27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਧਾਰਮਿਕ ਪ੍ਰੀਖਿਆ 'ਚ ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/>

Ad Position 21
No active advertisement
ਅਜੀਤ ਡੈਸਕ 12-05-2026
ਫਤਿਆਬਾਦ, 11 ਮਈ (ਹਰਵਿੰਦਰ ਸਿੰਘ ਧੂੰਦਾ)-ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਸਤਿਨਾਮ ਟਰੱਸਟ ਵਲੋਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਧਾਰਮਿਕ ਪ੍ਰੀਖਿਆ ਕਰਵਾਈ ਗਈ | ਇਸ ਪ੍ਰੀਖਿਆ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੇ ਧਰਮ, ਇਤਿਹਾਸ ਤੇ ਵਿਰਸੇ ਨਾਲ ਜੋੜਨਾ ਅਤੇ ਅਤੇ ਆਧੁਨਿਕ ਸਮਾਜ ਵਿਚ ਉਨ੍ਹਾਂ ਦੇ ਗਿਆਨ ਨੂੰ ਹੋਰ ਪਰਪੱਕ ਕਰਨਾ ਸੀ | ਇਸ ਧਾਰਮਿਕ ਪ੍ਰੀਖਿਆ ਵਿਚੋਂ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਤਿਨਾਮ ਟਰੱਸਟ ਵਲੋਂ ਵਿਸ਼ੇਸ਼ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੈਜੀਡੈਂਟ ਸੁਖਵਿੰਦਰ ਕੌਰ ਨੇ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾਇਰੈਕਟਰ ਤੇਜਿੰਦਰ ਸਿੰਘ, ਸੈਕਟਰੀ ਬਨਵੀਰ ਸਿੰਘ, ਕਮੇਟੀ ਮੈਂਬਰ ਸੰਗੀਤ ਕੌਰ ਅਤੇ ਪਿ੍ੰਸੀਪਲ ਮੈਡਮ ਨਵਜੋਤੀ ਨੇ ਇਸ ਮੌਕੇ ਜਸਬੀਰ ਕੌਰ ਵਲੋਂ ਵਿਦਿਆਰਥੀਆਂ ਦੀ ਤਿਆਰੀ ਲਈ ਕੀਤੀ ਗਈ ਮਿਹਨਤ ਦੀ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਪਿ੍ੰਸੀਪਲ ਮੈਡਮ ਨਵਜੋਤੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਹੋਰ ਵਧੇਰੇ ਮਿਹਨਤ ਕਰਕੇ ਵੱਧ ਤੋਂ ਵੱਧ ਧਾਰਮਿਕ ਪ੍ਰੀਖਿਆ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਫ਼ਤਰ 'ਤੇ ਹਮਲਾ ਨਿੰਦਾਯੋਗ- ਤਰੁਣ ਜੋਸ਼ੀ <br/> ਅਗਲੀ ਖ਼ਬਰ ਦੁੱਖ ਨਿਵਾਰਨ ਮਿਸ਼ਨ ਹਸਪਤਾਲ ਵਿਖੇ ਹੋਇਆ ਚੂਲ੍ਹਾ ਬਦਲਣ ਦਾ ਸਫ਼ਲ ਆਪ੍ਰੇਸ਼ਨ <br/>
Ad Position 24