10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਢੋਟੀਆਂ ਦੇ ਦਿਵਿਆਂਗ ਪਤੀ-ਪਤਨੀ ਸਹੂਲਤਾਂ ਤੋਂ ਵਾਂਝੇ <br/>

Ad Position 21
No active advertisement
ਅਜੀਤ ਡੈਸਕ 15-05-2026
ਨੌਸ਼ਹਿਰਾ ਪੰਨੂੰਆਂ, 14 ਮਈ (ਦੀਪਕ ਮੈਣੀ)-ਨਜ਼ਦੀਕੀ ਪਿੰਡ ਢੋਟੀਆਂ ਦੇ ਰਹਿਣ ਵਾਲੇ ਕਸ਼ਮੀਰ ਕੌਰ ਤੇ ਕੰਵਲਜੀਤ ਕੌਰ ਜੋ ਕਿ ਦੋਵੇਂ ਪਤੀ-ਪਤਨੀ ਦਿਵਿਆਂਗ ਹਨ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝੇ ਹਨ ਜਦਕਿ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਬਣਾਏ ਗਏ ਕਾਨੂੰਨ ਨੂੰ ਵੀ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ | ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਵਫ਼ਦ ਨੂੰ ਦੱਸਿਆ ਕਿ ਉਹ ਦੋਵੇਂ ਦਿਵਿਆਂਗ ਹਨ, ਜਿਨ੍ਹਾਂ ਦਾ ਇਕ ਲੜਕਾ ਹੈ ਜੋ ਕਿ ਲਗਪਗ 10 ਸਾਲ ਦਾ ਹੈ, ਬੱਚੇ ਨੂੰ ਆਸ਼ਰਿਤ ਪੈਨਸ਼ਨ ਨਹੀਂ ਲੱਗੀ | ਇਸ ਤੋਂ ਇਲਾਵਾ ਰਾਸ਼ਨ ਕਾਰਡ ਵਿਚੋਂ ਵੀ ਸਾਡੇ ਨਾਮ ਕੱਟ ਦਿੱਤੇ ਗਏ ਹਨ, ਕੇਵਲ ਲੜਕੇ ਨੂੰ ਹੀ ਕਣਕ ਮਿਲਦੀ ਹੈ | ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ, ਮੀਤ ਪ੍ਰਧਾਨ ਬਲਾਕ ਤਰਨ ਤਾਰਨ ਗੁਰਮੁੱਖ ਸਿੰਘ ਕਾਜੀਕੋਟ ਤੇ ਬਲਾਕ ਪ੍ਰਧਾਨ ਨੌਸ਼ਹਿਰਾ ਪਨੂੰਆਂ ਸੁਖਵਿੰਦਰ ਸਿੰਘ ਉਸਮਾ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਬੇਨਤੀ ਕੀਤੀ ਹੈ ਕਿ ਉਪਰੋਕਤ ਦਿਵਿਆਂਗ ਜੋੜੇ ਨੂੰ ਬਣਦੇ ਹੱਕਾਂ ਸਬੰਧੀ ਇਨਸਾਨੀਅਤ ਦੇ ਨਾਤੇ ਪਹਿਲ ਦੇ ਆਧਾਰ ਤੇ ਲਾਭ ਦਿੱਤੇ ਜਾਣ ਤਾਂ ਜੋ ਦਿਵਿਆਂਗ ਵਰਗ ਸੜਕਾਂ ਤੇ ਅੰਦੋਲਨ ਕਰਨ ਲਈ ਮਜ਼ਬੂਰ ਨਾ ਹੋਣ | ਸੈਣੀ ਨੇ ਐਕਸ਼ਨ ਕਮੇਟੀ ਵਲੋਂ ਹਰ ਸੰਭਵ ਮਦਦ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਸਾਡੇ ਦਿਵਿਆਂਗ ਵਰਗ ਵਿਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਹੋ ਜਾਵੇ ਤਾਂ ਫਿਰ ਸਮਾਜ ਵਿਚ ਸਿਰ ਉੱਚਾ

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਝਬਾਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>
Ad Position 24