25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਲਸ ਪੋਲੀਓ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ

ਪੱਟੀ, 25 ਨਵੰਬਰ (ਕਾਲੇਕੇ, ਖਹਿਰਾ)-ਪਲਸ ਪੋਲੀਓ ਮੁਹਿੰਮ ਤਹਿਤ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸਿਵਲ ਹਸਪਤਾਲ ਪੱਟੀ ਤੋਂ ਵੱਖ-ਵੱਖ ਟੀਮਾਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਆ ਰਹੀਆਂ ਹਨ। ਇਸੇ ਤਹਿਤ ਟੀਮ ਨੰਬਰ 24 ਵਲੋਂ ਸਰਬਜੀਤ ਸਿੰਘ ਰੇਡੀਓਗ੍ਰਾਫਰ ਦੀ ਅਗਵਾਈ ਵਿਚ ਪਲਸ ਪੋਲੀਓ ਬੂੰਦਾਂ ਘਰ ਘਰ ਜਾ ਕੇ ਪਿਆਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 26-11-2026
ਪੱਟੀ, 25 ਨਵੰਬਰ (ਕਾਲੇਕੇ, ਖਹਿਰਾ)-ਪਲਸ ਪੋਲੀਓ ਮੁਹਿੰਮ ਤਹਿਤ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸਿਵਲ ਹਸਪਤਾਲ ਪੱਟੀ ਤੋਂ ਵੱਖ-ਵੱਖ ਟੀਮਾਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਆ ਰਹੀਆਂ ਹਨ। ਇਸੇ ਤਹਿਤ ਟੀਮ ਨੰਬਰ 24 ਵਲੋਂ ਸਰਬਜੀਤ ਸਿੰਘ ਰੇਡੀਓਗ੍ਰਾਫਰ ਦੀ ਅਗਵਾਈ ਵਿਚ ਪਲਸ ਪੋਲੀਓ ਬੂੰਦਾਂ ਘਰ ਘਰ ਜਾ ਕੇ ਪਿਆਈਆਂ ਗਈਆਂ। ਇਸ ਮੌਕੇ ਨੋਡਲ ਅਫਸਰ ਡਾ. ਹਰਲੀਨ ਕੌਰ ਅਤੇ ਐਸ.ਐਮ.ਓ. ਪੱਟੀ ਡਾ. ਅਸ਼ੀਸ਼ ਗੁਪਤਾ ਦੀ ਅਗਵਾਈ ਹੇਠ ਡੋਰ ਟੂ ਡੋਰ, ਸਕੂਲਾਂ ਅਤੇ ਹਸਪਤਾਲਾਂ ਵਿਚ ਜਾ ਕੇ ਪੋਲੀਓ ਦੀਆ ਬੂੰਦਾਂ ਪਿਲਾਈਆਂ ਗਈਆਂ, ਜਿਸ ਵਿਚ ਕਿਡਜੀ ਸਕੂਲ ਦੇ 105 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਕੋਮਲਪ੍ਰੀਤ ਕੌਰ, ਤਨੀਸ਼ਾ ਸ਼ਰਮਾ, ਸੁਪਰਵਾਈਜ਼ਰ ਜਸਪਾਲ ਸਿੰਘ, ਰਿੰਪਨਜੀਤ ਕੌਰ, ਹਿਨਾ ਸ਼ਰਮਾ ਰਾਜਬੀਰ ਕੌਰ, ਪਵਿੱਤਰ ਕੌਰ, ਹਰਸਿਮਰਨ ਕੌਰ, ਆਰਤੀ, ਸ਼ਿਵਾਨੀ ਵੋਹਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੱਠਜੋੜ ਹੋਣ ਨਾਲ ਵਿਰੋਧੀ ਪਾਰਟੀਆਂ ਦੇ ਚਿਹਰੇ ਮੁਰਝਾਏ - ਬੱਬੂ ਮਾੜੀ ਮੇਘਾ ਅਗਲੀ ਖ਼ਬਰ ਸੀ.ਐਚ.ਸੀ. ਕਸੇਲ ਅਧੀਨ ਆਉਂਦੇ 0 ਤੋਂ 5 ਸਾਲ ਤੱਕ ਦੇ 8256 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
Ad Position 24