28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ 'ਚ ਅਗਲੇ ਸਾਲ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸੂਬਾ ਵਾਸੀ ਉਤਾਵਲੇ-ਸੁਖਪਾਲ ਸਿੰਘ ਭੁੱਲਰ <br/>

Ad Position 21
No active advertisement
ਅਜੀਤ ਡੈਸਕ 11-05-2026
ਖੇਮਕਰਨ, 10 ਮਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ 'ਚ ਅਗਲੇ ਸਾਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਪੂਰੀ ਇਕਜੁੱਟਤਾ ਨਾਲ ਚੋਣਾਂ ਲੜੇਗੀ ਤੇ ਬਹੁਮਤ ਹਾਸਲ ਕਰਕੇ ਸਰਕਾਰ ਬਣਾਵੇਗੀ, ਕਿਉਂਕਿ ਪੰਜਾਬ ਵਾਸੀ ਇਸ ਸਮੇਂ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕਿ ਸੂਬਾ ਵਾਸੀ ਪੂਰੀ ਤਰ੍ਹਾਂ ਅੱਕ ਚੁਕੇ ਹਨ ਤੇ ਵੋਟਾਂ ਦਾ ਇੰਤਜਾਰ ਕਰ ਰਹੇ ਹਨ | ਸੂਬਾ ਸਰਕਾਰ ਖਾਸ ਕਰਕੇ ਅਮਨ ਕਾਨੂੰਨ ਤੇ ਪੂਰੀ ਤਰ੍ਹਾਂ ਫੇਲ੍ਹ ਹੋਣ ਕਰਕੇ ਪੰਜਾਬ ਵਾਸੀਆਂ ਨੇ ਕਾਂਗਰਸ ਪਾਰਟੀ ਨੂੰ ਸੱਤਾ 'ਚ ਲਿਆਉਣ ਦਾ ਫ਼ੈਸਲਾ ਕਰ ਲਿਆ ਹੈ | ਅੱਜ ਹਰ ਨਾਗਰਿਕ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਖ਼ਾਸ ਕਰਕੇ ਲੁਟੇਰਿਆਂ ਵਲੋਂ ਸ਼ਰੇਆਮ ਔਰਤਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਪੁਲਿਸ ਦਾ ਡਰ ਜੁਰਮ ਕਰਨ ਵਾਲਿਆਂ ਨੂੰ ਖਤਮ ਹੋ ਚੁੱਕਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਖੇਮਕਰਨ ਕਸਬੇ 'ਚ ਆੜ੍ਹਤੀ ਦਿਲਬਾਗ ਸਿੰਘ ਪੱਤੂ ਦੇ ਘਰ 'ਚ ਸਥਾਨਕ ਪਾਰਟੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਵਰਕਰਾਂ ਨੂੰ ਪਾਰਟੀ ਵਲੋਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਪਾਰਟੀ ਨਾਲ ਜ਼ਿਆਦਾ ਤੋਂ ਜ਼ਿਆਦਾ ਜੋੜਨ ਲਈ ਬਣਾਈ ਗਈ ਰਣਨੀਤੀ ਨੂੰ ਵੀ ਸਾਂਝਾ ਕੀਤਾ ਤੇ ਬੂਥ ਪੱਧਰ 'ਤੇ ਵੱਧ ਤੋਂ ਵੱਧ ਵੋਟਰਾਂ ਨਾਲ ਘਰ-ਘਰ ਜਾ ਕੇ ਪਾਰਟੀ ਦੀਆਂ ਜਨ ਹਿੱਤ ਨੀਤੀਆਂ ਤੋਂ ਜਾਣੂ ਕਰਵਾਉਣ 'ਤੇ ਜ਼ੋਰ ਦਿੱਤਾ, ਤਾਂ ਜੋ ਪਾਰਟੀ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਹੋ ਸਕੇ | ਸਾਬਕਾ ਵਿਧਾਇਕ ਨੇ ਸੀਨੀਅਰ ਆਗੂਆਂ ਨੂੰ ਕਿਹਾ ਕਿ ਬੂਥ ਪੱਧਰ 'ਤੇ ਗਠਿਤ ਕਮੇਟੀਆਂ ਨੂੰ ਜ਼ਿਆਦਾ ਸਰਗਰਮ ਕੀਤਾ ਜਾਵੇ | ਇਸ ਮੌਕੇ ਚੇਅਰਮੈਨ ਕੁਲਦੀਪ ਸਿੰਘ ਵਿਰਕ, ਸਾਬਕਾ ਸਰਪੰਚ ਮੇਜਰ ਸਿੰਘ ਕਲਸ, ਸਾਬਕਾ ਪ੍ਰਧਾਨ ਆਲਮ ਵਿਜੇ ਸਿੰਘ ਪੱਤੂ, ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਤੇ ਵਰਿਆਮ ਸਿੰਘ ਚੱਠੂ, ਸਾਹਿਬ ਸਿੰਘ ਪੱਤੂ ਸਾਬਕਾ ਕੌਂਸਲਰ, ਭੋਲਾ ਸਿੰਘ ਚੌਧਰੀ, ਸਵਰਨ ਮਸੀਹ, ਰਾਜੀਵ ਸ਼ਰਮਾ, ਹਰਪਾਲ ਸਿੰਘ ਪ੍ਰਧਾਨ, ਯੂਥ ਆਗੂ ਵਿਕਾਸ ਵਿੱਜ, ਗੁਰਜੰਟ ਸਿੰਘ, ਅੰਗਰੇਜ਼ ਸਿੰਘ ਪੱਤੂ, ਹਰਦਿਆਲ ਸਿੰਘ ਪੱਤੂ, ਬੱਬੀ ਬਾਜਵਾ, ਭਗਵਾਨ ਸਿੰਘ ਚਰੜ, ਬਿੱਟੂ ਮਸੀਹ, ਜਿਊਣ ਸਿੰਘ ਪੁਰੀ, ਇੰਦਰਬੀਰ ਸਿੰਘ ਮੀਆਂਵਾਲਾ, ਗੁਰਨਾਮ ਸਿੰਘ ਮੋਹਨ ਬਸਤੀ, ਸਾਬ ਸਿੰਘ, ਚਾਨਣ ਸਿੰਘ ਮਾਸਟਰ ਤੋਂ ਇਲਾਵਾ ਅਨੇਕਾਂ ਵਰਕਰ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਔਰਤਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਅਦਾਲਤ ਵਿਚ ਨਕਲੀ ਜ਼ਮਾਨਤੀ ਬਣ ਕੇ ਮੁਲਜ਼ਮ ਦੀ ਕਰਵਾਈ ਜ਼ਮਾਨਤ, ਮਾਮਲਾ ਦਰਜ <br/>
Ad Position 24