27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਕਿਯੂ ਕਾਦੀਆਂ ਵਲੋਂ ਕੋਆਪ੍ਰੇਟਿਵ ਬੈਂਕ ਅੱਗੇ ਧਰਨਾ <br/>

Ad Position 21
No active advertisement
ਅਜੀਤ ਡੈਸਕ 12-05-2026
ਤਰਨ ਤਾਰਨ, 11 ਮਈ (ਇਕਬਾਲ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਮੇਟੀ ਤਰਨ ਤਾਰਨ ਵਲੋਂ ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਤਰਨ ਤਾਰਨ ਅੱਗੇ ਧਰਨਾ ਦਿੱਤਾ ਗਿਆ | ਇਸ ਦੌਰਾਨ ਦੌਰਾਨ ਬੈਂਕ ਦੇ ਜ਼ਿਲ੍ਹਾ ਮੈਨੇਜ਼ਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ | ਇਹ ਧਰਨਾ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਫਤਿਹ ਸਿੰਘ ਖ਼ਾਲਸਾ, ਜ਼ਿਲ੍ਹਾ ਸਰਪ੍ਰਸਤ ਹਰਦੀਪ ਸਿੰਘ ਕੱਦਗਿਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਅੱਜ ਦੇ ਹਾਲਾਤ ਅਨੁਸਾਰ ਮਹਿੰਗਾਈ ਨੂੰ ਧਿਆਨ ਵਿਚ ਰੱਖਦਿਆਂ ਕੋਆਪ੍ਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਜੋ ਹੱਦ ਕਰਜ਼ੇ ਦੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਸੀ, ਉਹ ਇਕ ਸ਼ਲਾਘਾਯੋਗ ਉਪਰਾਲਾ ਸੀ, ਪਰ ਕੁਝ ਸਮੇਂ ਬਾਅਦ ਹੀ ਇਸ ਵਾਧੇ ਨੂੰ ਵਾਪਸ ਲੈਣਾ ਕਿਸਾਨਾਂ ਲਈ ਇਕ ਮੰਦਭਾਗਾ ਵਰਤਾਰਾ ਹੋ ਨਿੱਬੜਿਆ | ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਵਾਧੇ ਨੰੂ ਦੁਬਾਰਾ ਲਾਗੂ ਕਰਕੇ ਕਿਸਾਨਾਂ ਦਾ ਕੋਆਪ੍ਰੇਟਿਵ ਸੁਸਾਇਟੀਆਂ ਅਤੇ ਕੋਆਪ੍ਰੇਟਿਵ ਬੈਂਕਾਂ ਨਾਲ ਲੈਣ-ਦੇਣ ਤੁਰੰਤ ਚਾਲੂ ਕਰਵਾਇਆ ਜਾਵੇ, ਕਿਸਾਨਾਂ ਵਲੋਂ ਖਾਦਾਂ ਲੈਣ ਸਮੇਂ ਕੋਆਪ੍ਰੇਟਿਵ ਸੁਸਾਇਟੀਆਂ ਵਲੋਂ ਖਾਦਾਂ ਦੇ ਨਾਲ ਜੋ ਬੇਲੋੜਾ ਸਾਮਾਨ, ਜਿਵੇਂ ਕਿ ਨੈਨੋ ਯੂਰੀਆ ਵਗੈਰਾ ਜਬਰੀ ਥੋਪਣਾ ਤੁਰੰਤ ਬੰਦ ਕੀਤਾ ਜਾਵੇ, ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੇ ਅਤੇ ਪਿਛਲੇ ਲੰਮੇ ਸਮੇਂ ਤੋਂ ਡਿਫਾਲਟਰ ਚੱਲ ਰਹੇ ਕਿਸਾਨਾਂ ਲਈ ਕਮਰਸ਼ੀਅਲ ਬੈਂਕਾਂ ਦੀ ਤਰਜ਼ 'ਤੇ ਵਨ-ਟਾਈਮ ਸੈਟਲਮੈਂਟ ਦੀ ਸੁਵਿਧਾ ਦੇ ਕੇ ਕਿਸਾਨਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ, ਜਿਹੜੇ ਕਿਸਾਨਾਂ ਦੀਆਂ ਨਵੀਆਂ ਕਾਪੀਆਂ ਦੇ ਹੱਦ ਕਰਜ਼ੇ ਤਿਆਰ ਹੋ ਚੁੱਕੇ ਹਨ, ਉਨ੍ਹਾਂ ਨੂੰ ਚੈੱਕ ਬੁੱਕਾਂ ਜਾਰੀ ਕੀਤੀਆਂ ਜਾਣ | ਇਸ ਮੌਕੇ ਸਰਪ੍ਰਸਤ ਹਰਦੀਪ ਸਿੰਘ ਕੱਦਗਿੱਲ, ਸੀਨੀ. ਮੀਤ ਪ੍ਰਧਾਨ ਦਵਿੰਦਰ ਸਿੰਘ ਗਰੇਵਾਲ, ਸਰਪੰਚ ਗੁਰਵਿੰਦਰ ਸਿੰਘ ਦਾਊਦਪੁਰ, ਬਲਾਕ ਤਰਨ ਤਾਰਨ ਦੇ ਪ੍ਰਧਾਨ ਤੇਜਿੰਦਰ ਸਿੰਘ ਰਟੌਲ, ਪ੍ਰਧਾਨ ਗੁਰਬਚਨ ਸਿੰਘ ਫੈਲੋਕੇ, ਮਾ. ਭੁਪਿੰਦਰ ਸਿੰਘ ਮੋਹਨਪੁਰ, ਪਿਆਰਾ ਸਿੰਘ ਚੰਬਾ, ਇੰਦਰਜੀਤ ਸਿੰਘ ਸਾਂਧਰਾ, ਸਤਪਾਲ ਸਿੰਘ ਮੱਲ੍ਹੀ, ਹਰਪਾਲ ਸਿੰਘ ਭਗਵਾਨਪੁਰਾ, ਮਲਕੀਤ ਸਿੰਘ ਡੱਲ, ਸੈਕਟਰੀ ਬਲਜੀਤ ਸਿੰਘ ਦੋਦੇ ਕਲਸੀਆਂ, ਸੁਖਚੈਨ ਸਿੰਘ ਸਮਰਾ, ਸੂਬੇਦਾਰ ਬਲਜਿੰਦਰ ਸਿੰਘ, ਉੱਤਮ ਸਿੰਘ ਸਾਂਡਪੁਰਾ, ਜਸਵਿੰਦਰ ਸਿੰਘ ਖੱਬੇ ਡੋਗਰਾ, ਅਵਤਾਰ ਸਿੰਘ ਨਾਰਲੀ, ਦਵਿੰਦਰ ਸਿੰਘ ਬੈਂਕਾ, ਮਹਿਫਲਜੀਤ ਸਿੰਘ ਬਲੇ੍ਹਰ, ਮਨਕੀਰਤ ਸਿੰਘ ਸੁਰਸਿੰਘ, ਅਰੁਣਦੀਪ ਸਿੰਘ ਪੂਹਲਾ ਆਦਿ ਹਾਜ਼ਰ ਹਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਲਪੁਰਾ ਨੇ ਪਿੰਡ ਜੀਓਬਾਲਾ ਤੋਂ ਨਵੇਂ ਰੋਡਵੇਜ਼ ਬੱਸ ਰੂਟ ਨੂੰ ਦਿੱਤੀ ਹਰੀ ਝੰਡੀ <br/> ਅਗਲੀ ਖ਼ਬਰ ਭਾਜਪਾ ਦਫ਼ਤਰ 'ਤੇ ਹਮਲਾ ਨਿੰਦਾਯੋਗ- ਤਰੁਣ ਜੋਸ਼ੀ <br/>
Ad Position 24