾਂ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ਼, ਮੈਨੇਜਿੰਗ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਦੀ ਯੋਗ ਅਗਵਾਈ ਹੇਠ ਈਸ਼ਵਰ ਅੰਮਾ ਡੇ ਮਨਾਇਆ ਗਿਆ | ਇਸ ਦਿਵਸ ਮੌਕੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਤੇ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਸਕੂਲੀ ਬੱਚਿਆਂ ਵਲੋਂ ਲੈਕਚਰ, ਕਵਿਤਾਵਾਂ ਅਤੇ ਭਜਨ ਬੋਲੇ ਗਏ, ਜਿਨ੍ਹਾਂ ਵਿਚ ਬੱਚਿਆਂ ਨੇ ਈਸ਼ਵਰ ਅੰਮਾ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਸਕੂਲ ਮੈਨੇਜਮੈਂਟ ਤੇ ਸਮੂਹ ਸਾਈਾ ਪਰਿਵਾਰ ਵਲੋਂ ਬਿਰਧ ਆਸ਼ਰਮ ਜਾ ਕੇ ਲੰਗਰ ਲਗਾਇਆ ਗਿਆ ਤੇ ਰਾਸ਼ਨ ਦਿੱਤਾ ਗਿਆ | ਇਸ ਸਮੇਂ ਬਾਲ ਵਿਕਾਸ ਗੁਰੂ ਡਾ. ਮਰਿਦੁਲਾ ਭਾਰਦਵਾਜ ਨੇ ਦੱਸਿਆਂ ਕਿ ਈਸ਼ਵਰ ਅੰਮਾ ਜੀ ਭਗਵਾਨ ਸ੍ਰੀ ਸੱਤਿਆ ਸਾਂਈ ਬਾਬਾ ਜੀ ਦੇ ਮਾਤਾ ਜੀ ਸਨ | ਉਹ ਇਕ ਸਮਾਜ ਸੇਵਿਕਾ ਸਨ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਭਲਾਈ ਲਈ ਲਗਾ ਦਿੱਤਾ | ਉਨ੍ਹਾਂ ਦਾ ਨਿਰਵਾਣ ਦਿਵਸ ਬਾਲ ਵਿਕਾਸ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਦੇ ਉਪਦੇਸ਼ਾਂ ਤੇ ਚੱਲਦਿਆਂ ਸ੍ਰੀ ਸੱਤਿਆ ਸਾਂਈ ਬਾਬਾ ਜੀ ਨੇ ਪੁਟਾਪਰਤੀ ਵਿਚ ਪਾਣੀ ਦਾ ਪ੍ਰਬੰਧ ਕੀਤਾ, ਗਰੀਬਾਂ ਲਈ ਮੁਫ਼ਤ ਹਸਪਤਾਲ ਅਤੇ ਸਿੱਖਿਆ ਦਾ ਪ੍ਰਬੰਧ ਕੀਤਾ | ਉਨ੍ਹਾਂ ਇਹ ਵੀ ਦੱਸਿਆ ਕਿ ਦਿਲ ਦੇ ਅਪ੍ਰੇਸ਼ਨਾਂ ਦਾ ਮੁਫ਼ਤ ਹਸਪਤਾਲ ਸਿਰਫ ਪੁਟਾਪਰਤੀ ਵਿਚ ਹੈ, ਜਿੱਥੇ ਹਰੇਕ ਲੋੜਵੰਦ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ | ਬਾਲ ਵਿਕਾਸ ਗੁਰੂ ਡਾ. ਮਰਿਦੁਲਾ ਭਾਰਦਵਾਜ ਨੇ ਬੱਚਿਆਂ ਨੂੰ ਕਿਹਾ ਕਿ ਮਾਂ ਇਕ ਅਜਿਹਾ ਰਿਸ਼ਤਾ ਹੈ ਜੋ ਆਪ ਦੁੱਖ ਸਹਿ ਕੇ ਆਪਣੇ ਬੱਚਿਆਂ ਲਈ ਸੁੱਖ ਪ੍ਰਦਾਨ ਕਰਦੀ ਹੈ, ਅਸੀਂ ਆਪਣੀ ਮਾਂ ਦਾ ਕਰਜ਼ ਕਦੇ ਨਹੀਂ ਦੇ ਸਕਦੇ | ਸਾਨੂੰ ਆਪਣੀ ਮਾਂ ਦੀ ਕਦਰ ਕਰਨੀ ਚਾਹੀਦੀ ਹੈ | ਉਸਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਉਸ ਦੇ ਮਨ ਨੂੰ ਠੇਸ ਨਹੀ ਪਹੁੰਚਾਉਣੀ ਚਾਹੀਦੀ | ਇਸ ਮੌਕੇ ਸਕੂਲਾਂ ਦੇ ਪਿੰ੍ਰਸੀਪਲ, ਸਮੂਹ ਸਟਾਫ਼, ਸਾਂਈ ਪਰਿਵਾਰ ਤੇ ਵਿਦਿਆਰਥੀ ਹਾਜ਼ਰ ਸਨ |