26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

'ਆਪ' ਨੂੰ ਹਲਕਾ ਖੇਮਕਰਨ 'ਚ ਵੱਡਾ ਝੱਟਕਾ, ਪੰਜਾਬ ਜੇਲ੍ਹ ਵਿਕਾਸ ਬੋਰਡ ਦੇ ਮੈਂਬਰ ਸੁਰਜੀਤ ਸਿੰਘ ਭੂਰਾ ਨੇ ਅਸਤੀਫ਼ਾ ਦਿੱਤਾ <br/>

Ad Position 21
No active advertisement
ਸੁਰਜੀਤ ਸਿੰਘ ਭੂਰਾ ਕੋਹਨਾ <br/> 12-05-2026
ਖੇਮਕਰਨ, 11 ਮਈ (ਰਾਕੇਸ਼ ਕੁਮਾਰ ਬਿੱਲਾ)-ਆਮ ਆਦਮੀ ਪਾਰਟੀ ਨੂੰ ਸਰਹੱਦੀ ਖੇਤਰ ਵਿਚ ਤੱਕੜਾ ਝੱਟਕਾ ਲੱਗਾ ਹੈ, ਜਦ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਤੇ ਪੰਜਾਬ ਜੇਲ੍ਹ ਵਿਕਾਸ ਬੋਰਡ ਦੇ ਮੈਂਬਰ ਸੁਰਜੀਤ ਸਿੰਘ ਭੂਰਾ ਨੇ 'ਆਪ' 'ਚੋੋਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਰ ਉਨ੍ਹਾਂ ਅਜੇ ਭਵਿੱਖ ਦੀ ਰਾਜਨੀਤੀ ਬਾਰੇ ਖੁਲਾਸਾ ਨਹੀਂ ਕੀਤਾ | ਪਰ ਕਿਆਸ ਅਰਾਈਆ ਜ਼ੋਰਾਂ 'ਤੇ ਹਨ ਕਿ ਉਹ ਅਗਲੇ ਦਿਨਾਂ ਵਿਚ ਅਕਾਲੀ ਦਲ ਵਾਰਿਸ ਪੰਜਾਬਵਿ ਚ ਸ਼ਾਮਿਲ ਹੋ ਸਕਦੇ ਹਨ | ਸੁਰਜੀਤ ਸਿੰਘ ਭੂਰਾ ਨੇ 'ਆਪ' ਚੋੋਂ ਅਸਤੀਫ਼ਾ ਦੇਣ ਦੇ ਕਾਰਨ ਦਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਰੰਭੀ ਗਈ ਯਾਤਰਾ ਦੌਰਾਨ ਜਦ ਉਹ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਸਮੇਂ ਮੁੱਖ ਮੰਤਰੀ ਦਾ ਕਾਫ਼ਲਾ ਜਦੋਂ ਕਸਬਾ ਰਈਆ ਪੱੁਜਾ ਤਾਂ ਉਸ ਦੌਰਾਨ ਜਦੋਂ ਸਾਸਦ ਭਾਈ ਅੰਮਿ੍ਤਪਾਲ ਸਿੰਘ ਦੇ ਮਾਤਾ ਨੇ ਮੁੱਖ ਮੰਤਰੀ ਮਾਨ ਦੀ ਗੱਡੀ ਰੋਕ ਕੇ ਪੱੁਛਿਆ ਕਿ ਤੁਸੀਂ ਵੀ ਇਕ ਮਾਂ ਦੇ ਪੁੱਤ, ਜਦ ਡਿਬਰੂਗੜ ਜੇਲ੍ਹ 'ਚ ਲੰਬੇ ਸਮੇਂੇ ਤਾੋ ਬੰਦ ਮੇਰੇ ਪੁੱਤ 'ਤੇ ਸਰਕਾਰ ਵਲੋਂ ਐੱਨ.ਐੱਸ.ੲ.ੇ ਹਟਾ ਦਿੱਤੀ ਗਈ ਹੈ ਤਾਂ ਤੁਹਾਡੀ ਪੰਜਾਬ ਸਰਕਾਰ ਵਲੋੋਂ ਅਜੇ ਵੀ ਕਿਉਂ ਮੇਰੇ ਪੁੱਤ ਨੂੰ ਪੰਜਾਬ ਤੋਂ ਬਾਹਰ ਰੱਖਿਆ ਜਾ ਰਿਹਾ ਹੈ | ਮਾਤਾ ਜੀ ਦੀ ਗੱਲ ਅਜੇ ਪੂਰੀ ਵੀ ਨਹੀਂ ਹੋਈ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਤਾ ਜੀ ਦਾ ਹੱਥ ਜ਼ੋਰ ਨਾਲ ਪਿੱਛੇ ਹਟਾਇਆ ਤੇ ਸੁਰੱਖਿਆ ਕਰਮਚਾਰੀਆਂ ਨੂੰ ਕਿਹਾ ਇੰਨ੍ਹਾਂ ਨੂੰ ਪਿੱਛੇ ਕਰੋ, ਇਸ ਘਟਨਾ ਤੋਂ ਦੁਖੀ ਹੋਏ 'ਆਪ' ਆਗੂ ਭੂਰਾ ਨੇ ਇਹੀ ਫੈਸਲਾ ਲਿਆ ਕਿ ਮੈਂ 'ਆਪ' ਦਾ ਹਿੱਸਾ ਹੀ ਨਹੀਂ ਰਹਿਣਾ | ਉਨ੍ਹਾਂ ਕਿਹਾ ਕਿ ਮੈਂ ਅੱਜ ਆਪਣੇ ਜੇਲ੍ਹ ਬੋਰਡ ਦੇ ਆਹੁਦੇ ਤੋਂ ਅਤੇ ਮੁਢਲੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ <br/> ਅਗਲੀ ਖ਼ਬਰ ਸੰਤ ਬਾਬਾ ਤਾਰਾ ਸਿੰਘ ਖ਼ਾਲਸਾ ਸਕੂਲ ਭੱਠਲ ਸਹਿਜਾ ਸਿੰਘ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24