28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਖੇਮਕਰਨ ਹਲਕੇ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ-ਜਥੇਦਾਰ ਰਵੇਲ ਸਿੰਘ ਭੂਰਾ <br/>

Ad Position 21
No active advertisement
ਅਜੀਤ ਡੈਸਕ 11-05-2026
ਖੇਮਕਰਨ, 10 ਮਈ (ਰਾਕੇਸ਼ ਕੁਮਾਰ ਬਿੱਲਾ)—ਸਰਹੱਦੀ ਪਿੰਡ ਕਲਸ 'ਚ ਅਕਾਲੀ ਦੱਲ ਵਾਰਿਸ ਪੰਜਾਬ ਦੀ ਵਰਕਰ ਮੀਟਿੰਗ ਬਲਾਕ ਪ੍ਰਧਾਨ ਜਥੇਦਾਰ ਰਵੇਲ ਸਿੰਘ ਭੂਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਭਾਰੀ ਗਿਣਤੀ 'ਚ ਪਿੰਡ ਵਾਸੀਆਂ ਤੋਂ ਇਲਾਵਾ ਹਲਕੇ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਏ | ਇਸ ਮੀਟਿੰਗ ਵਿਚ ਅਕਾਲੀ ਦਲ ਨੂੰ ਪਿੰਡਾਂ 'ਚ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ 'ਤੇ ਵਰਕਰ ਕਮੇਟੀਆਂ ਬਣਾਉਣ 'ਤੇ ਜ਼ੋਰ ਦਿੰਦੇ ਹੋਏ ਛੇਤੀ ਹੀ ਪਾਰਟੀ ਦੇ ਧਿਆਨ 'ਚ ਲਿਆ ਕੇ ਕਮੇਟੀਆਂ ਦਾ ਗਠਨ ਕਰਨ 'ਤੇ ਜ਼ੋਰ ਦਿੱਤਾ ਗਿਆ, ਕਿਉਂਕਿ ਪੰਜਾਬ ਵਾਸੀ ਲਗਾਤਾਰ ਪਾਰਟੀ ਨਾਲ ਜੁੜਨ ਲਈ ਉਤਾਵਲੇ ਹਨ | ਇਸ ਕਰਕੇ ਜ਼ਮੀਨੀ ਪੱਧਰ 'ਤੇ ਵੋਟਰਾਂ ਨਾਲ ਤਾਲਮੇਲ ਹੋਰ ਜ਼ਿਆਦਾ ਕਰਨ ਦੀ ਲੋੜ ਹੈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਥੇਦਾਰ ਰਵੇਲ ਸਿੰਘ ਭੂਰਾ ਨੇ ਦਾਅਵਾ ਕੀਤਾ ਕਿ ਪਿੰਡਾਂ 'ਚ ਅਕਾਲੀ ਦਲ ਵਾਰਿਸ ਪੰਜਾਬ ਲਗਾਤਾਰ ਹੋਰ ਮਜ਼ਬੂਤ ਹੋ ਰਿਹਾ ਹੈ, ਕਿਉਂਕਿ ਸੂਬਾ ਵਾਸੀ ਇਨ੍ਹਾਂ ਰਿਵਾਇਤੀ ਪਾਰਟੀਆਂ ਦੀ ਮਿਲੀਭੁਗਤ ਵਾਲੀ ਰਾਜਨੀਤੀ ਤੋਂ ਖਫ਼ਾ ਹੋ ਚੁੱਕੇ ਹਨ ਤੇ ਨਾਲ ਹੁਣ ਬਦਲਾਅ ਦੇ ਨਾਅਰੇ ਨਾਲ ਸੱਤਾ 'ਤੇ ਆਈ 'ਆਪ' ਪਾਰਟੀ ਦੀ ਬਹੁਤ ਨਿਕੰਮੀ ਕਾਰਗੁਜ਼ਾਰੀ ਤੇ ਸੂਬੇ ਨੂੰ ਲੁੱਟਣ ਵਾਲੀ ਨੀਅਤ ਤੋਂ ਪੰਜਾਬ ਵਾਸੀ ਹੋਰ ਨਾਰਾਜ਼ ਹੋ ਗਏ ਹਨ, ਜਿਸ ਕਰਕੇ ਪੰਜਾਬ ਵਾਸੀਆਂ ਨੇ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਅੱਗੇ ਲਿਆਉਣ ਦਾ ਮਨ ਬਣਾ ਲਿਆ ਹੈ | ਇਸ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਅਗਵਾਈ ਹੇਠ ਪੰਜਾਬ 'ਚ ਸਰਕਾਰ ਬਣਨੀ ਯਕੀਨੀ ਹੈ | ਇਸ ਮੌਕੇ ਭਾਈ ਅਮਨਦੀਪ ਸਿੰਘ ਨਾਰਲੀ, ਜਥੇਦਾਰ ਰਜਿੰਦਰ ਸਿੰਘ ਤਲਵੰਡੀ, ਮਲਕੀਤ ਸਿੰਘ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਅਲਗੋਂ, ਸਤਨਾਮ ਸਿੰਘ ਭੂਰਾ, ਵਰਿੰਦਰ ਸਿੰਘ ਖੇਮਕਰਨ, ਮੇਹਰ ਸਿੰਘ, ਦਲੇਰ ਸਿੰਘ, ਕੇਹਰ ਸਿੰਘ, ਜੰਬਰ ਸਿੰਘ, ਬਲਵੀਰ ਸਿੰਘ, ਸੋਨਾ ਸਿੰਘ, ਬਾਬਾ ਬਿੱਕਰ ਸਿੰਘ ਤੋਂ ਇਲਾਵਾ ਪਿੰਡ ਕਲਸ ਦੇ ਅਨੇਕਾਂ ਵਾਸੀ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਉਸਮਾ ਵਿਖੇ 'ਮਾਂ ਦਿਵਸ' ਸ਼ਾਨਦਾਰ ਢੰਗ ਨਾਲ ਮਨਾਇਆ <br/> ਅਗਲੀ ਖ਼ਬਰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਔਰਤਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ
Ad Position 24