10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਚੋਹਲਾ ਸਾਹਿਬ ਦੇ ਗੁਰਕੰਵਲਜੀਤ ਸਿੰਘ ਨੇ ਵਿਦੇਸ਼ 'ਚ ਵਧਾਇਆ ਪੰਜਾਬੀਆਂ ਦਾ ਮਾਣ

Ad Position 21
No active advertisement
ਅਜੀਤ ਡੈਸਕ 14-05-2026
ਚੋਹਲਾ ਸਾਹਿਬ, 13 ਮਈ (ਬਲਵਿੰਦਰ ਸਿੰਘ)-ਇਤਿਹਾਸਕ ਨਗਰ ਚੋਹਲਾ ਸਾਹਿਬ (ਤਰਨ ਤਾਰਨ) ਦੇ ਜੰਮਪਲ ਗੁਕੰਵਲਜੀਤ ਸਿੰਘ ਨੇ ਵਿਦੇਸ਼ੀ ਧਰਤੀ 'ਤੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ | ਗੁਰਕਵਲਜੀਤ ਸਿੰਘ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਪੁਲਿਸ ਵਿਭਾਗ ਵਿਚ ਬਾਥਰਸਟ ਵਿਖੇ ਬਤੌਰ ਫਸਟ ਅਫ਼ਸਰ ਨਿਯੁਕਤ ਹੋਏ ਹਨ | ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪੂਰੇ ਇਲਾਕੇ ਅਤੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਕ ਸਾਧਾਰਨ ਪਿਛੋਕੜ ਤੋਂ ਉੱਠ ਕੇ ਆਸਟ੍ਰੇਲੀਆ ਦੇ ਵੱਕਾਰੀ ਪੁਲਿਸ ਵਿਭਾਗ ਵਿਚ ਅਹੁਦਾ ਹਾਸਲ ਕਰਨਾ ਗੁਰਕਵਲਜੀਤ ਸਿੰਘ ਦੀ ਸਖ਼ਤ ਮਿਹਨਤ, ਲਗਨ ਅਤੇ ਦਿ੍ੜ ਇਰਾਦੇ ਦਾ ਨਤੀਜਾ ਹੈ | ਗੁਰਕੰਵਲਜੀਤ ਸਿੰਘ ਦੇ ਪਿਤਾ ਅਮਰਬੀਰ ਸਿੰਘ ਸੈਂਟੀ ਅਤੇ ਮਾਤਾ ਕੰਵਲਜੀਤ ਕੌਰ ਰਿਪਬਲਿਕ ਮਾਡਰਨ ਸਕੂਲ ਪੱਟੀ ਵਾਲੇ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਵਿਦੇਸ਼ ਵਿਚ ਨਵੇਂ ਸੱਭਿਆਚਾਰ ਅਤੇ ਚੁਣੌਤੀਆਂ ਨੂੰ ਪਾਰ ਕਰਦਿਆਂ ਇਸ ਮੁਕਾਮ ਨੂੰ ਛੂਹਿਆ ਹੈ, ਜੋ ਅੱਜ ਦੇ ਨੌਜਵਾਨਾਂ ਲਈ ਇਕ ਵੱਡੀ ਪ੍ਰੇਰਨਾ ਹੈ, ਗੁਰਕੰਵਲਜੀਤ ਸਿੰਘ ਦੀ ਇਸ ਸਫ਼ਲਤਾ ਨੇ ਪਿੰਡ ਚੋਹਲਾ ਸਾਹਿਬ ਦੇ ਨਾਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਇਆ ਹੈ | ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਪੁੱਤਰ ਵਿਦੇਸ਼ੀ ਸਰਕਾਰ ਦੇ ਸੁਰੱਖਿਆ ਤੰਤਰ ਦਾ ਅਹਿਮ ਹਿੱਸਾ ਬਣਿਆ ਹੈ | ਪੰਜਾਬੀ ਭਾਈਚਾਰੇ ਲਈ ਮਾਣ ਇਹ ਪ੍ਰਾਪਤੀ ਸਿਰਫ਼ ਇਕ ਪਰਿਵਾਰ ਜਾਂ ਪਿੰਡ ਤੱਕ ਸੀਮਤ ਨਹੀਂ ਹੈ, ਬਲਕਿ ਇਸ ਨੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ | ਗੁਰਕਵਲਜੀਤ ਸਿੰਘ ਦੀ ਵਰਦੀ 'ਤੇ ਸਜਿਆ ਇਹ ਅਹੁਦਾ ਦਰਸਾਉਂਦਾ ਹੈ ਕਿ ਪੰਜਾਬੀ ਨੌਜਵਾਨ ਜਿੱਥੇ ਵੀ ਜਾਂਦੇ ਹਨ, ਆਪਣੀ ਕਾਬਲੀਅਤ ਦੇ ਦਮ 'ਤੇ ਉੱਚ ਮੁਕਾਮ ਹਾਸਲ ਕਰਦੇ ਹਨ | ਇਸ ਖੁਸ਼ੀ ਦੇ ਮੌਕੇ ਤੇ ਲੱਕੀ ਤੁੜ ਅਸਟਰੇਲੀਆ, ਵਰਿੰਦਰ ਸਿੰਘ ਅਸਟ੍ਰੇਲੀਆ, ਸੁਖਰਾਜ ਸਿੰਘ ਦਿਓਲ, ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਨਵਪ੍ਰੀਤ ਸਿੰਘ ਅਸਟ੍ਰੇਲੀਆ, ਅਣੂ ਅਸਟ੍ਰੇਲੀਆ, ਸੁਖਚੈਨ ਸਿੰਘ ਰੰਧਾਵਾ ਕਰਮੂਵਾਲਾ, ਆਤਮਜੀਤ ਸਿੰਘ ਆੜ੍ਹਤੀ, ਪੱਤਰਕਾਰ ਬਲਵਿੰਦਰ ਸਿੰਘ, ਸਰਬਜੀਤ ਸਿੰਘ ਰਾਜਾ, ਪੱਤਰਕਾਰ ਰਾਕੇਸ਼ ਨਾਇਅਰ, ਥਾਣੇਦਾਰ ਬਲਜਿੰਦਰ ਸਿੰਘ ਸੋਨੂੰ, ਇੰਸਪੈਕਟਰ ਬਲਜੀਤ ਸਿੰ , ਵਿਨੋਦ ਕੁਮਾਰ ਕੈਨੇਡਾ, ਮਨਪ੍ਰੀਤ ਸਿੰਘ ਜੱਜ ਕੈਨੇਡਾ, ਦਿਲਬਾਗ ਸਿੰਘ ਪਿੰਕਾ ਅਸਟ੍ਰੇਲੀਆ, ਸੁਖਚੈਨ ਸਿੰਘ ਭਿੱਖੀਕੇ, ਜਗਮਿੰਦਰ ਸਿੰਘ ਤੁੜ, ਗਗਨਦੀਪ ਸਿੰਘ ਆਦਿ ਨੇ ਗੁਰਕੰਵਲਜੀਤ ਸਿੰਘ ਦੀ ਇਸ ਪ੍ਰਾਪਤੀ ਲਈ ਉਸ ਨੂੰ ਭਵਿੱਖ ਲਈ ਸੱੁਭਕਾਮਨਾਵਾਂ ਦਿੰਦਿਆਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਅਲਾਦੀਨਪੁਰ 'ਚ ਕਾਂਗਰਸ ਪਾਰਟੀ ਵਿਚ ਕਈ ਪਰਿਵਾਰਾਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਬਾਕੀਪੁਰ ਦੇ ਟਕਸਾਲੀ ਅਕਾਲੀ ਆਗੂਆਂ ਨੇ ਸਰਪੰਚ ਬਿੱਲਾ ਸੇਰੋਂ ਨਾਲ ਚੱਲਣ ਦਾ ਕੀਤਾ ਫੈਸਲਾ
Ad Position 24