09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮੋਟਰਸਾਈਕਲ ਸਵਾਰਾਂ ਨੇ ਦੇਰ ਰਾਤ ਸਬ ਡਵੀਜ਼ਨ ਦਫ਼ਤਰ ਫਤਿਆਬਾਦ ਦੀ ਕੀਤੀ ਭੰਨਤੋੜ

ਫਤਿਆਬਾਦ, 9 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਦੇ ਸਬ ਡਵੀਜ਼ਨ ਦਫ਼ਤਰ ਦੀ ਨਕਾਬਪੋਸ਼ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵਲੋਂ ਦੇਰ ਰਾਤ ਭੰਨਤੋੜ ਕੀਤੀ ਗਈ ਹੈ। ਇਸ ਮੌਕੇ ’ਤੇ ਡਿਊਟੀ ਉਪਰ ਤਾਇਨਾਤ ਲਾਈਨਮੈਨ ਯਾਦਵਿੰਦਰ ਸਿੰਘ ਅਤੇ ਚੌਕੀਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 8 ਵਜੇ ਦੇ ਕਰੀਬ ਉਹ ਸਬ ਸ਼ਟੇਸ਼ਨ ਫਤਿਆਬਾਦ ਵਿਖੇ ਰਾਤ ਦੀ ਡਿਊਟੀ ਤੇ ਤਾਇਨਾਤ ਸਨ ਕਿ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਫ਼ਤਰ ਵਿਚ ਦਾਖ਼ਲ ਹੋਏ ਅਤੇ ਦਫ਼ਤਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ।

Ad Position 21
No active advertisement
ਸਬ-ਡਵੀਜ਼ਨ ਫਤਿਆਬਾਦ ਵਿਖੇ ਕੀਤੀ ਭੰਨਤੋੜ ਬਾਰੇ ਦੀ ਜਾਂਚ ’ਚ ਜੁਟੀ ਚੌਂਕੀ ਫਤਿਆਬਾਦ ਦੀ ਪੁਲਿਸ। ਤਸਵੀਰ: ਧੂੰਦਾ 10-10-2026
ਫਤਿਆਬਾਦ, 9 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਦੇ ਸਬ ਡਵੀਜ਼ਨ ਦਫ਼ਤਰ ਦੀ ਨਕਾਬਪੋਸ਼ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵਲੋਂ ਦੇਰ ਰਾਤ ਭੰਨਤੋੜ ਕੀਤੀ ਗਈ ਹੈ। ਇਸ ਮੌਕੇ ’ਤੇ ਡਿਊਟੀ ਉਪਰ ਤਾਇਨਾਤ ਲਾਈਨਮੈਨ ਯਾਦਵਿੰਦਰ ਸਿੰਘ ਅਤੇ ਚੌਕੀਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 8 ਵਜੇ ਦੇ ਕਰੀਬ ਉਹ ਸਬ ਸ਼ਟੇਸ਼ਨ ਫਤਿਆਬਾਦ ਵਿਖੇ ਰਾਤ ਦੀ ਡਿਊਟੀ ਤੇ ਤਾਇਨਾਤ ਸਨ ਕਿ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਫ਼ਤਰ ਵਿਚ ਦਾਖ਼ਲ ਹੋਏ ਅਤੇ ਦਫ਼ਤਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਦਫ਼ਤਰ ਵਿਚ ਪੂਰਾ ਡਰ ਦਾ ਮਾਹੌਲ ਬਣਾਇਆ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਆਪਣੀ ਲੁੱਕ ਕੇ ਜਾਨ ਬਚਾਈ। ਮੁਲਾਜ਼ਮਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਧੜੱਲੇ ਨਾਲ ਦਫ਼ਤਰ ਦੀ ਭੰਨਤੋੜ ਕੀਤੀ ਅਤੇ ਧਮਕੀਆਂ ਦਿੰਦੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮਾਮਲੇ ਬਾਬਤ ਤੁਰੰਤ ਚੌਂਕੀ ਫਤਿਆਬਾਦ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਜੇ. ਈ. ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਸਬ ਆਫਿਸ ਫਤਿਆਬਾਦ ਵਿਖੇ ਤਾਇਨਾਤ ਪਾਵਰਕਾਮ ਮੁਲਾਜ਼ਮਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਪਹਿਲਾ ਵੀ ਸਬ ਡਵੀਜ਼ਨ ਆਫਿਸ ਫਤਿਆਬਾਦ ਵਿਖੇ ਉਸ ਸਮੇਂ ਤਾਇਨਾਤ ਐਸ. ਡੀ. ਓ. ਸਤਨਾਮ ਸਿੰਘ ਤੇ ਜਾਨਲੇਵਾ ਹਮਲਾ ਹੋ ਚੁੱਕਾ ਹੈ। ਮੌਕੇ ’ਤੇ ਪਹੁੰਚੀ ਗੋਇੰਦਵਾਲ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਪੁਲਿਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਦਾ ਦਾਅਵਾ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਤ ਨਿਵਾਸ ਵਿਖੇ ਸਾਲਾਨਾ ਜੋੜ ਮੌਲੇ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ - ਬਾਬਾ ਭੋਲਾ ਸਿੰਘ ਅਗਲੀ ਖ਼ਬਰ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24